ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (RBI) ਨੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਨਾਲ ਆਨਲਾਈਨ ਭੁਗਤਾਨ ਲੈਣ-ਦੇਣ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਟੋਕਨ ਪ੍ਰਣਾਲੀ ਨੂੰ ਲਾਗੂ ਕਰਨ ਦੀ ਅੰਤਿਮ ਮਿਤੀ 30 ਜੂਨ, 2022 ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਪ੍ਰਣਾਲੀ 1 ਜਨਵਰੀ 2022 ਤੋਂ ਲਾਗੂ ਹੋਣੀ ਸੀ। ਟੋਕਨਾਈਜ਼ੇਸ਼ਨ ਪ੍ਰਣਾਲੀ ਦੇ ਤਹਿਤ, ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੁਆਰਾ ਆਨਲਾਈਨ ਭੁਗਤਾਨ ਦੇ ਦੌਰਾਨ ਪੂਰੀ ਜਾਣਕਾਰੀ ਨੂੰ ਤੀਜੀ ਧਿਰ ਦੇ ਐਪਸ ਨਾਲ ਸਾਂਝਾ ਕਰਨ ਦੀ ਲੋੜ ਨਹੀਂ ਹੋਵੇਗੀ। ਤੁਸੀਂ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਵੇਰਵਿਆਂ ਨੂੰ ਸਾਂਝਾ ਕੀਤੇ ਬਿਨਾਂ ਪ੍ਰਦਾਨ ਕੀਤੇ ਟੋਕਨ ਨੰਬਰ ਦੀ ਮਦਦ ਨਾਲ ਆਪਣਾ ਆਨਲਾਈਨ ਭੁਗਤਾਨ ਲੈਣ-ਦੇਣ ਕਰਨ ਦੇ ਯੋਗ ਹੋਵੋਗੇ।
ਇਹ ਵੀ ਪੜ੍ਹੋ : ਨਵੇਂ ਸਾਲ 'ਚ GST ਕਾਨੂੰਨ 'ਚ ਹੋਣਗੇ ਜ਼ਰੂਰੀ ਬਦਲਾਅ, ਵਪਾਰੀਆਂ ਤੋਂ ਸਿੱਧੀ ਵਸੂਲੀ ਦੀ ਹੋ ਸਕਦੀ ਹੈ ਵਿਵਸਥਾ
RBI ਨੇ ਕਾਰਡ ਡਾਟਾ ਦੀ ਸੁਰੱਖਿਆ ਨੂੰ ਵਧਾਉਣ ਦੀ ਕੋਸ਼ਿਸ਼ ਤਹਿਤ ਆਪਣੀ ਟੋਕਨਾਈਜ਼ੇਸ਼ਨ ਪ੍ਰਣਾਲੀ ਦਾ ਦਾਇਰਾ ਵਧਾ ਦਿੱਤਾ ਹੈ। ਇਸ ਤਹਿਤ ਹੁਣ ਸਿਰਫ਼ ਕਾਰਡ ਜਾਰੀ ਕਰਨ ਵਾਲਿਆਂ ਨੂੰ ਟੋਕਨ ਸੇਵਾ ਪ੍ਰਦਾਤਾ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਨਾਲ, ਕਾਰਡ ਜਾਰੀ ਕਰਨ ਵਾਲੇ ਬੈਂਕ ਜਾਂ ਕਾਰਡ ਨੈਟਵਰਕ ਤੋਂ ਇਲਾਵਾ ਕੋਈ ਵੀ ਐਗਰੀਗੇਟਰ ਭੁਗਤਾਨ ਦੇ ਦੌਰਾਨ ਆਪਣਾ ਅਸਲ ਡਾਟਾ ਸਟੋਰ ਨਹੀਂ ਕਰ ਸਕੇਗਾ।
ਕਿਉਂ ਵਧਾਈ ਗਈ ਸਮਾਂ ਮਿਆਦ?
ਦਰਅਸਲ, ਕਈ ਪੇਮੈਂਟ ਕੰਪਨੀਆਂ ਅਤੇ ਬੈਂਕ ਅਜੇ ਤੱਕ ਇਸ ਨਵੇਂ ਨਿਯਮ ਲਈ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕੇ ਹਨ। ਬੈਂਕਾਂ ਨੇ ਕੁਝ ਦਿਨ ਪਹਿਲਾਂ ਆਰਬੀਆਈ ਨਾਲ ਮੁਲਾਕਾਤ ਕੀਤੀ ਸੀ ਅਤੇ ਨਵੇਂ ਨਿਯਮ ਨੂੰ ਲਾਗੂ ਕਰਨ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਲਈ ਸਿਸਟਮ ਤਿਆਰ ਕਰਨ ਵਿੱਚ ਅਜੇ ਕੁਝ ਸਮਾਂ ਲੱਗੇਗਾ। ਇਸ ਦੇ ਨਾਲ ਹੀ, ਬੈਂਕਾਂ ਨੂੰ ਇਹ ਵੀ ਚਿੰਤਾ ਸੀ ਕਿ ਜੇਕਰ ਆਰਬੀਆਈ ਇਸ ਸਮਾਂ ਸੀਮਾ ਨੂੰ ਵਧਾਉਣ 'ਤੇ ਵਿਚਾਰ ਨਹੀਂ ਕਰਦਾ ਹੈ, ਤਾਂ ਨਵੇਂ ਸਾਲ ਦੌਰਾਨ ਸਾਰੇ ਆਨਲਾਈਨ ਭੁਗਤਾਨ ਪਲੇਟਫਾਰਮਾਂ 'ਤੇ ਭਾਰੀ ਹਫੜਾ-ਦਫੜੀ ਹੋ ਸਕਦੀ ਹੈ। ਇਸ ਸਭ ਦੇ ਮੱਦੇਨਜ਼ਰ ਆਰਬੀਆਈ ਨੇ ਸਮਾਂ ਸੀਮਾ ਵਧਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਭਾਰਤੀ ਰੇਲਵੇ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇਤਿਹਾਸ ’ਚ ਪਹਿਲੀ ਵਾਰ ਰੇਲਵੇ ਨੂੰ ਪਿਆ 26 ਹਜ਼ਾਰ ਕਰੋੜ ਦਾ ਘਾਟਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਰੀਕਾ : ਮਹਿੰਗੇ ਭਾਅ ਵਿਕ ਰਹੀਆਂ ਕਾਰਾਂ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਿਲ ਰਹੀ ਡਿਲਿਵਰੀ
NEXT STORY