ਨਵੀਂ ਦਿੱਲੀ (ਇੰਟ.)-ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਮੁਸੀਬਤ 'ਚ ਫਸੀਆਂ ਡਿਫਾਲਟਰ ਕੰਪਨੀਆਂ ਦੀ ਤੀਜੀ ਲਿਸਟ ਤਿਆਰ ਕਰਨ ਦੀ ਕਵਾਇਦ ਤਹਿਤ 40-50 ਖਾਤਿਆਂ ਦੀ ਸੂਚੀ 'ਤੇ ਕੰਮ ਕਰ ਰਿਹਾ ਹੈ। ਸੂਤਰਾਂ ਅਨੁਸਾਰ ਇਸ ਸੂਚੀ ਨੂੰ ਪਬਲਿਕ ਸੈਕਟਰ ਦੇ ਬੈਂਕਾਂ ਕੋਲ ਭੇਜਿਆ ਜਾਵੇਗਾ ਅਤੇ ਇਸ 'ਤੇ ਕਾਰਵਾਈ ਨੂੰ ਰੀਕੈਪੀਟਲਾਈਜ਼ੇਸ਼ਨ ਨਾਲ ਲਿੰਕ ਕਰ ਦਿੱਤਾ ਜਾਵੇਗਾ।
13 ਦਸੰਬਰ 'ਤੇ ਕਰਨਾ ਹੈ ਰੈਜ਼ੋਲਿਊਸ਼ਨ
ਇਸ ਤੋਂ ਪਹਿਲਾਂ ਆਰ. ਬੀ. ਆਈ. ਨੇ ਜੂਨ 'ਚ 12 ਅਤੇ ਅਗਸਤ 'ਚ 29 ਖਾਤਿਆਂ ਦੀ ਪਛਾਣ ਕੀਤੀ ਸੀ, ਜਿਸ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਕੋਲ ਭੇਜਿਆ ਗਿਆ ਸੀ। ਦੂਜੀ ਲਿਸਟ ਦੇ ਮਾਮਲਿਆਂ 'ਚ ਆਰ. ਬੀ. ਆਈ. ਨੇ ਬੈਂਕਾਂ ਨੂੰ ਇਕ ਰੈਜ਼ੋਲਿਊਸ਼ਨ 'ਤੇ ਪਹੁੰਚਣ ਦੇ ਲਈ 13 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ, ਜਿਸ 'ਚ ਨਾਕਾਮ ਰਹਿਣ 'ਤੇ ਇਨ੍ਹਾਂ ਮਾਮਲਿਆਂ ਨੂੰ ਟ੍ਰਿਬਿਊਨਲ ਕੋਲ ਭੇਜਿਆ ਜਾਵੇਗਾ।
ਜਾਰੀ ਹੋਵੇਗੀ ਤੀਜੀ ਲਿਸਟ
ਸੂਤਰਾਂ ਨੇ ਕਿਹਾ ਕਿ ਤੀਜੀ ਲਿਸਟ ਲਈ ਵੀ ਇਹੀ ਪ੍ਰੋਸੈੱਸ ਅਪਣਾਇਆ ਜਾਵੇਗਾ। ਇਹ ਲਿਸਟ 2016-17 ਲਈ ਤੈਅ ਸਾਰੇ ਬੈਂਕਾਂ ਦੇ ਏ. ਐੱਫ. ਆਈ. (ਐਨੂਅਲ ਫਾਈਨਾਂਸ਼ੀਅਲ ਇੰਸਪੈਕਸ਼ਨ) 'ਤੇ ਆਧਾਰਿਤ ਕਰਜ਼ੇ ਲਈ ਸਟੈਂਡਰਡਾਈਜ਼ਿੰਗ ਟ੍ਰੀਟਮੈਂਟ 'ਤੇ ਆਧਾਰਿਤ ਹੈ। ਇਸ ਨਾਲ ਯਕੀਨੀ ਹੋਵੇਗਾ ਕਿ ਸਾਰੇ ਲੈਂਡਰਸ ਇਨ੍ਹਾਂ ਅਕਾਊਂਟਸ ਲਈ ਸਾਹਮਣੇ ਆਉਣ ਅਤੇ ਇਕ ਯੂਨੀਫਾਰਮ ਰੈਜ਼ੋਲਿਊਸ਼ਨ ਪਲਾਨ ਤਿਆਰ ਕਰੇ।
ਪਹਿਲੀ ਲਿਸਟ 'ਚ ਮਿਲਿਆ ਹੈ ਸਮਾਂ
ਪਹਿਲੀ ਲਿਸਟ ਦੇ ਮਾਮਲੇ 'ਚ ਆਰ. ਬੀ. ਆਈ. ਨੇ ਬੈਂਕਾ ਨੂੰ ਆਪਣੀ ਪ੍ਰੋਵੀਜ਼ਨ ਨੂੰ ਖੁਸ਼ਹਾਲ ਕਰਨ ਲਈ 3 ਤਿਮਾਹੀਆਂ ਦਾ ਸਮਾਂ ਦਿੱਤਾ ਕਿਉਂਕਿ ਲੋਕ ਕਾਫੀ ਜ਼ਿਆਦਾ ਸੀ। ਇਕ ਹੋਰ ਰਿਪੋਰਟ ਮੁਤਾਬਕ ਬੈਂਕਾਂ ਨੂੰ ਦੂਜੀ ਲਿਸਟ ਦੇ ਅਕਾਊਂਟਸ ਲਈ ਆਪਣੀ ਪ੍ਰੋਵੀਜ਼ਨ 'ਚ ਵਾਧਾ ਕਰਨ ਅਤੇ ਆਪਣੀ ਪ੍ਰੋਵੀਜ਼ਨਿੰਗ 31 ਮਾਰਚ ਤੱਕ ਪੂਰੀ ਕਰਨ ਲਈ ਕਿਹਾ ਸੀ।
ਚੀਨੀ ਆਨਲਾਈਨ ਮੰਚ 'ਤੇ ਦੋ 747 ਜੈੱਟ ਜਹਾਜ਼ਾਂ ਦੀ ਹੋਈ ਨੀਲਾਮੀ
NEXT STORY