ਨਵੀਂ ਦਿੱਲੀ- ਬਿਜਲੀ ਦੀ ਮੰਗ ਚਾਲੂ ਵਿੱਤੀ ਸਾਲ ਵਿਚ ਸਾਲਾਨਾ ਆਧਾਰ 'ਤੇ 6 ਫ਼ੀਸਦੀ ਵਧੇਗੀ। ਰੇਟਿੰਗ ਏਜੰਸੀ ਇਕਰਾ ਨੇ ਮੰਗਲਵਾਰ ਨੂੰ ਇਹ ਅਨੁਮਾਨ ਲਾਇਆ ਹੈ। ਇਕਰਾ ਦਾ ਅਨੁਮਾਨ ਹੈ ਕਿ ਇਸ ਦੌਰਾਨ ਬਿਜਲੀ ਉਤਪਾਦਨ ਸਮਰੱਥਾ ਦੀ ਗ੍ਰੋਥ ਅੰਦਾਜ਼ਨ 17 ਤੋਂ 18 ਗੀਗਾਵਾਟ ਹੋਵੇਗੀ। ਇਕਰਾ ਨੇ ਬਿਆਨ ਵਿਚ ਕਿਹਾ, ''ਸਾਡਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਵਿਚ ਬਿਜਲੀ ਦੀ ਮੰਗ ਅਨੁਕੂਲ ਤੁਲਨਾਤਮਕ ਆਧਾਰ, ਦੂਜੀ ਲਹਿਰ ਦੇ ਸੀਮਤ ਅਸਰ ਅਤੇ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਦੀ ਵਜ੍ਹਾ ਨਾਲ ਸਾਲਾਨਾ ਆਧਾਰ 'ਤੇ ਛੇ ਫ਼ੀਸਦੀ ਵਧੇਗੀ।''
ਰੇਟਿੰਗ ਏਜੰਸੀ ਨੇ ਕਿਹਾ ਕਿ 2021-22 ਦੇ ਪਹਿਲੇ ਦੋ ਮਹੀਨਿਆਂ ਵਿਚ ਤਾਲਾਬੰਦੀ ਦੀ ਵਜ੍ਹਾ ਨਾਲ ਬਿਜਲੀ ਦੀ ਮੰਗ ਮਾਰਚ, 2021 ਦੀ ਤੁਲਨਾ ਵਿਚ ਸੁਸਤ ਪਈ ਸੀ।
ਹਾਲਾਂਕਿ, ਮਈ ਦੇ ਦੂਜੇ ਪੰਦਰਵਾੜੇ ਤੋਂ ਕੋਵਿਡ-19 ਸੰਕਰਮਣ ਦੇ ਨਵੇਂ ਮਾਮਲਿਆਂ ਵਿਚ ਕਮੀ ਨਾਲ ਜੂਨ ਵਿਚ ਬਿਜਲੀ ਦੀ ਮੰਗ ਸੁਧਰੀ ਹੈ। ਮਹੀਨੇ ਦਰ ਮਹੀਨੇ ਆਧਾਰ 'ਤੇ ਇਸ ਵਿਚ 3.9 ਫ਼ੀਸਦੀ ਦਾ ਵਾਧਾ ਹੋਇਆ ਹੈ। ਰੇਟਿੰਗ ਏਜੰਸੀ ਨੇ ਹਾਲਾਂਕਿ ਕਿਹਾ ਕਿ ਜਕਰ ਸੰਕਰਮਣ ਦੇ ਮਾਮਲੇ ਫਿਰ ਵਧਣ ਨਾਲ ਤਾਲਾਬੰਦੀ ਲੱਗਦੀ ਹੈ ਤਾਂ ਇਸ ਨਾਲ ਬਿਜਲੀ ਦੀ ਮੰਗ ਘੱਟ ਜਾਣ ਦਾ ਜੋਖਮ ਹੋਵੇਗਾ। ਇਕਰਾ ਨੇ ਕਿਹਾ ਕਿ ਉਸ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਵਿਚ ਦੇਸ਼ ਦੀ ਬਿਜਲੀ ਉਤਪਾਦਨ ਸਮਰੱਥਾ ਵਿਚ 17 ਤੋਂ 18 ਗੀਗਾਵਾਟ ਦਾ ਵਾਧਾ ਹੋਵੇਗਾ। 2020-21 ਦੇ 12.8 ਗੀਗਾਵਾਟ ਦੀ ਤੁਲਨਾ ਵਿਚ ਇਹ 45 ਫ਼ੀਸਦੀ ਜ਼ਿਆਦਾ ਹੈ। ਇਸ ਵਿਚ ਮੁੱਖ ਯੋਗਦਾਨ ਨਵੀਨੀਕਰਨ ਊਰਜਾ ਦਾ ਹੋਵੇਗਾ। ਨਵੀਨੀਕਰਨ ਊਰਜਾ ਦੀ 38 ਗੀਗਾਵਾਟ ਦੇ ਪ੍ਰਾਜੈਕਟ ਵਿਕਾਸ ਦੇ ਪੜਾਅ ਵਿਚ ਹਨ।
ਸੋਨੇ ਦੀ ਚਮਕ ਵਧੀ ਤੇ ਚਾਂਦੀ ਪਈ ਫਿੱਕੀ, ਜਾਣੋ ਅੱਜ ਦੇ ਤਾਜ਼ਾ ਭਾਅ
NEXT STORY