ਮੁੰਬਈ—ਸਰਕਾਰ ਅਤੇ ਆਰ.ਬੀ.ਆਈ. ਦੇ ਵਿਚਕਾਰ ਤਨਾਤਨੀ ਨਾਲ ਸੰਸਥਾਵਾਂ ਨੂੰ ਨੁਕਸਾਨ ਪਹੁੰਚਣ ਦੀ ਚਿੰਤਾ ਪੈਦਾ ਹੋ ਗਈ ਹੈ ਪਰ ਵਿਦੇਸ਼ੀ ਨਿਵੇਸ਼ਕ ਇਸ ਘਟਨਾਕ੍ਰਮ 'ਤੇ ਅਜੇ ਕੋਈ ਬੇਚੈਨੀ ਨਹੀਂ ਦਿਖਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਚਨਾਤਮਕ ਅਸਹਿਮਤੀ ਹੈ ਜਿਸ ਨਾਲ ਦਰਅਸਲ ਆਰ.ਬੀ.ਆਈ. ਹੋਰ ਮਜ਼ਬੂਤ ਹੋ ਸਕਦਾ ਹੈ। ਘੱਟੋ-ਘੱਟ ਪੰਜ ਕਸਟੋਡੀਅਨਸ ਨੇ ਕਿਹਾ ਕਿ ਫਿਲਹਾਲ ਵਿਦੇਸ਼ੀ ਨਿਵੇਸ਼ਕਾਂ ਦੇ ਵਿਚਕਾਰ ਚਿੰਤਾ ਦੇ ਕੋਈ ਸੰਕੇਤ ਨਹੀਂ ਦਿਸ ਰਹੇ ਹਨ। ਕੋਈ ਵੀ ਇੰਸਟੀਟਿਊਸ਼ਨਲ ਇੰਵੈਸਟਰਸ ਮਾਰਕਿਟ ਦੀ ਨਬਜ਼ ਫੜਣ ਲਈ ਕਸਟੋਡੀਅਨਸ ਦੀ ਮਦਦ ਲੈਂਦਾ ਹੈ। ਇਹ ਵਿਦੇਸ਼ੀ ਨਿਵੇਸ਼ਕਾਂ ਨੂੰ ਡਮੈਸਟਿਕ ਸਕਿਓਰਟੀਜ਼ ਦੀ ਖਰੀਦ-ਫਰੋਖਤ ਦੇ ਬਾਰੇ 'ਚ ਸਲਾਹ ਦਿੰਦੇ ਹਨ।
ਡੀ.ਬੀ.ਐੱਸ. ਬੈਂਕ ਦੇ ਆਸ਼ੀਸ਼ ਵੈਧ ਨੇ ਕਿਹਾ ਕਿ ਕਿਸੇ ਵੀ ਰਚਨਾਤਮਕ ਅਸਹਿਮਤੀ ਨੂੰ ਲੋੜ ਤੋਂ ਜ਼ਿਆਦਾ ਵਧਾ-ਚੜ੍ਹਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਸਰਕਾਰ ਦੀ ਪਹਿਲ ਗਰੋਥ ਹੈ, ਜਦੋਂਕਿ ਆਰ.ਬੀ.ਆਈ. ਦੀ ਪਾਲਿਸੀ ਮੇਕਿੰਗ 'ਚ ਇੰਫਲੈਸ਼ਨ 'ਤੇ ਕਾਬੂ ਕਰ ਪਾਉਣਾ ਮੁੱਖ ਹੈ। ਅਜਿਹੇ 'ਚ ਅਸਹਿਮਤੀ ਹੋਣਾ ਸੁਭਾਵਿਕ ਹੈ। ਇਸ 'ਚ ਕੋਈ ਨਵੀਂ ਗੱਲ ਨਹੀਂ ਹੈ ਕਿ ਦੇਸ਼ 'ਚ ਘਟਨਾਕ੍ਰਮ 'ਤੇ ਵਿਦੇਸ਼ੀ ਨਿਵੇਸ਼ਕਾਂ ਦੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਈ ਦੋ ਗੱਲਾਂ ਮੁੱਖ ਹਨ। ਇਕ ਤਾਂ ਰੁਪਏ ਦੀ ਸਟੇਬਿਲਿਟੀ ਅਤੇ ਦੂਜੀ ਹੈ ਰੀਅਲ ਇੰਟਰੈਸਟ ਰੇਟ।
ਫਾਈਨੈਂਸ਼ਲ ਮਾਰਕਿਟਸ 'ਚ ਅਜਿਹੀਆਂ ਅਟਕਲਾਂ ਜੋਰਾਂ 'ਤੇ ਹੈ ਕਿ ਪ੍ਰਾਮਪਟ ਕਰੇਕਟਿਵ ਐਕਸ਼ਨ, ਬੈਡ ਲੋਨ, ਇੰਟਰਸਟ ਰੇਟ ਤੋਂ ਲੈ ਕੇ ਲਿਕਵਿਡਿਟੀ ਤੱਕ ਕਈ ਮਾਮਲਿਆਂ 'ਚ ਆਰ.ਬੀ.ਆਈ. ਅਤੇ ਸਰਕਾਰ ਦੇ ਵਿਚਕਾਰ ਮਤਭੇਦ ਹੈ। ਪਿਛਲੇ ਹਫਤੇ ਡਿਪਟੀ ਗਵਰਨਰ ਵਿਰਲ ਆਯਾਰਿਆ ਨੇ ਆਰ.ਬੀ.ਆਈ. ਦੇ ਖੁਦਮੁਖਤਿਆਰੀ 'ਤੇ ਆਂਚ ਆਉਣ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ ਅਤੇ ਅਰਜ਼ਨਟੀਨਾ ਦੇ ਫਾਰਮਰ ਸੈਂਟਰਲ ਬੈਂਕ ਚੀਫ ਦਾ ਹਵਾਲਾ ਦਿੱਤਾ ਸੀ, ਜਿਨ੍ਹਾਂ ਨੇ ਰਿਜ਼ਰਵ ਟਰਾਂਸਫਰ 'ਤੇ ਵਿਵਾਦ ਦੇ ਚੱਲਦੇ ਅਹੁਦਾ ਛੱਡ ਦਿੱਤਾ ਸੀ। ਆਚਾਰਿਆ ਨੇ ਅਮਰੀਕਾ ਅਤੇ ਤੁਰਕੀ ਦੇ ਰਾਸ਼ਟਰਪਤੀਆਂ ਵਲੋਂ ਆਪਣੇ ਸੈਂਟਰਲ ਬੈਂਕਾਂ ਦੀ ਤਿੱਖੀ ਆਲੋਚਨਾ ਦਾ ਵੀ ਹਵਾਲਾ ਦਿੱਤਾ ਸੀ।
ਪਿਛਲੇ ਕੁਝ ਦਿਨਾਂ 'ਚ ਫਾਰੇਨ ਪੋਰਟਫੋਲੀਓ ਇੰਵੈਸਟਰਸ ਭਾਰਤੀ ਡੇਟ ਸਕਿਓਰਟੀਜ਼ 'ਚ ਨੈੱਟ ਬਾਇਰ ਰਹੇ ਹਨ। ਪਿਛਲੇ ਵੀਰਵਾਰ ਤੋਂ ਇਸ ਹਫਤੇ ਸੋਮਵਾਰ ਦੇ ਵਿਚਕਾਰ ਉਨ੍ਹਾਂ ਨੇ ਕਰੀਬ 3,500 ਕਰੋੜ ਰੁਪਏ ਦੇ ਬਾਂਡਸ 'ਚ ਨਿਵੇਸ਼ ਕੀਤਾ ਹੈ। ਇਹ ਅੰਕੜਾ ਨੈਸ਼ਨਲ ਸਕਿਓਟੀਜ਼ ਡਿਪਾਜ਼ਿਟਰੀ ਨਾਲ ਮਿਲਿਆ ਹੈ।
ਈਸ਼ਾ ਅੰਬਾਨੀ ਦੇ ਵਿਆਹ ਦੀ ਤਾਰੀਖ ਹੋਈ ਪੱਕੀ, ਪਹਿਲਾ ਕਾਰਡ ਸਿੱਧੀਵਿਨਾਇਕ ਨੂੰ ਕੀਤਾ ਭੇਂਟ
NEXT STORY