ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ ਆਪਣੇ ਬਜਟ ਭਾਸ਼ਨ 'ਚ ਕਿਹਾ ਸੀ ਕਿ ਬਿਟਕੁਆਇਨ ਸਮੇਤ ਸਾਰੀਆਂ ਕ੍ਰਿਪਟੋ ਮੁਦਰਾਵਾਂ ਗੈਰ ਕਾਨੂੰਨੀ ਹਨ ਅਤੇ ਸਰਕਾਰ ਉਨ੍ਹਾਂ ਨੂੰ ਖਤਮ ਕਰਨ ਲਈ ਯਤਨ ਕਰੇਗੀ। ਇਸਦੇ ਠੀਕ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਕ੍ਰਿਪਟੋਕਰੰਸੀ 'ਚ ਜਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਪਰ ਸ਼ੁੱਕਰਵਾਰ ਸ਼ਾਮ ਨੂੰ ਇਨ੍ਹਾਂ ਮੁਦਰਾਵਾਂ 'ਚ ਫਿਰ ਤੋਂ ਜਬਰਦਸਤ ਵਾਪਸੀ ਕੀਤੀ। ਸ਼ੁੱਕਰਵਾਰ ਨੂੰ ਸ਼ਾਮ 8 ਵਜੇ ਤੱਕ ਇਸ ਨੇ ਕੇਵਲ ਆਪਣੇ ਸ਼ੁੱਕਰਵਾਰ ਦੇ ਨੁਕਸਾਨ ਦੀ ਭਰਪਾਈ ਕੀਤੀ, ਬਲਕਿ ਵੀਰਵਾਰ ਨੂੰ ਹੋਏ ਨੁਕਸਾਨ ਨੂੰ ਵੀ ਕਵਰ ਕਰ ਲਿਆ।
ਜੇਤਲੀ ਨੇ ਭਾਸ਼ਨ ਦਾ ਪ੍ਰਭਾਵ ਦੁਨੀਆ ਭਰ ਦੀ ਕ੍ਰਿਪਟੋਕਰੰਸੀ ਦੀਆਂ ਕੀਮਤਾਂ 'ਤੇ ਪਿਆ ਹੈ। ਅੰਤਰਰਾਸ਼ਟਰੀ ਮੀਡੀਆ ਰਿਪੋਟਰਾਂ ਦੀ ਮੰਨੀਏ ਤਾਂ ਭਾਰਤ ਦੇ ਕ੍ਰਿਪਟੋਕਰੰਸੀ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹਿਣ ਦੇ ਬਾਅਦ ਤੋਂ ਹੀ ਪਿਛਲੇ ਦੋ ਦਿਨ੍ਹਾਂ 'ਚ ਬਹੁਤ ਗਿਰਾਵਟ ਆਈ ਹੈ। ਵੀਰਵਾਰ ਨੂੰ ਕਲੋਜਿੰਗ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਬਿਟਕੁਆਇਨ ਦੀ ਕੀਮਤ 15 ਫੀਸਦੀ ਹੇਠਾ ਡਿੱਗ ਕੇ 5.3 ਲੱਖ ਰੁਪਏ 'ਤੇ ਆ ਗਏ, ਪਰ ਸ਼ਾਮ ਦੇ 8 ਵੱਜ ਦੇ ਇਸ ਦੀ ਕੀਮਤ ਵਾਪਸ 6.4 ਲੱਖ ਰੁਪਏ 'ਤੇ ਆ ਗਈ। ਐਥੋਰੇਅਮ , ਰਿਪਲ ਅਤੇ ਲਾਈਟਕੁਆਇਨ ਵਰਗੀਆਂ ਕ੍ਰਿਪਟੋਕੰਰਸੀਆਂ ਵੀ ਪਹਿਲਾਂ ਡਿੱਗੀਆਂ 'ਤੇ ਫਿਰ ਉਪਰ ਆ ਗਈਆਂ। ਐਥੋਰੇਅਮ ਵੀਰਵਾਰ ਦੇ 80 ਹਜ਼ਾਰ ਰੁਪਏ ਦੀ ਕੀਮਤ ਦੇ ਮੁਕਾਬਲੇ ਸ਼ੁਕਰਵਾਰ ਨੂੰ 31 ਫੀਸਦੀ ਗਿਰਿਆ ਅਤੇ 55 ਹਜ਼ਾਰ ਰੁਪਏ 'ਤੇ ਆ ਗਿਆ। ਉੱਥੇ ਲਾਈਟਕੁਆਇਨ 11,500 ਰੁਪਏ ਨਾਲ ਡਿੱਗ ਕੇ 7,100 ਰੁਪਏ 'ਤੇ ਆ ਗਿਆ। ਸ਼ੁੱਕਰਵਾਰ ਨੂੰ ਆਖਰ 'ਚ ਦੋਨਾਂ ਕਰੰਸੀਆਂ ਨੇ ਚੰਗੀ ਵਾਪਸੀ ਕੀਤੀ।
ਅੰਤਰਰਾਸ਼ਟਰੀ ਬਾਜ਼ਾਰ 'ਚ ਜੇਤਲੀ ਦੇ ਭਾਸ਼ਨ ਦੇ ਬਾਅਦ ਸਿਰਫ ਦੋ ਘੰਟੇ ਦੇ ਅੰਦਰ ਬਿਟਕੁਆਇਨ ਦੀ ਕੀਮਤ 10,209 ਡਾਲਰ ਤੋਂ 9,837 ਡਾਲਰ 'ਤੇ ਆ ਗਈ। ਸ਼ੁੱਕਰਵਾਰ ਨੂੰ ਇਹ 7,848 ਡਾਲਰ ਤੱਕ ਗਿਰੇ, ਪਰ ਬਾਅਦ 'ਚ 8,800 ਡਾਲਰ ਦੇ ਨਾਲ ਵਾਪਸੀ ਕੀਤੀ।
ਭਾਰਤ ਦੇ ਇਲਾਵਾ ਅਮਰੀਕਾ, ਇੰਗਲੈਂਡ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦੀ ਰੈਗੂਲੇਟਰੀ ਬਾਡੀਜ਼ ਵੀ ਕ੍ਰਿਪਟੋ ਟ੍ਰੇਡਿੰਗ ਪਲੈਟਫਾਰਮ 'ਤੇ ਪੈਨੀ ਨਜ਼ਰ ਬਣਾਏ ਹੋਏ ਸੀ। ਯੂਨੋਕੁਆਇਨ , ਜੇਬਪੇ, ਕੁਆਇਨਨੇਕਸ ਅਤੇ ਕੁਆਇਨਸਿਕਓਰ ਵਰਗੇ ਇੰਡੀਅਨ ਕ੍ਰਿਪਟੋ ਟ੍ਰੇਡਿੰਗ ਪਲੈਟਫਾਰਮ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ 'ਚ ਵਿਅਸਥ ਰਹੇ। ਉਨ੍ਹਾਂ ਦੇ ਕੋਲ ਖਰੀਦਾਰਾਂ ਦੀ ਵੱਲੋਂ ਲਗਾਤਾਰ ਸਵਾਲ ਆ ਰਹੇ ਸਨ ਕਿ ਉਨ੍ਹਾਂ ਨੂੰ ਆਪਣੀ ਕਰੰਸੀ ਵੇਚ ਦੇਣੀ ਚਾਹੀਦੀ ਹੈ ਜਾਂ ਨਹੀਂ।
ਸੇਬੀ ਨੇ ਲਗਾਇਆ ਸਵਾਸਤਾ ਸੀਮੈਂਟ, 8 ਨਿਵੇਸ਼ਕਾਂ 'ਤੇ ਰੋਕ
NEXT STORY