ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੇ ਬੈਂਕ (ਪੀ. ਐੱਸ. ਬੀ.) ਪ੍ਰੋਫਟੇਬਿਲਟੀ ’ਚ ਸੁਧਾਰ ਦੇ ਦਰਮਿਆਨ ਚਾਲੂ ਵਿੱਤੀ ਸਾਲ ’ਚ 15000 ਕਰੋੜ ਰੁਪਏ ਤੋਂ ਵੱਧ ਦਾ ਲਾਭ ਅੰਸ਼ ਭੁਗਤਾਨ ਕਰ ਸਕਦੇ ਹਨ। ਚਾਲੂ ਵਿੱਤੀ ਸਾਲ ਦੀਆਂ ਪਹਿਲੀਆਂ 3 ਤਿਮਾਹੀਆਂ ’ਚ ਸਾਰੇ 12 ਪੀ. ਐੱਸ. ਬੀ. ਨੇ ਕੁਲ 98000 ਕਰੋੜ ਰੁਪਏ ਦਾ ਮੁਨਾਫਾ ਕਮਾਇਆ। ਇਹ ਰਕਮ ਵਿੱਤੀ ਸਾਲ 2022-23 ਦੇ ਮੁਕਾਬਲੇ ਸਿਰਫ 7000 ਕਰੋੜ ਰੁਪਏ ਘੱਟ ਹੈ। ਪੀ. ਐੱਸ. ਬੀ. ਨੇ ਵਿੱਤੀ ਸਾਲ 2022-23 ’ਚ 1.05 ਲੱਖ ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਵੱਧ ਕੁੱਲ ਸ਼ੁੱਧ ਲਾਭ ਦਰਜ ਕੀਤਾ ਸੀ। ਵਿੱਤੀ ਸਾਲ 2021-22 ’ਚ ਇਹ ਅੰਕੜਾ 66,539.98 ਕਰੋੜ ਰੁਪਏ ਸੀ। ਬੀਤੇ ਵਿੱਤੀ ਸਾਲ ’ਚ ਸਰਕਾਰ ਨੂੰ 13,804 ਕਰੋੜ ਰੁਪਏ ਦਾ ਲਾਭ ਅੰਸ਼ ਮਿਲਿਆ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੇ 8,718 ਕਰੋੜ ਰੁਪਏ ਤੋਂ 58 ਫੀਸਦੀ ਵੱਧ ਸੀ।
ਸੂਤਰਾਂ ਨੇ ਕਿਹਾ ਕਿ ਕਿਉਂਕਿ ਚਾਲੂ ਵਿੱਤੀ ਸਾਲ ’ਚ ਮੁਨਾਫਾ ਪਿਛਲੇ ਸਾਲ ਦੀ ਤੁਲਨਾ ’ਚ ਕਾਫੀ ਵੱਧ ਹੋਵੇਗਾ, ਇਸ ਲਈ ਸਰਕਾਰ ਨੂੰ ਲਾਭ ਅੰਸ਼ ਦਾ ਭੁਗਤਾਨ ਵੀ ਵੱਧ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਵਿੱਤੀ ਸਾਲ 2023-24 ਲਈ ਲਾਭ ਅੰਸ਼ ਭੁਗਤਾਨ 15,000 ਕਰੋੜ ਰੁਪਏ ਤੋਂ ਵੱਧ ਹੋਣਾ ਚਾਹੀਦਾ ਹੈ।
ਆਉਣ ਵਾਲੇ ਸਾਲਾਂ 'ਚ ਨਵੇਂ ਇਲੈਕਟ੍ਰਿਕ ਵਾਹਨ ਉਤਾਰਨ ਦੀ ਤਿਆਰੀ 'ਚ ਕਈ ਵੱਡੀਆਂ ਕੰਪਨੀਆਂ
NEXT STORY