ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ 11,300 ਕਰੋੜ ਦੇ ਘੋਟਾਲੇ ਦੀ ਜਾਂਚ ਤੇਜ਼ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਈ ਬੈਂਕਾਂ ਦੇ ਅਧਿਕਾਰੀ ਵੀ ਜਾਂਚ ਦੇ ਘੇਰੇ 'ਚ ਹਨ। ਜਿਨ੍ਹਾਂ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਨਾਲ ਪੀ.ਐੱਨ.ਬੀ. ਦੇ ਧੋਖਾਧੜੀ ਵਾਲੇ ਸਾਖ ਪੱਤਰਾਂ (ਐੱਲ.ਓ.ਯੂ.) ਦੇ ਜਰੀਏ ਕਰਜ਼ ਦਿੱਤਾ ਗਿਆ ਉਨ੍ਹਾਂ ਦੇ ਅਧਿਕਾਰੀ ਵੀ ਜਾਂਚ ਦੇ ਘੇਰੇ 'ਚ ਆ ਗਏ ਹਨ। ਭਾਰਤੀ ਬੈਂਕਾਂ ਇਲਾਹਾਬਾਦ ਬੈਂਕ, ਭਾਰਤੀ ਸਟੇਟ ਬੈਂਕ, ਯੂਨੀਅਨ ਬੈਂਕ, ਯੂਕੋ ਬੈਂਕ ਅਤੇ ਐਕਸਿਸ ਬੈਂਕ ਦੀ ਹਾਂਗ-ਕਾਂਗ ਸ਼ਾਖਾਵਾਂ ਦੇ ਅਧਿਕਾਰੀ ਇਸ ਪੂਰੇ ਘੋਟਾਲੇ 'ਚ ਸ਼ਾਮਿਲ ਹਨ।
ਇਹ ਘੋਟਾਲਾ ਪਿਛਲੇ 7 ਸਾਲ ਤੋਂ ਚੱਲ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਦਿਸ਼ਾਨਿਰਦੇਸ਼ਕਾਂ ਅਨੁਸਾਰ ਰਤਨ ਅਤੇ ਗਹਿਣੇ ਖੇਤਰ ਦੇ ਐੱਲ.ਓ.ਯੂ. ਨੂੰ ਭੁਨਾਉਣ ਦਾ ਸਮਾਂ 90 ਦਿਨ ਹੈ, 365 ਦਿਨ ਨਹੀਂ, ਜਿਵੇ ਕਿ ਪੀ.ਐੱਨ.ਬੀ. ਘੋਟਾਲੇ ਨਾਲ ਜੁੜੇ ਜ਼ਿਆਦਾਤਰ ਐੱਲ.ਓ.ਯੂ. 'ਚ ਦਿਖਾਆਿ ਗਿਆ ਹੈ। ਸੂਤਰਾਂ ਨੇ ਕਿਹਾ ਕਿ ਆਮ ਪਰੰਪਰਾ ਤੋਂ ਅਲੱਗ ਹੋ ਕੇ ਜਾਰੀ ਐੱਲ.ਓ.ਯੂ. ਦੇ ਮੱਦੇਨਜ਼ਰ ਹਾਂਗ-ਕਾਂਗ 'ਚ ਕਈ ਬੈਂਕਾਂ ਦੀ ਸ਼ਾਖਾਵਾਂ ਦੇ ਅਧਿਕਾਰੀਆਂ ਨੂੰ ਸਚੇਤ ਹੋਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦਕਿ ਪੀ.ਐੱਨ.ਬੀ. ਨੇ ਪਿਛਲੇ ਮਹੀਨੇ ਉਸਦੀ ਮੁੰਬਈ ਦੀ ਬ੍ਰੈਡੀ ਹਾਉਸ ਸ਼ਾਖਾ ਵੱਲੋਂ ਜਾਰੀ ਐੱਲ.ਓ.ਯੂ. ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਜੇਕਰ ਕਿਸੇ ਨੇ ਚਿਤਾਵਨੀ ਦਿੱਤੀ ਹੁੰਦੀ ਤਾਂ ਘੋਟਾਲੇ ਦੀ ਰਾਸ਼ੀ ਇੰਨੀ ਜ਼ਿਆਦਾ ਨਹੀਂ ਹੁੰਦੀ। ਹਾਂਗ-ਕਾਂਗ 'ਚ 11 ਭਾਰਤੀ ਬੈਂਕਾਂ ਦਾ ਪਰਿਚਾਲਨ ਹੈ। ਉੱਥੇ ਇਲਾਹਾਬਾਦ ਬੈਂਕ, ਯੂਕੋ ਬੈਂਕ, ਯੂਨੀਅਨ ਬੈਂਕ ਆਫ ਇੰਡੀਅਨ. ਐਕਸਿਸ ਬੈਂਕ, ਐੱਸ.ਬੀ.ਆਈ. ਬੈਂਕ ਆਫ ਇੰਡੀਆ, ਬੈਂਕ ਆਫ ਬੜੌਦਾ. ਕੇਨਰਾ ਬੈਂਕ, ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ.ਬੈਂਕ ਅਤੇ ਇੰਡੀਅਨ ਓਵਰਜੀਜ਼ ਬੈਂਕ ਦੀਆਂ ਸ਼ਾਖਾਵਾਂ ਹਨ।
ਇਨ੍ਹਾਂ 'ਚੋਂ ਐੱਸ.ਬੀ.ਆਈ. ਨੇ ਪਹਿਲਾਂ ਹੀ ਘੋਸ਼ਣਾ ਕਰ ਦਿੱਤੀ ਹੈ ਕਿ ਉਸ ਨੇ ਪੀ.ਐੱਨ.ਬੀ. ਘੋਟਾਲੇ 'ਚ ਸ਼ਾਮਿਲ ਨੀਰਵ ਮੋਦੀ ਨਾਲ ਜੁੜੀਆਂ ਕੰਪਨੀਆਂ ਨੂੰ 21.2 ਕਰੋੜ ਡਾਲਰ ਦਾ ਕਰਜ਼ ਦਿੱਤਾ ਹੈ। ਇਸੇ ਤਰ੍ਹਾਂ ਯੂਨੀਅਨ ਬੈਂਕ ਆਫ ਇੰਡੀਆ ਨੇ 30 ਕਰੋੜ ਡਾਲਰ ਅਤੇ ਯੂਕੋ ਬੈਂਕ ਨੇ 41.18 ਕਰੋੜ ਡਾਲਰ ਦਾ ਕਰਜ਼ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਇਲਾਹਾਬਾਦ ਬੈਂਕ ਦਾ ਇਸ ਮਾਮਲੇ 'ਚ ਕਰੀਬ 2,000 ਕਰੋੜ ਰੁਪਏ ਫੱਸਿਆ ਹੈ। ਪਿਛਲੇ ਹਫਤੇ ਪੀ.ਐੱਨ.ਬੀ. ਨੇ ਕਿਹਾ ਕਿ ਉਹ ਉਸਦੀ ਸ਼ਾਖਾ ਦੇ ਵੱਲੋਂ ਜਾਰੀ ਸਾਰੇ ਐੱਲ.ਓ.ਯੂ. ਦਾ ਭੁਗਤਾਨ ਕਰੇਗਾ। ਹਾਲਾਂਕਿ, ਇਸ ਮਾਮਲੇ 'ਚ ਉਸਦੀ ਪੂਰੀ ਦੇਣਦਾਰੀ ਕਿੰਨੀ ਬਣਦੀ ਹੈ ਇਹ ਜਾਂਚ ਦੇ ਬਾਅਦ ਹੀ ਪਤਾ ਚਲੇਗਾ।
PNB ਘੋਟਾਲਾ : CBI ਨੇ ਮੁੰਬਈ ਦੀ ਬ੍ਰੈਡੀ ਹਾਊਸ ਬ੍ਰਾਂਚ ਨੂੰ ਕੀਤਾ ਸੀਲ
NEXT STORY