ਚੰਡੀਗੜ੍ਹ—ਆਲੂ ਚਾਹੇ ਤਲਾ ਹੋਇਆ ਹੋਏ, ਚਾਹੇ ਪੱਕਿਆ ਹੋਏ, ਚਾਹੇ ਕੱਟਿਆ ਹੋਇਆ ਹੋਏ ਹਰ ਦੇਸ਼ 'ਚ ਪਸੰਦ ਕੀਤਾ ਜਾਂਦਾ ਹੈ | ਭਾਰਤੀ ਉਪਭੋਗਤਾ ਦੇ ਲਈ ਇਕ ਖੁਸ਼ਖਬਰੀ ਹੈ ਕਿ ਹੁਣ ਉਨ੍ਹਾਂ ਨੂੰ ਬੈਂਗਣੀ ਰੰਗ ਦਾ ਆਲੂ ਵੀ ਉਪਲੱਬਧ ਹੋਵੇਗਾ ਜੋ ਕਿ 'ਐਾਟੀਆਕਸੀਡੈਂਟ' ਨਾਲ ਭਰਪੂਰ ਹੋਵੇਗਾ | ਇਹ ਆਲੂ ਦਾ ਨਵਾਂ ਰੂਪ ਹੋਵੇਗਾ, ਨਾਲ ਹੀ ਪਰੰਪਰਾਗਤ ਆਲੂ ਦੀ ਤੁਲਨਾ 'ਚ ਇਸ ਦਾ ਸੁਆਦ ਵੀ ਵਧੀਆ ਹੋਵੇਗਾ | ਕੇਂਦਰੀ ਆਲੂ ਖੋਜ ਸੰਸਥਾਨ (ਸੀ.ਪੀ.ਆਰ.ਆਈ) ਸ਼ਿਮਲਾ ਵਲੋਂ ਤਿਆਰ ਕੀਤਾ ਗਿਆ ਇਹ ਆਲੂ 'ਗਹਿਗੇ ਬੈਂਗਣੀ ਰੰਗ ਦਾ ਹੋਵੇਗਾ | ਇਹ ਪਰੰਪਰਾਗਤ ਆਲੂ ਦੀ ਤੁਲਨਾ 'ਚ ਇਸ ਦੀ ਪੈਦਾਵਾਰ ਜ਼ਿਆਦਾ ਹੋਵੇਗੀ | 'ਕੁਫਰੀ ਨੀਲਕੰਠ' ਦੇ ਰੂਪ 'ਚ ਇਸ ਦੀ ਪੈਦਾਵਾਰ ਪ੍ਰਤੀ ਹੈਕਟਾਰ 35 ਤੋਂ 38 ਟਨ ਪੈਦਾਵਾਰ ਉੱਤਰੀ ਭਾਰਤ ਦੇ ਮੈਦਾਨੀ ਇਲਾਕੇ 'ਚ ਹੋਵੇਗੀ | ਪੰਜਾਬ 'ਚ ਪਰੰਪਰਾਗਤ ਆਲੂ ਦੀ ਪੈਦਾਵਾਰ ਪ੍ਰਤੀ ਹੈਕਟੇਅਰ 30 ਟਨ ਹੈ ਜਦੋਂਕਿ ਰਾਸ਼ਟਰੀ ਔਸਤ ਪ੍ਰਤੀ ਹੈਕਟੇਅਰ 23 ਟਨ ਦੀ ਹੈ |
ਸੀ.ਪੀ.ਆਰ.ਆਈ. ਦੇ ਪ੍ਰਧਾਨ ਵਿਗਿਆਨਿਕ ਡਾ. ਬਰਜੇਸ਼ ਸਿੰਘ ਨੇ ਕਿਹਾ ਕਿ ਪਰੰਪਰਾਗਤ ਆਲੂ ਦੀ ਕਿਸਮ ਦੀ ਤੁਲਨਾ 'ਚ ਭਾਰੀ ਮਾਤਰਾ 'ਚ ਐਾਟੀਆਕਸੀਡੈਂਟ ਹੈ ਅਤੇ ਇਸ 'ਚ ਕੀੜਿਆਂ ਦਾ ਮੁਕਾਬਲਾ ਕਰਨ ਦੀ ਕਾਫੀ ਸਮਰੱਥਾ ਹੁੰਦੀ ਹੈ | ਇਸ ਨੂੰ ਪਕਾਉਣਾ ਬਹੁਤ ਆਸਾਨ ਹੈ | ਸ਼ਾਨਦਾਰ ਸੁਆਦ ਦੇ ਨਾਲ ਹੋਰ ਪੌਸ਼ਿਤ ਤੱਤਾਂ ਦੇ ਇਲਾਵਾ ਇਹ ਆਲੂ ਭਰਪੂਰ ਐਾਟੀਆਕਸੀਡੈਂਟ ਹੈ |
ਪਾਕਿਸਤਾਨ ਦੇ ਵਿੱਤੀ ਹਾਲਾਤ ਚੌਪਟ
NEXT STORY