ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਪੰਜਾਬ ਨੈਸ਼ਨਲ ਬੈਂਕ ਨੇ ਅੱਜ ‘ਪੀ. ਐੱਨ. ਬੀ. ਸਵਾਗਤ’ ਦੇ ਲਾਂਚ ਦਾ ਐਲਾਨ ਕੀਤਾ ਹੈ ਜੋ ਨਵੇਂ ਗਾਹਕਾਂ ਲਈ ਖਾਸ ਤੌਰ ’ਤੇ ਤਿਆਰ ਇਨੋਵੇਟਿਵ ਅਤੇ ਇਕ ਪੂਰੀ ਤਰ੍ਹਾਂ ਡਿਜੀਟਲ ਪਰਸਨਲ ਲੋਨ ਯੋਜਨਾ ਹੈ। ਇਸ ਨਵੀਂ ਪਹਿਲਕਦਮੀ ਦਾ ਉਦੇਸ਼ ਨਵੇਂ ਗਾਹਕਾਂ ਲਈ ਕਰਜ਼ਾ ਅਰਜ਼ੀ ਪ੍ਰਕਿਰਿਆ ਨੂੰ ਸਹਿਜ ਅਤੇ ਤੇਜ਼ ਮਨਜ਼ੂਰੀ ਅਤੇ ਵੰਡ ਦੁਆਰਾ ਗਾਹਕਾਂ ਨੂੰ ਵਿਅਕਤੀਗਤ ਤੌਰ ’ਤੇ ਬ੍ਰਾਂਚ ਵਿਚ ਜਾਣ ਦੀ ਜ਼ਰੂਰਤ ਤੋਂ ਬਿਨਾਂ ਬਣਾਉਣਾ ਹੈ। ਇਸ ਯੋਜਨਾ ਦੇ ਤਹਿਤ ਸਹੀ ਪਾਏ ਗਏ ਗਾਹਕਾਂ ਨੂੰ ਅਨੋਖੇ ਵਿੱਤੀ ਲਚਕੀਲੇਪਨ ਨਾਲ 25,000 ਰੁਪਏ ਤੋਂ 20 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਮੁੜ ਭੁਗਤਾਨ ਦੀ ਮਿਆਦ ਨੂੰ ਉਦਾਰਤਾ ਨਾਲ ਰੱਖਦੇ ਹੋਏ ਗਾਹਕ ਨੂੰ 72 ਮਹੀਨਿਆਂ ਦੀ ਈ. ਐੱਮ. ਆਈ. ਅਤੇ 60 ਸਾਲ ਦੀ ਉਮਰ ਪੂਰੀ ਹੋਣ ਤੱਕ ਭੁਗਤਾਨ ਦਾ ਬਦਲ ਦਿੱਤਾ ਜਾ ਰਿਹਾ ਹੈ। ਲਾਂਚ ਮੌਕੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ ਪੀ. ਐੱਨ. ਬੀ. ਦੇ ਐੱਮ. ਡੀ. ਅਤੇ ਸੀ. ਈ. ਓ. ਅਤੁਲ ਕੁਮਾਰ ਗੋਇਲ ਨੇ ਕਿਹਾ ਕਿ ਬੀਤੇ ਇਕ ਸਾਲ ਵਿਚ ਸਾਡੇ ਬੈਂਕ ਦੇ ਡਿਜੀਟਲ ਕਰਜ਼ੇ ਦੇ ਪੋਰਟਫੋਲੀਓ ਵਿਚ ਪ੍ਰਭਾਵੀ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਲਗਾਤਾਰ ਵਿਸਤਾਰ ਨੂੰ ਲੈ ਕੇ ਹਾਂਪੱਖੀ ਅਨੁਮਾਨ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ
ਡਿਜੀਟਲ ਐਂਡ ਟੂ ਐਂਡ ਪਰਸਨਲ ਲੋਨ ਦੇ ਖੇਤਰ ’ਚ ਲਗਾਤਾਰ ਵਧਦੇ ਮੌਕਿਆਂ ਦਾ ਲਾਭ ਲੈਂਦੇ ਹੋਏ ਵਿੱਤੀ ਸਾਲ 2023-24 ਲਈ ਇਜ਼ 6.0 ਰਿਫਾਰਮ ਏਜੰਡੇ ਦੀ ਪਾਲਣਾ ਦੇ ਕ੍ਰਮ ਵਿਚ ਸਾਨੂੰ ਭਰੋਸਾ ਹੈ ਕਿ ਪੀ. ਐੱਨ. ਬੀ. ਸਵਾਗਤ ਬੈਂਕਿੰਗ ਉਦਯੋਗ ਵਿਚ ਕ੍ਰਾਂਤੀਕਾਰੀ ਬਦਲਾਅ ਲਈ ਚੰਗੀ ਸਥਿਤੀ ’ਚ ਹੈ। ਨਵਾਂ ਡਿਜੀਟਲ ਪਲੇਟਫਾਰਮ ਆਟੋਮੇਟੇਡ ਐਲਗੋਰਿਦਮ ਦੀ ਵਰਤੋਂ ਕਰੇਗਾ ਜੋ ਕਰਜ਼ੇ ਦੀ ਮਨਜ਼ੂਰੀ ਦੇ ਤੁਰੰਤ ਅਤੇ ਸਹੀ ਫੈਸਲੇ ਲੈਣ ਲਈ ਵੱਖ-ਵੱਖ ਡਾਟਾ ਪੁਆਇੰਟਸ ਅਤੇ ਕ੍ਰੈਡਿਟ ਇੰਡੀਕੇਟਰਸ ਦਾ ਵਿਸ਼ਲੇਸ਼ਣ ਕਰੇਗਾ। ਇਹ ਨਾ ਸਿਰਫ ਕਰਜ਼ੇ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗਾ ਸਗੋਂ ਬੈਂਕ ਲਈ ਘੱਟੋ-ਘੱਟ ਜੋਖਮ ਨਾਲ ਉੱਚ ਗੁਣਵੱਤਾ ਦਾ ਪੋਰਟਫੋਲੀਓ ਯਕੀਨੀ ਕਰੇਗਾ।
ਇਹ ਵੀ ਪੜ੍ਹੋ : Whatsapp ਚੈਨਲ 'ਤੇ ਆਉਂਦੇ ਹੀ PM ਮੋਦੀ ਨੇ ਤੋੜਿਆ ਰਿਕਾਰਡ, ਜਾਣੋ ਕਿੰਨੇ ਜੁੜੇ ਫਾਲੋਅਰਸ
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੀਆਂ ਫ੍ਰੈਂਚਾਈਜ਼ਾਂ ਤੇ ਰੈਸਟੋਰੈਂਟਾਂ ਤੋਂ ਵੱਧ ਰਾਇਲਟੀ ਫ਼ੀਸ ਵਸੂਲ ਕਰੇਗਾ McDonald's, ਜਾਣੋ ਕਿਉਂ
NEXT STORY