Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 07, 2026

    1:01:53 PM

  • punjabis in big trouble these employees announce indefinite strike

    ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ...

  • desire to go to canada

    ਕੈਨੇਡਾ ਜਾਣ ਦਾ ਚਾਅ ਪਿਆ ਫਿੱਕਾ! ਕੋਵਿਡ ਕਾਲ ਤੋਂ...

  • jail superintendent marries a criminal

    ਪੁਲਸ ਦੀ ਸੁਪਰਡੈਂਟ ਨੂੰ ਜੇਲ੍ਹ 'ਚ ਬੰਦ 'ਕਾਤਲ'...

  • e challan  update

    ਪੰਜਾਬ: ਇਨ੍ਹਾਂ 46 ਥਾਵਾਂ 'ਤੇ ਕੈਮਰਿਆਂ ਰਾਹੀਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਤੇਜਸਵੀ ਦਾ ਪ੍ਰਣ ਨਹੀਂ ਫੂਕ ਸਕਿਆ ਸਾਹ, ਮਹਾਗੱਠਜੋੜ ਦੀ ਹਾਰ ਦੇ 6 ਵੱਡੇ ਕਾਰਨ

NATIONAL News Punjabi(ਦੇਸ਼)

ਤੇਜਸਵੀ ਦਾ ਪ੍ਰਣ ਨਹੀਂ ਫੂਕ ਸਕਿਆ ਸਾਹ, ਮਹਾਗੱਠਜੋੜ ਦੀ ਹਾਰ ਦੇ 6 ਵੱਡੇ ਕਾਰਨ

  • Edited By Inder Prajapati,
  • Updated: 15 Nov, 2025 03:50 AM
National
tejashwi could not fulfill his promise
  • Share
    • Facebook
    • Tumblr
    • Linkedin
    • Twitter
  • Comment

ਪਟਨਾ - ਬਿਹਾਰ ਵਿਧਾਨ ਸਭਾ ਚੋਣਾਂ ’ਚ ਜਨਤਾ ਨੇ ਇਕ ਮਜ਼ਬੂਤ ਸੁਨੇਹਾ ਦਿੱਤਾ ਹੈ। ਜਦ (ਯੂ)-ਭਾਜਪਾ ਦੀ ਅਗਵਾਈ ਵਾਲੇ ਰਾਜਗ ਨੇ ਮਹਾਗੱਠਜੋੜ ਨੂੰ ਵੱਡੇ ਫਰਕ ਨਾਲ ਧੋਬੀ-ਪਟਕਾ ਦਿੱਤਾ ਹੈ। ਇਸ ਨਾਲ 20 ਸਾਲ ਬਾਅਦ ਸੱਤਾ ’ਚ ਵਾਪਸੀ ਦੀ ਵਿਰੋਧੀ ਗੱਠਜੋੜ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਬਿਹਾਰ ਚੋਣ ਨਤੀਜਿਆਂ ’ਚ ਸਭ ਤੋਂ ਵੱਧ ਹੈਰਾਨ ਕੀਤਾ ਹੈ ਜਨਸੁਰਾਜ ਨੇ। ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਦੇ ਉਮੀਦਵਾਰ ਕਿਸੇ ਵੀ ਸੀਟ ’ਤੇ ਜਿੱਤ ਦਰਜ ਨਹੀਂ ਕਰ ਸਕੇ ਹਨ।
ਬਿਹਾਰ ਵਿਧਾਨ ਸਭਾ ਚੋਣਾਂ ’ਚ ਮਹਾਗੱਠਜੋੜ ਦੇ ਪੱਛੜਣ ਦੇ 6 ਵੱਡੇ ਕਾਰਨ ਰਹੇ ਹਨ, ਜੋ ਇਸ ਤਰ੍ਹਾਂ ਹਨ :

1. ਹਵਾ-ਹਵਾਈ ਚੋਣ ਵਾਅਦੇ
ਤੇਜਸਵੀ ਨੇ ਹਰ ਘਰ ਸਰਕਾਰੀ ਨੌਕਰੀ, ਪੈਨਸ਼ਨ, ਮਹਿਲਾ ਸਸ਼ਕਤੀਕਰਨ ਵਰਗੇ ਵੱਡੇ ਵਾਅਦੇ ਕੀਤੇ ਪਰ ਫੰਡਿੰਗ ਅਤੇ ਟਾਈਮਲਾਈਨ ਦਾ ਠੋਸ ਪਲਾਨ ਜਨਤਾ ਨਾਲ ਸਾਂਝਾ ਨਹੀਂ ਕੀਤਾ। ਅਜਿਹੇ ’ਚ ਇਹ ਵਾਅਦੇ ਲੋਕਾਂ ਨੂੰ ਹਕੀਕਤ ਨਾਲੋਂ ਜ਼ਿਆਦਾ ਹਵਾ-ਹਵਾਈ ਲੱਗਣ ਲੱਗੇ। ਮਹਾਗੱਠਜੋੜ ਦੇ ਨੇਤਾ ਵਾਰ-ਵਾਰ ਕਹਿੰਦੇ ਰਹੇ ਕਿ ਬਲਿਊਪ੍ਰਿੰਟ ਆਵੇਗਾ ਪਰ ਚੋਣਾਂ ਖਤਮ ਹੋਣ ਤੱਕ ਨਹੀਂ ਆ ਸਕਿਆ। ਇਸ ਨਾਲ ਰਾਜਦ ਅਤੇ ਮਹਾਗੱਠਜੋੜ ਦੇ ਨੇਤਾਵਾਂ ਦੀ ਭਰੋਸੇਯੋਗਤਾ ਜਨਤਾ ਦੀ ਨਜ਼ਰ ’ਚ ਘੱਟ ਹੋਈ।

ਦੂਜੇ ਪਾਸੇ, ਰਾਜਗ ਨੇ ਮਹਾਗੱਠਜੋੜ ਦੇ ਦਾਅਵਿਆਂ ਨੂੰ ਹਵਾ-ਹਵਾਈ ਦੱਸ ਕੇ ਚੋਣਾਂ ਦੌਰਾਨ ਖੂਬ ਭੁਨਾਇਆ। ਨਤੀਜਾ ਇਹ ਰਿਹਾ ਕਿ ਉਹ ਆਪਣੇ ਵੋਟਰਾਂ ਨੂੰ ਲਾਮਬੰਦ ਕਰਨ ’ਚ ਸਫਲ ਰਹੇ।

2. ਸੀਟ ਵੰਡ ’ਚ ਦੇਰੀ ਅਤੇ ਭਰੋਸੇ ਦੀ ਕਮੀ
ਪੂਰੀਆਂ ਚੋਣਾਂ ’ਚ ਮਹਾਗੱਠਜੋੜ ਖੇਮੇ ’ਚ ਰਾਜਦ ਹੀ ਰਾਜਦ ਨਜ਼ਰ ਆਇਆ। ਰਾਜਦ ਨੇ ਚੋਣ ਪ੍ਰਚਾਰ ਨੂੰ ਆਪਣੇ ਅੰਦਾਜ਼ ’ਚ ਅੱਗੇ ਵਧਾਇਆ। ਰਾਜਦ, ਕਾਂਗਰਸ ਅਤੇ ਖੱਬੇ -ਪੱਖੀ ਪਾਰਟੀਆਂ ਵਿਚਾਲੇ ਅੰਦਰਖਾਤੇ ਭਰੋਸੇ ਦੀ ਕਮੀ ਦਿਸੀ। ਰਾਜਦ ਦਾ ਕਾਂਗਰਸ ਅਤੇ ਖੱਬੇ -ਪੱਖੀ ਪਾਰਟੀਆਂ ਨਾਲ ਹੋਇਆ ਸੀਟ ਸ਼ੇਅਰਿੰਗ ਵਿਵਾਦ ਮਹਾਗੱਠਜੋੜ ਨੂੰ ਭਾਰੀ ਪੈ ਗਿਆ। ਸੀਟ ਵੰਡ ਦਾ ਐਲਾਨ ਮਹਾਗੱਠਜੋੜ ਵੱਲੋਂ ਕਾਫ਼ੀ ਦੇਰ ਨਾਲ ਕੀਤਾ ਗਿਆ। ਇਸ ਨਾਲ ਇਕਜੁੱਟ ਹੋ ਕੇ ਧਰਾਤਲ ’ਤੇ ਉਨ੍ਹਾਂ ਨੂੰ ਚੋਣਾਂ ਦੀ ਤਿਆਰੀ ਕਰਨ ਦਾ ਪੂਰਾ ਸਮਾਂ ਨਹੀਂ ਮਿਲਿਆ। ਇਸ ਵਿਵਾਦ ਨੇ ਗੱਠਜੋੜ ਨੂੰ ਧਰਾਤਲ ’ਤੇ ਕਮਜ਼ੋਰ ਕੀਤਾ। ਤੇਜਸਵੀ ਯਾਦਵ ਉਸ ਭਰੋਸੇ ਨੂੰ ਹਾਸਲ ਕਰਨ ’ਚ ਅਸਫਲ ਰਹੇ, ਜੋ ਵੋਟਰਾਂ ਨੂੰ ਆਪਣੇ ਪੱਖ ’ਚ ਕਰ ਸਕਦਾ ਸੀ।

ਐਲਾਨ-ਪੱਤਰ ਦਾ ਨਾਂ ‘ਤੇਜਸਵੀ ਪ੍ਰਣ’ ਰੱਖਣਾ ਵੀ ਗਲਤ ਫੈਸਲਾ ਸਾਬਤ ਹੋਇਆ ਅਤੇ ਪ੍ਰਚਾਰ ’ਚ ਸਹਿਯੋਗੀਆਂ ਨੂੰ ਤਰਜੀਹ ਨਾ ਦੇਣਾ ਮਹਾਗੱਠਜੋੜ ਨੂੰ ਭਾਰੀ ਪਿਆ। ਚੋਣ ਨਤੀਜਿਆਂ ਨੇ ਸਾਬਤ ਕੀਤਾ ਕਿ ਤੇਜਸਵੀ ਪ੍ਰਣ ਮਹਾਗੱਠਜੋੜ ’ਚ ਸਾਹ ਨਹੀਂ ਫੂਕ ਸਕਿਆ।

3. ‘ਜੰਗਲਰਾਜ’ ਅਤੇ ਮੁਸਲਿਮਪ੍ਰਸਤ’ ਅਕਸ ਦਾ ਨੁਕਸਾਨ
ਮਹਾਗੱਠਜੋੜ ਮੁਸਲਮਾਨ ਬਹੁਤਾਤ ਵਾਲੀਆਂ ਸੀਟਾਂ ’ਤੇ ਤਾਂ ਮਜ਼ਬੂਤ ਰਿਹਾ ਪਰ ਪੂਰੇ ਸੂਬੇ ’ਚ ਇਹ ਅਕਸ ਨੁਕਸਾਨਦੇਹ ਸਾਬਤ ਹੋਈ। ਭਾਜਪਾ ਨੇ ਇਸ ਨੂੰ ਭੁਨਾਇਆ ਅਤੇ ਯਾਦਵ ਵੋਟ ਵੀ ਕਈ ਥਾਵਾਂ ’ਤੇ ਰਾਜਦ ਹੱਥੋਂ ਨਿਕਲ ਗਿਆ। ਵਕਫ ਬਿਲ ’ਤੇ ਤੇਜਸਵੀ ਦੇ ਬਿਆਨ ਨੇ ਵੀ ਵਿਵਾਦ ਵਧਾਇਆ। ਦੂਜੇ ਪਾਸੇ ਰਾਜਗ ਨੇ ਪੂਰੀਆਂ ਚੋਣਾਂ ਦੌਰਾਨ ਲਾਲੂ ਰਾਜ ਦੀ ਯਾਦ ਦਿਵਾ ਕੇ ‘ਜੰਗਲਰਾਜ’ ਨੂੰ ਨਿਸ਼ਾਨਾ ਬਣਾਇਆ। ਰਾਜਦ ਉਮੀਦਵਾਰਾਂ ਦੇ ਮੰਚ ਤੋਂ ਦਬੰਗਈ ਦੇ ਅੰਦਾਜ਼ ’ਚ ‘ਕੱਟੇ’ ਵਾਲਾ ਚੋਣ ਪ੍ਰਚਾਰ ਵੀ ਲੋਕਾਂ ਨੂੰ ਪਸੰਦ ਨਹੀਂ ਆਇਆ। ਚੋਣ ਪ੍ਰਚਾਰ ਦੇ ਆਖਰੀ ਦਿਨ ਰਾਜਦ ਉਮੀਦਵਾਰਾਂ ਦੇ ਮੰਚ ਤੋਂ ਤੇਜਸਵੀ ਰਾਜ ਆਉਣ ’ਤੇ ‘ਕੱਟਾ’ ਲਹਿਰਾਉਣ ਦੇ ਦਾਅਵੇ ਕੀਤੇ ਗਏ। ਇਸ ਨਾਲ ਜਨਤਾ ਨੂੰ ‘ਜੰਗਲਰਾਜ’ ਦਾ ਦੌਰ ਫਿਰ ਯਾਦ ਆ ਗਿਆ। ਨਤੀਜਾ ਇਹ ਹੋਇਆ ਕਿ ਜਿਹੜੀਆਂ ਵੋਟਾਂ ਪੱਖ ’ਚ ਪੈਂਦੀਆਂ ਸਨ, ਉਹ ਵੀ ਰਾਜਗ ਦੇ ਪੱਖ ’ਚ ਚਲੀਆਂ ਗਈਆਂ।

4. ਜਾਤੀ ਸਮੀਕਰਣ ਨੂੰ ਬਹੁਤ ਜ਼ਿਆਦਾ ਤਰਜੀਹ
ਰਾਸ਼ਟਰੀ ਜਨਤਾ ਦਲ ਨੇ 144 ਸੀਟਾਂ ’ਚੋਂ 52 ’ਤੇ ਯਾਦਵ ਉਮੀਦਵਾਰ ਉਤਾਰੇ, ਭਾਵ ਲੱਗਭਗ 36 ਫੀਸਦੀ। ਇਹ ਤੇਜਸਵੀ ਦੀ ‘ਯਾਦਵ ਏਕੀਕਰਨ’ ਰਣਨੀਤੀ ਸੀ ਪਰ ਇਸ ਨਾਲ ਜਾਤੀਵਾਦੀ ਅਕਸ ਹੋਰ ਮਜ਼ਬੂਤ ਹੋ ਗਿਆ। ਸਹਿਯੋਗੀ ਪਾਰਟੀਆਂ ਵੀ ਸ਼ੁਰੂਆਤੀ ਦੌਰ ’ਚ ਇਸ ਫੈਸਲੇ ਨਾਲ ਅਸਹਿਮਤ ਦਿਸੀਆਂ। ਗੈਰ-ਯਾਦਵ ਵੋਟ ਬੈਂਕ- ਉੱਚੇ ਅਤੇ ਅਤਿ ਪੱਛੜੇ ਵਰਗ- ਮਹਾਗੱਠਜੋੜ ਤੋਂ ਦੂਰ ਹੋ ਗਏ। ਭਾਜਪਾ ਨੇ ਇਸ ਨੂੰ ‘ਯਾਦਵ ਰਾਜ’ ਦਾ ਨੈਰੇਟਿਵ ਬਣਾ ਕੇ ਸ਼ਹਿਰੀ ਅਤੇ ਮੱਧ ਵਰਗ ਵਿਚਾਲੇ ਖੂਬ ਭੁਨਾਇਆ।

5. ਰਾਜਗ ਦਾ ਇਕਜੁੱਟ ਚਿਹਰਾ, ਮੋਦੀ ਫੈਕਟਰ ਅਤੇ ਨਿਤੀਸ਼ ’ਤੇ ਭਰੋਸਾ
ਰਾਜਗ ਨੇ ਸੀਟ ਸ਼ੇਅਰਿੰਗ ਅਤੇ ਪ੍ਰਚਾਰ ’ਚ ਇਕਜੁੱਟਤਾ ਵਿਖਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਨੇ ਰਾਜਗ ਨੂੰ ਮਜ਼ਬੂਤ ਨੈਰੇਟਿਵ ਦਿੱਤਾ। ਮਹਾਗੱਠਜੋੜ ਦੀ ਅੰਦਰੂਨੀ ਖਿੱਚੋਤਾਣ ਦੇ ਮੁਕਾਬਲੇ ਰਾਜਗ ਦਾ ਚੋਣ ਪ੍ਰਬੰਧਨ ਬਹੁਤ ਹੱਦ ਤੱਕ ਪ੍ਰਭਾਵਸ਼ਾਲੀ ਰਿਹਾ ਅਤੇ ਪੂਰੇ ਬਿਹਾਰ ’ਚ ਵੋਟਰਾਂ ਨੇ ਮੋਦੀ-ਨਿਤੀਸ਼ ਦੀ ਜੋਡ਼ੀ ’ਤੇ ਭਰੋਸਾ ਪ੍ਰਗਟਾਇਆ। ਚੋਣ ਜੰਗ ਵਿਚ ਭਾਜਪਾ ਦੇ ਵੱਡੇ ਨੇਤਾਵਾਂ ਨੇ ਵੀ ਅਸਿੱਧੇ ਤੌਰ ’ਤੇ ਸਪੱਸ਼ਟ ਕਰ ਦਿੱਤਾ ਕਿ ਸੀ. ਐੱਮ. ਨਿਤੀਸ਼ ਹੀ ਹੋਣਗੇ। ਇਸ ਇਕਜੁੱਟਤਾ ਨਾਲ ਰਾਜਗ ’ਤੇ ਭਾਜਪਾ ਦਾ ਭਰੋਸਾ ਵਧਿਆ।

6. ਚੋਣ ਪੋਸਟਰਾਂ ’ਚ ਲਾਲੂ ਯਾਦਵ ਦੀ ਛੋਟੀ ਤਸਵੀਰ
ਤੇਜਸਵੀ ਨੇ ਲਾਲੂ ਦੀ ਵਿਰਾਸਤ ਨੂੰ ਅਪਣਾਇਆ ਪਰ ਚੋਣ ਪੋਸਟਰਾਂ ’ਚ ਉਨ੍ਹਾਂ ਦੀ ਤਸਵੀਰ ਛੋਟੀ ਕਰ ਕੇ ‘ਨਵੀਂ ਪੀੜ੍ਹੀ’ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਰਾਜਦ ਦੇ ਪੁਰਾਣੇ ਵਰਕਰਾਂ ’ਚ ਚੋਣ ਪ੍ਰਚਾਰ ਦੌਰਾਨ ਅਸੰਤੋਸ਼ ਦਿਸਿਆ। ਰਾਜਦ ਦੀ ਇਹ ਦੋਹਰੀ ਨੀਤੀ ਉਲਟੀ ਪੈ ਗਈ। ਰਾਜਗ ਨੇ ਇਸ ਨੂੰ ‘ਜੰਗਲਰਾਜ ਦੇ ਪਾਪ ਲੁਕਾਉਣ’ ਦਾ ਮੁੱਦਾ ਬਣਾ ਦਿੱਤਾ। ਇਕ ਵੱਡੀ ਆਬਾਦੀ ਇਸ ਨਾਲ ਸਹਿਮਤ ਵੀ ਹੋਈ ਅਤੇ ਆਪਣੀ ਵੋਟ ਮਹਾਗੱਠਜੋੜ ਨੂੰ ਨਾ ਦੇ ਕੇ ਰਾਜਗ ਨੂੰ ਦੇ ਦਿੱਤੀ।

  • Bihar assembly elections
  • Tejashwi Yadav
  • Grand Alliance
  • RJD

ਵਿਆਹ ਦੇ 18 ਦਿਨਾਂ ਬਾਅਦ ਲਾੜੀ ਨੇ ਕਰ'ਤਾ ਕਾਂਡ, ਲਾੜੇ ਦੇ ਪਰਿਵਾਰ ਵਾਲਿਆਂ ਦੇ ਉੱਡ ਗਏ ਹੋਸ਼

NEXT STORY

Stories You May Like

  • kaustv bagchi  trinamool shaved head
    ‘ਕੌਸਤਵ ਬਾਗਚੀ’ ਨੇ ਤ੍ਰਿਣਮੂਲ ਦੀ ਹਾਰ ਤੋਂ ਬਾਅਦ ਆਪਣਾ ਸਿਰ ਮੁੰਨਵਾ ਕੇ ਰੱਖਣ ਦਾ ਪ੍ਰਣ ਤੋੜਿਆ
  • crisis looms over the livelihood of 6 crore grocery shopkeepers of the country
    ਦੇਸ਼ ਦੇ 6 ਕਰੋੜ ਕਰਿਆਨਾ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ, ਜਾਣੋ ਕਾਰਨ
  • double blow to india  s economy  ubs reduces gdp growth rate forecast
    ਭਾਰਤ ਦੀ ਆਰਥਿਕਤਾ ਨੂੰ ਦੂਹਰੀ ਮਾਰ: UBS ਨੇ ਘਟਾਇਆ GDP ਵਿਕਾਸ ਦਰ ਦਾ ਅਨੁਮਾਨ, ਜਾਣੋ ਕੀ ਹਨ ਵੱਡੇ ਕਾਰਨ
  • bus  van  collision  6 people
    ਰੂਹ ਕੰਬਾਊ ਹਾਦਸਾ: ਬੱਸ-ਵੈਨ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ, ਚੀਕ-ਚਿਹਾੜੇ ਨਾਲ ਕੰਬਿਆ ਸਾਬਰਕਾਂਠਾ!
  • pakistan opens 6 land trade routes to iran
    ਟਰੰਪ ਦੀ ਨਾਕਾਬੰਦੀ ਨੂੰ ਪਾਕਿਸਤਾਨ ਨੇ ਦਿੱਤੀ ਚੁਣੌਤੀ! ਈਰਾਨ ਲਈ ਖੋਲ੍ਹੇ 6 ਜ਼ਮੀਨੀ ਵਪਾਰਕ ਮਾਰਗ
  • 6 people injured in van car collision
    ਵੈਨ ਤੇ ਕਾਰ ਦੀ ਟੱਕਰ ’ਚ 6 ਵਿਅਕਤੀ ਸੱਟਾਂ ਲੱਗਣ ਨਾਲ ਹੋਏ ਜ਼ਖ਼ਮੀ
  • big announcement made in punjab on may 6
    ਪੰਜਾਬ 'ਚ 6 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਪੜ੍ਹੋ ਖਬਰ
  • financial hardship  father  daughter  marriage  uttar pradesh
    ਆਰਥਿਕ ਤੰਗੀ ਨੇ ਲਈ ਬੇਬੱਸ ਪਿਓ ਦੀ ਜਾਨ! ਧੀ ਦਾ ਵਿਆਹ ਨਹੀਂ ਕਰਵਾ ਸਕਿਆ ਤਾਂ...
  • 5 schools including bsf school in jalandhar declared holiday
    Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ...
  • shortage of cooking gas cylinders
    Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ...
  • immediate holiday declared in this school in jalandhar
    ਜਲੰਧਰ ਦੇ ਇਸ ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਪੜ੍ਹੋ ਕਿਉਂ ਲਿਆ ਗਿਆ ਫ਼ੈਸਲਾ
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar municipal corporation strict action against defaulting colonizers
    ਡਿਫਾਲਟਰ ਕਾਲੋਨਾਈਜ਼ਰਾਂ 'ਤੇ ਜਲੰਧਰ ਨਿਗਮ ਦਾ ਸਖ਼ਤ ਐਕਸ਼ਨ: 7 ਦਿਨਾਂ 'ਚ ਬਕਾਇਆ...
  • rain and thunderstorm warning in punjab
    ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ...
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ...
Trending
Ek Nazar
4 zodiac signs will be blessed with saturn

4 ਰਾਸ਼ੀਆਂ 'ਤੇ ਹੋਵੇਗੀ ਸ਼ਨੀ ਦੀ ਕਿਰਪਾ! 6 ਮਹੀਨੇ ਹੋਵੇਗੀ ਪੈਸਿਆਂ ਦੀ ਬਚਤ ਹੀ...

indian government on allowing pakistani players

ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ 'ਚ ਖੇਡਣ ਦੀ ਮਿਲੀ ਇਜਾਜ਼ਤ! ਭਾਰਤ ਸਰਕਾਰ ਨੇ ਲਿਆ...

auto industry sets record  26 11 317 vehicles sold in april

ਆਟੋ ਇੰਡਸਟਰੀ ਨੇ ਬਣਾਇਆ ਰਿਕਾਰਡ : ਅਪ੍ਰੈਲ ’ਚ ਵੇਚੇ 26,11,317 ਵਾਹਨ

shehbaz sharif  thanks trump

ਹੋਰਮੁਜ਼ ਸਬੰਧੀ ਇਕ ਫੈਸਲੇ ਲਈ ਸ਼ਾਹਬਾਜ਼ ਸ਼ਰੀਫ਼ ਨੇ ਟਰੰਪ ਦਾ ਕੀਤਾ ਧੰਨਵਾਦ

sanctions against iran

ਈਰਾਨ 'ਤੇ ਪਾਬੰਦੀਆਂ ਦੀ ਧਮਕੀ! ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੁਆਰਾ ਸੰਯੁਕਤ...

indian originr fined in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਕੰਪਨੀ ਡਾਇਰੈਕਟਰ ਨੂੰ 785,314 ਅਮਰੀਕੀ ਡਾਲਰ ਦਾ...

this famous actress had already predicted vijay  s victory

ਵਿਜੇ ਦੀ ਜਿੱਤ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਬਾਣੀ !...

measles outbreak in bangldesh

ਬੰਗਲਾਦੇਸ਼ 'ਚ ਖ਼ਸਰੇ ਦਾ ਪ੍ਰਕੋਪ; 6 ਹੋਰ ਮੌਤਾਂ, ਹੁਣ ਤੱਕ 317 ਮਾਸੂਮਾਂ ਦੀ ਗਈ...

interesting conditions for beer lovers

ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ...

school holiday summer break

School Holiday 2026: ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਗਰਮੀਆਂ ਦੀਆਂ...

metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

china and iran held talks

ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ

robbed bride 8 grooms nine times marriage

ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ...

wife create fake instagram id husband

'ਹੋਟਲ 'ਚ ਮਿਲਦੇ ਆਂ, ਵਿਆਹ ਕਰੇਂਗੀ', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • ats arrests 2 suspected terrorists in up
      ਯੂ. ਪੀ. ’ਚ ਏ. ਟੀ. ਐੱਸ. ਨੇ ਗ੍ਰਿਫ਼ਤਾਰ ਕੀਤੇ 2 ਸ਼ੱਕੀ ਅੱਤਵਾਦੀ
    • operation sindoor pm modi
      ਆਪ੍ਰੇਸ਼ਨ ਸਿੰਦੂਰ ਅੱਤਵਾਦ ਦੇ ਖ਼ਿਲਾਫ਼ ਭਾਰਤ ਦੀ ਦ੍ਰਿੜ ਪ੍ਰਤੀਕਿਰਿਆ ਦਾ ਪ੍ਰਤੀਕ...
    • stalin on tvk
      '6 ਮਹੀਨਿਆਂ ਤੱਕ..!' ਸਟਾਲਿਨ ਨੇ ਵਿਜੇ ਦੀ TVK ਦਾ ਰਾਹ ਕੀਤਾ ਆਸਾਨ, ਦਿੱਤਾ...
    • operation sindoor rajnath singh
      ਆਪ੍ਰੇਸ਼ਨ ਸਿੰਦੂਰ ਰਾਸ਼ਟਰੀ ਸੰਕਲਪ ਅਤੇ ਤਿਆਰੀ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ:...
    • bjp leader suvendu pa incident
      'ਕਾਤਲਾਂ ਨੇ ਪਹਿਲਾਂ ਕੀਤੀ ਰੇਕੀ, ਫਿਰ ਮਾਰੀ ਗੋਲੀ', PA ਦੇ ਕਤਲ ਮਗਰੋਂ...
    • flag clash bjp worker attack
      ਬੰਗਾਲ 'ਚ ਝੰਡਾ ਲਹਿਰਾਉਣ ਨੂੰ ਲੈ ਕੇ ਖੂਨੀ ਝੜਪ : ਭਾਜਪਾ ਵਰਕਰ ਨੂੰ ਮਾਰ 'ਤੀ ਗੋਲੀ
    • the lucky jackpot is going to be held from may 18th
      18 ਮਈ ਤੋਂ ਲੱਗਣ ਜਾ ਰਿਹਾ ਹੈ ਕਿਸਮਤ ਦਾ ਜੈਕਪਾਟ ; ਨੋਟਾਂ ਦਾ ਵਰ੍ਹੇਗਾ ਮੀਂਹ
    • crimes against women 13396 cases ncrb
      ਦਿੱਲੀ 'ਚ ਔਰਤਾਂ ਵਿਰੁੱਧ ਅਪਰਾਧਾਂ ਦੀ ਗਿਣਤੀ ਸਭ ਤੋਂ ਵੱਧ, 2024 'ਚ 13396...
    • these 5 zodiac signs are going to have a lot of luck from may 15th
      15 ਮਈ ਤੋਂ ਇਨ੍ਹਾਂ 5 ਰਾਸ਼ੀਆਂ ਦੀ ਹੋਣ ਜਾ ਰਹੀ ਬੱਲੇ-ਬੱਲੇ! ਵਧੇਗਾ ਤੇ ਰੁਤਬਾ ਤੇ...
    • one district one dish list non vegetarian food
      ਯੂਪੀ ’ਚ ‘ਇਕ ਜ਼ਿਲਾ, ਇਕ ਪਕਵਾਨ’ ਸੂਚੀ 'ਚ ਮਾਸਾਹਾਰੀ ਖਾਣੇ ਨੂੰ ਨਹੀਂ ਮਿਲੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +