ਨਵੀਂ ਦਿੱਲੀ (ਇੰਟ.) – ਦੁਨੀਆ ਦੇ ਸਭ ਤੋਂ ਵੱਡੇ ਦੁੱਧ ਉਤਪਾਦਕ ਦੇਸ਼ ਭਾਰਤ ਨੂੰ ਇਸ ਸਾਲ ਦੁੱਧ ਨੂੰ ਲੈ ਕੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਲੰਪੀ ਵਾਇਰਸ ਕਾਰਣ ਹੋਈ ਲੱਖਾਂ ਦੁਧਾਰੂ ਪਸ਼ੂਆਂ ਦੀ ਮੌਤ ਅਤੇ ਚਾਰੇ ਦੀ ਕਮੀ ਕਾਰਣ ਭਾਰਤ ’ਚ ਇਸ ਸਾਲ ਦੁੱਧ ਦੀ ਕਮੀ ਹੋਣ ਦਾ ਖਦਸ਼ਾ ਵਧ ਗਿਆ ਹੈ।
ਉੱਥੇ ਹੀ ਡੇਅਰੀ ਇੰਡਸਟਰੀ ਨੂੰ ਇਸ ਸਾਲ ਮੰਗ ’ਚ ਕੋਈ ਕਮੀ ਆਉਂਦੀ ਦਿਖਾਈ ਨਹੀਂ ਦੇ ਰਹੀ ਹੈ। ਅਜਿਹੇ ’ਚ ਆਉਣ ਵਾਲੇ ਸਮੇਂ ’ਚ ਦੁੱਧ ਅਤੇ ਦੁੱਧ ਤੋਂ ਬਣੇ ਡੇਅਰੀ ਉਤਪਾਦਾਂ ਜਿਵੇਂ ਆਈਸਕ੍ਰੀਮ, ਦਹੀ, ਘਿਓ, ਪਨੀਰ ਅਤੇ ਮੱਖਣ ਦੇ ਰੇਟ ਗਰਮੀ ਅਤੇ ਮੀਂਹ ਦੇ ਸੀਜ਼ਨ ’ਚ ਵਧ ਸਕਦੇ ਹਨ।
ਇਹ ਵੀ ਪੜ੍ਹੋ : ਹਵਾ 'ਚ ਸੀ ਫਲਾਈਟ… ਨਸ਼ੇ 'ਚ ਧੁੱਤ ਯਾਤਰੀ ਖੋਲ੍ਹਣ ਲੱਗਾ ਐਮਰਜੈਂਸੀ ਦਰਵਾਜ਼ਾ
ਦੁੱਧ ਨੂੰ ਲੈ ਕੇ ਵਧ ਰਹੇ ਖਦਸ਼ਿਆਂ ਅਤੇ ਇੰਪੋਰਟ ਨਾਲ ਜੁੜੀਆਂ ਖਬਰਾਂ ਆਉਣ ਤੋਂ ਬਾਅਦ ਕੇਂਦਰ, ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨ. ਡੀ. ਡੀ. ਬੀ.) ਨਾਲ ਡੇਅਰੀ ਉਤਪਾਦਾਂ ਦੀ ਸਪਲਾਈ-ਮੰਗ ਦੇ ਫਰਕ ਦੀ ਨਿਗਰਾਨੀ ’ਚ ਜੁਟ ਗਿਆ ਹੈ ਅਤੇ ਸਥਿਤੀ ਦੇ ਆਧਾਰ ’ਤੇ ਇੰਪੋਰਟ ਬਾਰੇ ਕੋਈ ਫੈਸਲਾ ਲਵੇਗਾ।
ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਮੰਗ ਸਪਲਾਈ ਸੰਤੁਲਨ ਤੰਗ ਰਹਿਣ ਅਤੇ ਦੁੱਧ ਦੀਆਂ ਕੀਮਤਾਂ ’ਚ ਗਰਮੀ ਦੇ ਮੌਸਮ ’ਚ ਮਜ਼ਬੂਤ ਬਣੇ ਰਹਿਣ ਦੀ ਸੰਭਾਵਨਾ ਹੈ। ਰਿਜ਼ਰਵ ਬੈਂਕ ਦੇ ਗਵਰਨਰ ਨੇ ਇਹ ਵੀ ਕਿਹਾ ਸੀ ਕਿ ਦਸੰਬਰ 2022 ਤੋਂ ਮਹਿੰਗਾਈ ਵਧੀ ਹੈ, ਜਿਸ ਦਾ ਕਾਰਣ ਅਨਾਜ, ਦੁੱਧ ਅਤੇ ਫਲਾਂ ਦੀਆਂ ਕੀਮਤਾਂ ਨੂੰ ਲੈ ਕੇ ਦਬਾਅ ਹੈ।
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ। ਸਾਲ 2021-22 ’ਚ ਉਤਪਾਦਨ 22.2 ਕਰੋੜ ਟਨ ਰਿਹਾ ਜੋ ਪਿਛਲੇ ਦੇ 20.8 ਕਰੋੜ ਟਨ ਦੇ ਉਤਪਾਦਨ ਤੋਂ 6.25 ਫੀਸਦੀ ਵੱਧ ਸੀ। ਹਾਲਾਂਕਿ ਸਾਲ 2022-23 ’ਚ ਉਤਪਾਦਨ ਸਥਿਰ ਰਹਿਣ ਜਾਂ ਮਾਮੂਲੀ ਵਾਧਾ ਹੋਣ ਦਾ ਅਨੁਮਾਨ ਹੈ। ਇਸ ਦਾ ਪ੍ਰਮੁੱਖ ਕਾਰਣ ਪਿਛਲੇ ਸਾਲ ਆਈ ਲੰਪੀ ਸਕਿਨ ਡਿਜੀਜ਼ ਹੈ, ਜਿਸ ’ਚ ਲੱਖਾਂ ਗਾਵਾਂ ਨੂੰ ਜਾਨ ਗੁਆਉਣੀ ਪਈ ਸੀ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ਬੰਦ ਵਾਲੇ ਦਿਨ SEBI ਦਾ ਐਕਸ਼ਨ, ਇਕੱਠੀਆਂ 4 ਸ਼ੇਅਰ ਬ੍ਰੋਕਰ ਕੰਪਨੀਆਂ ’ਤੇ ਲਾਈ ਰੋਕ
ਡੇਅਰੀਆਂ ਨੂੰ ਮਹਿੰਗਾ ਮਿਲ ਰਿਹਾ ਹੈ ਦੁੱਧ
ਇਸ ਬਾਰੇ ਮਦਰ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਬੰਦਲਿਸ਼ ਨੇ ਕਿਹਾ ਕਿ ਡੇਅਰੀ ਖੇਤਰ ਅਤੇ ਔਖੇ ਸਮੇਂ ’ਚੋਂ ਲੰਘ ਰਿਹਾ ਹੈ। ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਮੰਗ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਨਾਲ ਹੀ ਕੱਚੇ ਦੁੱਧ ਦੀਆਂ ਖਰੀਦ ਕੀਮਤਾਂ ’ਚ ਵੀ ਕਾਫੀ ਵਾਧਾ ਹੋ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਅਨਿਸ਼ਚਿਤ ਜਲਵਾਯੂ ਹਾਲਾਤ ਪਸ਼ੂਆਂ ਦੇ ਚਾਰੇ ਦੀ ਉਪਲਬਧਤਾ ਨੂੰ ਪ੍ਰਭਾਵਿਤ ਕਰ ਰਹੇ ਹਨ, ਜਿਸ ਨਾਲ ਲਾਗਤ ਅਤੇ ਬਾਅਦ ’ਚ ਕੱਚੇ ਦੁੱਧ ਦੀਆਂ ਕੀਮਤਾਂ ਵਧ ਰਹੀਆਂ ਹਨ। ਬੰਦਲਿਸ਼ ਨੇ ਕਿਹਾ ਕਿ ਮਾਨਸੂਨ ਦੀ ਪ੍ਰਗਤੀ ਦੇ ਨਾਲ-ਨਾਲ ਚਾਰੇ ਦੀ ਉਪਲਬਧਤਾ ਕੀਮਤਾਂ ਲਈ ਫੈਸਲਾਕੁੰਨ ਕਾਰਕ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਮੌਜੂਦਾ ਸਥਿਤੀ ’ਤੇ ਨੇੜੇਓਂ ਨਜ਼ਰ ਰੱਖ ਰਹੀ ਹੈ ਅਤੇ ਇਹ ਯਕੀਨੀ ਕਰੇਗੀ ਕਿ ਬਾਜ਼ਾਰਾਂ ਨੂੰ ਲੋੜੀਂਦੀ ਸਪਲਾਈ ਮਿਲੇ।
ਸਰਕਾਰ ਕਰ ਸਕਦੀ ਹੈ ਇੰਪੋਰਟ ਦਾ ਫੈਸਲਾ
ਇੰਡੀਅਨ ਡੇਅਰੀ ਐਸੋਸੀਏਸ਼ਨ (ਆਈ. ਡੀ. ਏ.) ਦੇ ਮੁਖੀ ਆਰ. ਐੱਸ. ਸੋਢੀ ਨੇ ਕਿਹਾ ਕਿ ਸਰਕਾਰ ਮਾਮਲੇ ’ਤੇ ਗੌਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਇੰਪੋਰਟ ਦੀ ਇਜਾਜ਼ਤ ਦੇਣ ਦਾ ਫੈਸਲਾ ਕਰਦੀ ਹੈ ਤਾਂ ਸਾਨੂੰ ਉਮੀਦ ਹੈ ਕਿਕਿਸਨਾਂ ਨੂੰ ਉਨ੍ਹਾਂ ਵਲੋਂ ਸਪਲਾਈ ਕੀਤੇ ਜਾਣ ਵਾਲੇ ਦੁੱਧ ਦੀਆਂ ਕੀਮਤਾਂ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਇਹ ਵੀ ਪੜ੍ਹੋ : ਖ਼ਾਤੇ 'ਚ ਬਿਨਾਂ ਪੈਸੇ ਦੇ ਵੀ ਖ਼ਰਚ ਕਰ ਸਕੋਗੇ ਤੁਸੀਂ, UPI ਤੋਂ ਲੈ ਸਕੋਗੇ ਲੋਨ... ਜਾਣੋ ਪੂਰੀ ਪ੍ਰਕਿਰਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦਿੱਲੀ-NCR 'ਚ ਘਟੀਆਂ CNG ਦੀਆਂ ਕੀਮਤਾਂ, ਜਾਣੋ ਨਵੇਂ ਰੇਟ
NEXT STORY