ਨਵੀਂ ਦਿੱਲੀ - ਸਵੱਛ ਭਾਰਤ ਅਭਿਆਨ ਦੇ ਵਿਆਪਕ ਪ੍ਰਚਾਰ ਦੇ ਬਾਵਜੂਦ ਕੁਝ ਲੋਕਾਂ ਦੀ ਜਨਤਕ ਥਾਵਾਂ 'ਤੇ ਥੁੱਕਣ ਦੀ ਆਦਤ ਨੂੰ ਬਦਲਣਾ ਮੁਸ਼ਕਲ ਸਾਬਤ ਹੋ ਰਿਹਾ ਹੈ। ਲੋਕ ਸ਼ਾਇਦ ਇਹ ਨਹੀਂ ਸਮਝਦੇ ਕਿ ਇਸ ਨਾਲ ਕਿੰਨਾ ਨੁਕਸਾਨ ਹੁੰਦਾ ਹੈ। ਇਕ ਅੰਦਾਜ਼ੇ ਮੁਤਾਬਕ ਭਾਰਤੀ ਰੇਲਵੇ 'ਪਾਨ-ਗੁਟਖਾ' ਦੇ ਦਾਗ ਨੂੰ ਸਾਫ਼ ਕਰਨ ਲਈ ਹਰ ਸਾਲ ਲਗਭਗ 12,000 ਕਰੋੜ ਰੁਪਏ ਖਰਚ ਕਰਦੀ ਹੈ। ਹੁਣ ਰੇਲਵੇ ਵਿਭਾਗ ਇਸ ਸਮੱਸਿਆ ਨਾਲ ਨਜਿੱਠਣ ਲਈ ਨਵੀਂ ਯੋਜਨਾ ਲੈ ਕੇ ਆਇਆ ਹੈ, ਜਿਸ ਨਾਲ ਖਰਚੇ ਘੱਟ ਹੋਣਗੇ।
ਹਾਲਾਂਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਰੇਲਵੇ ਨੇ ਨਵਾਂ ਹੱਲ ਕੱਢਿਆ ਹੈ। ਇਸ ਯੋਜਨਾ ਦੇ ਤਹਿਤ ਸਟੇਸ਼ਨ ਦੇ ਅਹਾਤੇ ਵਿੱਚ ਸਪਿੱਟਰ ਕਿਓਸਕ(spitter kiosks) ਲਗਾਏ ਜਾਣਗੇ, ਜਿਨ੍ਹਾਂ ਦੀ ਵਰਤੋਂ ਆਮ ਲੋਕ ਕਰ ਸਕਣਗੇ।
ਰੇਲਵੇ ਦੇਸ਼ ਭਰ ਦੇ 42 ਸਟੇਸ਼ਨਾਂ 'ਤੇ ਅਜਿਹੇ ਕਿਓਸਕ ਲਗਾਉਣ ਜਾ ਰਿਹਾ ਹੈ। ਇਨ੍ਹਾਂ ਕਿਓਸਕਾਂ ਵਿੱਚ ਥੁੱਕਣ ਲਈ ਥੁੱਕਣ ਵਾਲੇ ਪਾਊਚ ਉਪਲਬਧ ਹੋਣਗੇ, ਜਿਨ੍ਹਾਂ ਦੀ ਕੀਮਤ 5 ਤੋਂ 10 ਰੁਪਏ ਤੱਕ ਹੋਵੇਗੀ। ਰੇਲਵੇ ਨੂੰ ਉਮੀਦ ਹੈ ਕਿ ਲੋਕ ਇਨ੍ਹਾਂ ਥੁੱਕਿਆਂ(spittoon) ਦੀ ਵਰਤੋਂ ਕਰਨਗੇ, ਜਿਸ ਨਾਲ ਧੱਬੇ ਸਾਫ਼ ਕਰਨ ਦਾ ਖਰਚ ਘੱਟ ਹੋਵੇਗਾ।
ਕੋਵਿਡ-19 ਤੋਂ ਬਾਅਦ ਲੋਕ ਨਿੱਜੀ ਸਫਾਈ ਅਤੇ ਆਲੇ-ਦੁਆਲੇ ਦੀ ਸਫਾਈ ਬਣਾਈ ਰੱਖਣ 'ਤੇ ਜ਼ੋਰ ਤਾਂ ਦਿੰਦੇ ਹਨ, ਪਰ ਜਨਤਕ ਥਾਵਾਂ ਉੱਤੇ ਸਫ਼ਾਈ ਨੂੰ ਲੈ ਕੇ ਲੋਕਾਂ ਦੀਆਂ ਆਦਤਾਂ ਅਜੇ ਵੀ ਨਹੀਂ ਬਦਲੀਆਂ ਹਨ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਸਮੱਸਿਆ ਅਜੇ ਵੀ ਬਰਕਰਾਰ ਹੈ।
ਬੈਂਕ ਕਰਮਚਾਰੀ ਹੁਣ ਹਫ਼ਤੇ 'ਚ ਸਿਰਫ 5 ਦਿਨ ਕਰਨਗੇ ਕੰਮ, Timing ਦੇ ਨਾਲ ਬਦਲ ਜਾਵੇਗਾ ਪੂਰਾ Schedule
NEXT STORY