ਨਵੀਂ ਦਿੱਲੀ- ਰਿਜ਼ਰਵ ਬੈਂਕ ਨੇ ਲੋਕਾਂ ਨੂੰ ਪੁਰਾਣੇ ਨੋਟ ਖ਼ਰੀਦਣ ਜਾਂ ਵੇਚਣ ਦੇ ਨਾਮ 'ਤੇ ਹੋ ਰਹੇ ਫਰਜ਼ੀਵਾੜੇ ਤੋਂ ਬਚਣ ਲਈ ਕਿਹਾ ਹੈ। ਆਰ. ਬੀ. ਆਈ. ਨੇ ਇਕ ਚਿਤਾਵਨੀ ਜਾਰੀ ਕਰਦੇ ਹੋਏ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਪੁਰਾਣੇ ਨੋਟਾਂ ਤੇ ਸਿੱਕਿਆਂ ਦੀ ਖ਼ਰੀਦ-ਫ਼ਰੋਖਤ ਵਾਲੀਆਂ ਫਰਜ਼ੀ ਪੇਸ਼ਕਸ਼ਾਂ ਦੇ ਝਾਂਸੇ ਵਿਚ ਨਾ ਆਉਣ।
ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਉਸ ਦੇ ਨਾਮ 'ਤੇ ਕੁਝ ਲੋਕ ਫਰਜ਼ੀਵਾੜਾ ਕਰ ਰਹੇ ਹਨ ਪਰ ਕੇਂਦਰੀ ਬੈਂਕ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਹ ਕਦੇ ਵੀ ਕਿਸੇ ਕੋਲੋਂ ਚਾਰਜ ਜਾਂ ਕਮਿਸ਼ਨ ਨਹੀਂ ਮੰਗਦਾ ਹੈ।
ਰਿਜ਼ਰਵ ਬੈਂਕ ਨੇ ਸੂਚਨਾ ਵਿਚ ਕਿਹਾ, ''ਭਾਰਤੀ ਰਿਜ਼ਰਵ ਬੈਂਕ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਲੋਕ ਆਰ. ਬੀ. ਆਈ. ਦੇ ਨਾਂ ਤੇ ਲੋਗੋ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।" ਕੇਂਦਰੀ ਬੈਂਕ ਨੇ ਕਿਹਾ ਕਿ ਆਨਲਾਈਨ ਜਾਂ ਆਫਲਾਈਨ ਜ਼ਰੀਏ ਪੁਰਾਣੇ ਬੈਂਕ ਨੋਟਾਂ ਅਤੇ ਸਿੱਕਿਆਂ ਦੀ ਖ਼ਰੀਦ ਤੇ ਵਿਕਰੀ ਲਈ ਫਰਜ਼ੀ ਆਫਰ ਦਿੱਤੇ ਜਾ ਰਹੇ ਹਨ। ਆਰ. ਬੀ. ਆਈ. ਦਾ ਕਹਿਣਾ ਹੈ ਕਿ ਉਹ ਅਜਿਹੇ ਮਾਮਲਿਆਂ ਵਿਚ ਡੀਲ ਨਹੀਂ ਕਰਦਾ ਹੈ ਅਤੇ ਨਾ ਹੀ ਕਦੇ ਕਿਸੇ ਚਾਰਜ/ਕਮਿਸ਼ਨ ਦੀ ਮੰਗ ਕਰਦਾ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਉਸ ਨੇ ਕਿਸੇ ਵੀ ਸੰਸਥਾ/ਫਰਮ/ਵਿਅਕਤੀ ਨੂੰ ਅਜਿਹੇ ਟ੍ਰਾਂਜੈਕਸ਼ਨਾਂ ਲਈ ਆਪਣੀ ਤਰਫੋਂ ਫੀਸ/ਕਮਿਸ਼ਨ ਇਕੱਠਾ ਕਰਨ ਦਾ ਅਧਿਕਾਰ ਨਹੀਂ ਦਿੱਤਾ ਹੈ।
ਪਿਜ਼ਾ ਹਟ, KFC, ਕੋਸਟਾ ਕੌਫੀ ਚਲਾਉਣ ਵਾਲੀ ਕੰਪਨੀ ਦਾ ਆਈ. ਪੀ. ਓ. ਖੁੱਲ੍ਹਾ
NEXT STORY