ਨਵੀਂ ਦਿੱਲੀ (ਭਾਸ਼ਾ) – ਨੀਤੀ ਆਯੋਗ ਨੇ ਬੈਟਰੀ ਅਦਲਾ-ਬਦਲੀ ਨੀਤੀ ਦਾ ਖਰੜਾ ਜਾਰੀ ਕੀਤਾ। ਇਸ ਦੇ ਤਹਿਤ ਪਹਿਲੇ ਪੜਾਅ ’ਚ ਬੈਟਰੀ ਅਦਲਾ-ਬਦਲੀ ਨੈੱਟਵਰਕ ਦੇ ਵਿਕਾਸ ਨੂੰ ਲੈ ਕੇ 40 ਲੱਖ ਤੋਂ ਵੱਧ ਆਬਾਦੀ ਵਾਲੇ ਸਾਰੇ ਮਹਾਨਗਰਾਂ ਨੂੰ ਪਹਿਲ ਦਿੱਤੀ ਜਾਏਗੀ। ਆਯੋਗ ਨੇ ਨੀਤੀ ਦੇ ਖਰੜੇ ’ਚ ਕਿਹਾ ਕਿ ਸੂਬਿਆਂ ਦੀਆਂ ਰਾਜਧਾਨੀਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਦਫਤਰਾਂ ਸਮੇਤ 5 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਨੂੰ ਦੂਜੇ ਪੜਾਅ ’ਚ ਸ਼ਾਮਲ ਕੀਤਾ ਜਾਏਗਾ।
ਇਸ ’ਚ ਕਿਹਾ ਗਿਆ ਹੈ ਕਿ ਬੈਟਰੀ ਅਦਲਾ-ਬਦਲੀ ਵਿਵਸਥਾ ਵਾਲੇ ਵਾਹਨਾਂ ਨੂੰ ਬਿਨਾਂ ਬੈਟਰੀ ਤੋਂ ਵੇਚਿਆ ਜਾਏਗਾ। ਇਸ ਨਾਲ ਇਲੈਕਟ੍ਰਿਕ ਵਾਹਨ (ਈ. ਵੀ.) ਖਰੀਦਦਾਰਾਂ ਲਈ ਗੱਡੀ ਦੀ ਲਾਗਤ ਘੱਟ ਆਵੇਗੀ। ਨੀਤੀ ਦੇ ਖਰੜੇ ਮੁਤਾਬਕ ਕੋਈ ਵੀ ਵਿਅਕਤੀ ਜਾਂ ਇਕਾਈ ਕਿਸੇ ਵੀ ਸਥਾਨ ’ਤੇ ਬੈਟਰੀ ਅਦਲਾ-ਬਦਲੀ ਸਟੇਸ਼ਨ ਸਥਾਪਿਤ ਕਰਨ ਲਈ ਸੁਤੰਤਰ ਹੈ। ਪਰ ਇਸ ਲਈ ਜ਼ਰੂਰੀ ਹੈ ਕਿ ਨਿਰਧਾਰਤ ਤਕਨੀਕੀ, ਸੁਰੱਖਿਆ ਅਤੇ ਪ੍ਰਦਰਸ਼ਨ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇ।
ਸ਼ੇਅਰ ਬਾਜ਼ਾਰ : ਸੈਂਸੈਕਸ 380 ਅੰਕ ਡਿੱਗਾ ਤੇ ਨਿਫਟੀ ਵੀ ਟੁੱਟ ਕੇ 17,242 ਦੇ ਪੱਧਰ 'ਤੇ ਖੁੱਲ੍ਹਿਆ
NEXT STORY