ਨਵੀਂ ਦਿੱਲੀ— ਰੇਲਵੇ ਅਗਲੇ 4 ਸਾਲਾਂ 'ਚ 35 ਹਜ਼ਾਰ ਕਰੋੜ ਖਰਚ ਕਰਕੇ ਆਪਣੇ ਪੂਰੇ ਨੈੱਟਵਰਕ ਨੂੰ ਬਿਜਲੀ 'ਤੇ ਕਰਨ ਜਾ ਰਿਹਾ ਹੈ। ਇਸ ਨਾਲ ਰੇਲਵੇ ਨੂੰ ਸਾਲਾਨਾ ਈਂਧਣ 'ਤੇ ਖਰਚ ਹੋਣ ਵਾਲੇ 10,500 ਕਰੋੜ ਰੁਪਏ ਬਚਣਗੇ। ਅਜੇ 66 ਹਜ਼ਾਰ ਕਿਲੋਮੀਟਰ ਦੇ ਰੇਲ ਨੈੱਟਵਰਕ ਦਾ ਬਿਜਲੀਕਰਨ ਕੀਤਾ ਜਾਣਾ ਹੈ। ਰੇਲਵੇ ਬੋਰਡ ਦੇ ਇਕ ਅਧਿਕਾਰੀ ਮੁਤਾਬਕ, ਰੇਲਵੇ ਇਸ ਲਈ ਆਪਣੇ ਸਰੋਤਾਂ ਜ਼ਰੀਏ ਫੰਡ ਇਕੱਠਾ ਕਰੇਗਾ। ਅਜੇ ਤਕ ਦੇਸ਼ 'ਚ ਅੱਧੇ ਤੋਂ ਜ਼ਿਆਦਾ ਰੇਲਵੇ ਲਾਈਨਾਂ ਦਾ ਬਿਜਲੀਕਰਨ ਕੀਤਾ ਜਾ ਚੁੱਕਾ ਹੈ। ਅਧਿਕਾਰੀ ਮੁਤਾਬਕ, ਰੇਲ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਾਲ ਬਿਜਲੀ 'ਤੇ ਕਰਨ ਲਈ 2021 ਦਾ ਟੀਚਾ ਰੱਖਿਆ ਗਿਆ ਹੈ। ਇਸ ਨਾਲ ਈਂਧਣ 'ਤੇ ਸਾਲਾਨਾ ਬਿੱਲ 26,500 ਕਰੋੜ ਰੁਪਏ ਤੋਂ ਘੱਟ ਕੇ 16,000 ਕਰੋੜ ਰੁਪਏ 'ਤੇ ਆ ਜਾਵੇਗਾ। ਇਸ ਕੰਮ ਲਈ ਨਿੱਜੀ ਏਜੰਸੀਆਂ ਦੀ ਵੀ ਮਦਦ ਲਈ ਜਾਵੇਗੀ। ਬਿਜਲੀਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਰੇਲਵੇ ਸ਼ੁੱਕਰਵਾਰ ਨੂੰ ਇਕ ਸੰਮੇਲਨ ਦਾ ਪ੍ਰਬੰਧ ਕਰਨ ਜਾ ਰਿਹਾ ਹੈ। ਇਸ ਸੰਮੇਲਨ 'ਚ ਕਈ ਕੌਮਾਂਤਰੀ ਕੰਪਨੀਆਂ ਹਿੱਸਾ ਲੈਣਗੀਆਂ। ਰੇਲ ਮੰਤਰੀ ਪੀਯੂਸ਼ ਗੋਇਲ ਵੀ ਇਸ ਸੰਮੇਲਨ 'ਚ ਸ਼ਾਮਲ ਹੋਣਗੇ।
ਬਿੱਲ ਨੂੰ ਘੱਟ ਕਰਨ ਲਈ ਰੇਲਵੇ ਦੀ ਯੋਜਨਾ ਡਿਸਟ੍ਰੀਬਿਊਸ਼ਨ ਕੰਪਨੀਆਂ ਦੀ ਜਗ੍ਹਾ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਤੋਂ ਸਿੱਧੇ ਬਿਜਲੀ ਲੈਣ ਦੀ ਹੈ। ਇਸ ਨਾਲ ਰੇਲਵੇ ਨੂੰ ਸਾਲਾਨਾ 2500 ਕਰੋੜ ਰੁਪਏ ਦੀ ਬਚਤ ਦਾ ਅੰਦਾਜ਼ਾ ਹੈ। ਰੇਲਵੇ ਹਰ ਸਾਲ ਔਸਤ 9500 ਕਰੋੜ ਰੁਪਏ ਦਾ ਬਿਜਲੀ ਬਿਲ ਅਤੇ 17,000 ਕਰੋੜ ਰੁਪਏ ਦਾ ਡੀਜ਼ਲ ਬਿਲ ਅਦਾ ਕਰਦਾ ਹੈ। ਅਗਲੇ 5 ਸਾਲਾਂ 'ਚ ਰੇਲਵੇ ਨੂੰ 5000 ਇਲੈਕਟ੍ਰਿਕ ਇੰਜਣਾਂ ਦੀ ਜ਼ਰੂਰਤ ਹੋਵੇਗੀ। ਅਜੇ ਉਸ ਕੋਲ 44,00 ਅਜਿਹੇ ਇੰਜਣ ਹਨ। ਵਾਰਾਣਸੀ ਅਤੇ ਪੱਛਮੀ ਬੰਗਾਲ ਦੇ ਚਿਤਰੰਜਨ ਦੇ ਕਾਰਖਾਨੇ 'ਚ ਬਿਜਲੀ ਦੇ ਇੰਜਣ ਦਾ ਨਿਰਮਾਣ ਹੋਵੇਗਾ। ਅਗਲੇ ਸਾਲ ਮਧੇਪੁਰਾ ਦੇ ਇੰਜਣ ਕਾਰਖਾਨੇ 'ਚ ਵੀ ਉਤਪਾਦਨ ਦਾ ਕੰਮ ਸ਼ੁਰੂ ਹੋ ਜਾਵੇਗਾ।
ਸ਼ਰੇਈ ਇੰਫਰਾ ਦੇ ਮੁਨਾਫੇ 'ਚ 39.2 ਫੀਸਦੀ ਦਾ ਵਾਧਾ
NEXT STORY