ਨਵੀਂ ਦਿੱਲੀ (ਇੰਟ.) – ਤਿਓਹਾਰੀ ਸੀਜ਼ਨ ’ਚ ਪਿਆਜ਼ ਵੀ ਮਹਿੰਗਾਈ ਦੇ ਹੰਝੂ ਰੁਆਉਣ ਦੀ ਤਿਆਰੀ ਕਰ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਇਹੀ ਹਾਲ ਰਿਹਾ ਤਾਂ ਇਸ ਦੀਆਂ ਕੀਮਤਾਂ 150 ਰੁਪਏ ਪ੍ਰਤੀ ਕਿਲੋ ਤੋਂ ਪਾਰ ਪੁੱਜ ਸਕਦੀਆਂ ਹਨ। ਦਿੱਲੀ-ਐੱਨ. ਸੀ. ਆਰ. ਵਿਚ ਪਿਆਜ਼ ਦੀ ਕੀਮਤ ਨੇ ਸੈਂਕੜਾ ਲਾ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਦਿੱਲੀ-ਐੱਨ. ਸੀ. ਆਰ. ਦੇ ਇਲਾਕੇ ’ਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 100 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ ਜਦ ਕਿ ਥੋਕ ਬਾਜ਼ਾਰ ਵਿਚ 80 ਰੁਪਏ ਦੇ ਕਰੀਬ ਚਲੀਆਂ ਗਈਆਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਜਿੰਨੀ ਤੇਜ਼ੀ ਨਾਲ ਪਿਆਜ਼ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ। ਛੇਤੀ ਹੀ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 150 ਰੁਪਏ ਪ੍ਰਤੀ ਕਿਲੋ ਤੋਂ ਪਾਰ ਜਾ ਸਕਦੀਆਂ ਹਨ। ਉੱਥੇ ਹੀ ਦੂਜੇ ਪਾਸੇ ਕੰਜ਼ਿਊਮਰ ਅਫੇਅਰ ਦੇ ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਵਿਚ ਪਿਆਜ਼ ਦੀਆਂ ਵੱਧ ਤੋਂ ਵੱਧ ਕੀਮਤਾਂ 68 ਰੁਪਏ ਪ੍ਰਤੀ ਕਿਲੋ ’ਤੇ ਪੁੱਜ ਗਈਆਂ ਹਨ। ਉੱਥੇ ਹੀ ਦੂਜੇ ਪਾਸੇ ਆਲ ਇੰਡੀਆ ਪੱਧਰ ’ਤੇ ਸਭ ਤੋਂ ਵੱਧ ਕੀਮਤਾਂ 77 ਰੁਪਏ ਹਨ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 20 ਕਰੋੜ ਦੀ ਮੰਗੀ ਫਿਰੌਤੀ
ਨੋਇਡਾ ’ਚ 100 ਰੁਪਏ ਪ੍ਰਤੀ ਕਿਲੋ ਤੱਕ ਪੁੱਜੀ ਕੀਮਤ
ਦਿੱਲੀ ਦੇ ਨਾਲ ਲਗਦੇ ਨੋਇਡਾ ’ਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ’ਤੇ ਪੁੱਜ ਗਈ ਹੈ। ਨੋਇਡਾ ਦੇ ਇਕ ਪ੍ਰਚੂਨ ਕਾਰੋਬਾਰੀ ਨੇ ਕਿਹਾ ਕਿ ਪਿਆਜ਼ ਦੀ ਕੀਮਤ ’ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਥੋਕ ਮੰਡੀ ਤੋਂ ਪਿਆਜ਼ ਉਨ੍ਹਾਂ ਨੂੰ 80 ਰੁਪਏ ਪ੍ਰਤੀ ਕਿਲੋ ਪੈ ਰਿਹਾ ਹੈ, ਜਿਸ ਕਾਰਨ ਪ੍ਰਚੂਨ ਵਿਚ ਪਿਆਜ਼ ਦੀ ਕੀਮਤ 100 ਰੁਪਏ ਹੋ ਗਈ ਹੈ। ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਮਾਡਲ ਟਾਊਨ ਏਰੀਆ ਵਿਚ ਪਿਆਜ਼ ਦੀਆਂ ਕੀਮਤਾਂ 70 ਤੋਂ 90 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ। ਖਾਸ ਗੱਲ ਤਾਂ ਇਹ ਹੈ ਕਿ ਮਾਡਲ ਟਾਊਨ ਏਰੀਆ ਤੋਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆਜ਼ਾਦਪੁਰ ਕਾਫੀ ਕਰੀਬ ਹੈ। ਸਬਜ਼ੀ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਮੰਡੀ ਤੋਂ ਹੀ ਉਨ੍ਹਾਂ ਨੂੰ ਪਿਆਜ਼ ਕਾਫੀ ਮਹਿੰਗਾ ਮਿਲ ਰਿਹਾ ਹੈ। ਬੀਤੇ ਇਕ ਹਫਤੇ ’ਚ ਦਿੱਲੀ ’ਚ ਪਿਆਜ਼ ਦੀ ਪ੍ਰਚੂਨ ਕੀਮਤ ’ਚ ਕਰੀਬ 20 ਰੁਪਏ ਦਾ ਵਾਧਾ ਹੋ ਗਿਆ ਹੈ। ਪਿਆਜ਼ ਦੀ ਕੀਮਤਾਂ ਛੇਤੀ ਘਟਣ ਵਾਲੀਆਂ ਨਹੀਂ ਹਨ। ਸੰਭਵ ਹੈ ਕਿ ਇਕ ਮਹੀਨੇ ਦੇ ਅੰਦਰ ਪਿਆਜ਼ ਦੀ ਕੀਮਤ 200 ਰੁਪਏ ਨੂੰ ਵੀ ਟੱਚ ਕਰ ਜਾਏ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਨਵੰਬਰ ਮਹੀਨੇ ਦੇਸ਼ 'ਚ 15 ਦਿਨ ਬੰਦ ਰਹਿਣਗੇ ਬੈਂਕ
ਪਿਆਜ਼ ’ਤੇ ਕੀ ਕਹਿੰਦੇ ਹਨ ਸਰਕਾਰੀ ਅੰਕੜੇ
ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਸ ਦੇ ਅੰਕੜਿਆਂ ਮੁਤਾਬਕ ਪਿਆਜ਼ ਦੀ ਔਸਤ ਕੀਮਤ 43.27 ਰੁਪਏ ਹੈ ਜਦ ਕਿ ਵੱਧ ਤੋਂ ਵੱਧ ਕੀਮਤਾਂ 77 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਚੁੱਕੀਆਂ ਹਨ। ਜੇ ਗੱਲ ਦੇਸ਼ ਦੀ ਰਾਜਧਾਨੀ ਦਿੱਲੀ ਦੀ ਕਰੀਏ ਤਾਂ ਪਿਆਜ਼ ਦੀ ਕੀਮਤ 68 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ ਹੈ। ਕੇਰਲ ਵਿਚ ਵੀ ਪਿਆਜ਼ ਦੀ ਕੀਮਤ 60 ਰੁਪਏ ਤੋਂ ਪਾਰ ਪੁੱਜ ਗਈ ਹੈ। ਮੇਘਾਲਿਆ ’ਚ ਵੀ ਪਿਆਜ਼ ਦੀ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਪਾਰ ਹੈ। ਛੇਤੀ ਹੀ ਕੁੱਝ ਸੂਬੇ ਵੀ ਇਸ ਕੈਟਾਗਰੀ ’ਚ ਆਉਣ ਵਾਲੇ ਹਨ, ਜਿੱਥੇ ਪਿਆਜ਼ ਦੀ ਕੀਮਤ 60 ਰੁਪਏ ਤੋਂ ਪਾਰ ਚਲੀ ਜਾਏਗੀ।
ਪਿਆਜ਼ ਦੀ ਆਮਦ ’ਚ ਦੇਰੀ ਹੈ ਕਾਰਨ
ਜਾਣਕਾਰੀ ਮੁਤਾਬਕ ਮੌਸਮ ਸਬੰਧੀ ਕਾਰਨਾਂ ਕਰ ਕੇ ਸਾਉਣੀ ਦੇ ਪਿਆਜ਼ ਦੀ ਬਿਜਾਈ ’ਚ ਦੇਰੀ ਹੋਈ ਹੈ, ਜਿਸ ਕਾਰਨ ਪਿਆਜ਼ ਦੀ ਫਸਲ ’ਤੇ ਅਸਰ ਪਿਆ ਹੈ। ਇਸ ਤੋਂ ਇਲਾਵਾ ਆਮਦ ’ਚ ਵੀ ਦੇਰੀ ਹੋਈ ਹੈ। ਤਾਜ਼ਾ ਸਾਉਣੀ ਦੇ ਪਿਆਜ਼ ਦੀ ਆਮਦ ’ਚ ਲਗਾਤਾਰ ਦੇਰੀ ਹੋ ਰਹੀ ਹੈ। ਇਸ ਆਮਦ ਨੂੰ ਹੁਣ ਤੱਕ ਮੰਡੀਆਂ ’ਚ ਪਹੁੰਚ ਜਾਣਾ ਚਾਹੀਦਾ ਸੀ। ਪਿਆਜ਼ ਦਾ ਭੰਡਾਰ ਵੀ ਖਤਮ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਥੋਕ ਅਤੇ ਪ੍ਰਚੂਨ ਦੋਹਾਂ ਬਾਜ਼ਾਰਾਂ ’ਚ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਹਨ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਵਧੀ ਭਾਰਤੀ ਅੰਬ ਦੀ ਮੰਗ, 19 ਫ਼ੀਸਦੀ ਵਧਿਆ ਭਾਰਤ ਤੋਂ ਨਿਰਯਾਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੀਯੂਸ਼ ਗੋਇਲ ਨੇ ਜਾਪਾਨ ਦੇ ਓਸਾਕਾ 'ਚ ਜੀ-7 ਵਪਾਰ ਮੰਤਰੀਆਂ ਨਾਲ ਕੀਤੀ ਮੁਲਾਕਾਤ
NEXT STORY