ਨਵੀਂ ਦਿੱਲੀ– ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਬੀਤੇ ਵਿੱਤੀ ਸਾਲ 2020-21 ਦੌਰਾਨ ਬੈਂਕ ਖਾਤਿਆਂ ’ਚ ਘੱਟੋ-ਘੱਟ ਰਕਮ (ਮਿਨੀਮਮ ਬੈਲੈਂਸ) ਨਾ ਰੱਖਣ ਵਾਲੇ ਗਾਹਕਾਂ ਤੋਂ ਫੀਸ ਦੇ ਰੂਪ ’ਚ 170 ਕਰੋੜ ਰੁਪਏ ਵਸੂਲੇ ਹਨ।
ਸਚੂਨਾ ਦੇ ਅਧਿਕਾਰ (ਆਰ. ਟੀ. ਆਈ.) ਦੇ ਤਹਿਤ ਮੰਗੀ ਗਈ ਜਾਣਕਾਰੀ ’ਤੇ ਬੈਂਕ ਨੇ ਇਹ ਸੂਚਨਾ ਦਿੱਤੀ ਹੈ। ਵਿੱਤੀ ਸਾਲ 2019-20 ’ਚ ਬੈਂਕ ਨੇ ਇਸ ਫੀਸ ਰਾਹੀਂ 286.24 ਕਰੋੜ ਰੁਪਏ ਦੀ ਰਕਮ ਵਸੂਲੀ ਸੀ।
ਇਹ ਟੈਕਸ ਬੱਚਤ ਅਤੇ ਚਾਲੂ ਦੋਵੇਂ ਖਾਤਿਆਂ ’ਤੇ ਲਗਾਇਆ ਗਿਆ। ਮੱਧ ਪ੍ਰਦੇਸ਼ ਦੇ ਸਮਾਜਿਕ ਵਰਕਰ ਚੰਦਰਸ਼ੇਖਰ ਗੌੜ ਨੇ ਆਰ. ਟੀ. ਆਈ. ਦੇ ਤਹਿਤ ਬੈਂਕ ਤੋਂ ਇਸ ਬਾਰੇ ਜਾਣਕਾਰੀ ਮੰਗੀ ਸੀ। ਇਸ ਤੋਂ ਇਲਾਵਾ ਬੈਂਕ ਨੇ ਬੀਤੇ ਵਿੱਤੀ ਸਾਲ ’ਚ ਏ. ਟੀ. ਐੱਮ. ਫੀਸ ਦੇ ਰੂਪ ’ਚ 74.28 ਕਰੋੜ ਰੁਪਏ ਜੁਟਾਏ। ਇਕ ਹੋਰ ਸਵਾਲ ਦੇ ਜਵਾਬ ’ਚ ਬੈਂਕ ਨੇ ਦੱਸਿਆ ਕਿ 30 ਜੂਨ 2021 ਤੱਕ ਉਸ ਦੇ 4,27,59,597 ਖਾਤੇ ਡੀਐਕਟਿਵ ਸਨ। ਉੱਥੇ ਹੀ 13,37,48,857 ਖਾਤੇ ਸਰਗਰਮ ਸਨ।
ਬੈਂਕ, ਡੀਮੈਟ ਖਾਤਾ ਹੈ ਤਾਂ 30 ਸਤੰਬਰ ਤੱਕ ਕਰ ਲਓ ਇਹ ਕੰਮ, ਨਹੀਂ ਤਾਂ ਹੋਏਗੀ ਪ੍ਰੇਸ਼ਾਨੀ
NEXT STORY