ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦਾ ਵਿਆਹ ਆਨੰਦ ਪਿਰਾਮਲ ਨਾਲ 12 ਦਸੰਬਰ ਨੂੰ ਹੋਣ ਜਾ ਰਿਹਾ ਹੈ। ਅੰਬਾਨੀ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈਸ਼ਾ ਅਤੇ ਆਨੰਦ ਦੇ ਵਿਆਹ ਦੀਆਂ ਰਸਮਾਂ ਉਨ੍ਹਾਂ ਦੀ ਮੁੰਬਈ ਸਥਿਤ ਰਿਹਾਇਸ਼ ਵਿਚ ਹੋਣਗੀਆਂ। ਇਸ ਦੌਰਾਨ ਮੁਕੇਸ਼ ਅੰਬਾਨੀ ਬੇਟੀ ਦੇ ਵਿਆਹ ਦਾ ਸੱਦਾ ਦੇਣ ਲਈ ਸਿੱਧੀਵਿਨਾਇਕ ਮੰਦਿਰ ਪਹੁੰਚੇ ਸਨ। ਵਿਆਹ ਸਮਾਰੋਹ ਵਿਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਣਗੇ। ਵਿਆਹ ਤੋਂ ਇਕ ਹਫਤਾ ਪਹਿਲਾਂ ਤੋਂ ਹੀ ਅੰਬਾਨੀ ਅਤੇ ਪੀਰਾਮਲ ਪਰਿਵਾਰ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਲਈ ਡਿਨਰ ਦਾ ਆਯੋਜਨ ਕਰੇਗਾ। ਇਸ ਪਾਰਟੀ ਲਈ ਉਦੇਪੁਰ ਨੂੰ ਚੁਣਿਆ ਗਿਆ ਹੈ।

ਇਟਲੀ 'ਚ ਹੋਈ ਸੀ ਮੰਗਣੀ
ਪਰਿਵਾਰ ਅਨੁਸਾਰ ਵਿਆਹ ਭਾਰਤੀ ਰੀਤੀ-ਰਿਵਾਜ਼ਾਂ ਅਤੇ ਪਰੰਪਰਾ ਅਨੁਸਾਰ ਹੋਵੇਗਾ। ਦੋਵੇਂ ਪਰਿਵਾਰ ਈਸ਼ਾ ਅਤੇ ਆਨੰਦ ਦੇ ਜੀਵਨ ਦੀ ਨਵੀਂ ਸ਼ੁਰੂਆਤ ਲਈ ਸਾਰੇ ਸ਼ੁੱਭਚਿੰਤਕਾ ਦਾ ਆਸ਼ੀਰਵਾਦ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਈਸ਼ਾ ਅਤੇ ਆਨੰਦ ਦੀ 21 ਸਤੰਬਰ ਨੂੰ ਇਟਲੀ 'ਚ ਬਹੁਤ ਹੀ ਸ਼ਾਹੀ ਅੰਦਾਜ਼ ਨਾਲ ਮੰਗਣੀ ਦੀ ਰਸਮ ਹੋਈ ਸੀ। ਇਸ ਮੰਗਣੀ ਵਿਚ ਬਾਲੀਵੁੱਡ ਤੋਂ ਲੈ ਕੇ ਵਪਾਰ ਜਗਤ ਦੇ ਕਈ ਦਿੱਗਜਾਂ ਨੇ ਹਾਜ਼ਰੀ ਭਰੀ ਸੀ। ਮੰਗਣੀ ਵਿਚ ਬਾਲੀਵੁੱਡ ਦੇ ਆਮਿਰ ਖਾਨ, ਪ੍ਰਿਅੰਕਾ ਚੋਪੜਾ, ਸੋਨਮ ਕਪੂਰ ਅਤੇ ਅਨਿਲ ਕਪੂਰ ਸਮੇਤ ਕਈ ਸੇਲੇਬਸ ਨੇ ਸ਼ਿਰਕਤ ਕੀਤੀ ਸੀ।

ਕੋਣ ਹਨ ਆਨੰਦ ਪਿਰਾਮਲ
ਈਸ਼ਾ ਅਤੇ ਆਨੰਦ ਲੰਬੇ ਸਮੇਂ ਤੋਂ ਦੋਸਤ ਹਨ ਅਤੇ ਦੋਵੇਂ ਪਰਿਵਾਰਾਂ ਵਿਚ ਚਾਰ ਦਹਾਕੇ ਪੁਰਾਣਾ ਡੂੰਘਾ ਰਿਸ਼ਤਾ ਹੈ। ਆਨੰਦ ਪੀਰਾਮਲ ਅਜੇ ਪੀਰਾਮਾਲ ਰਿਐਲਟੀ ਦਾ ਕਾਰੋਬਾਰ ਦੇਖ ਰਹੇ ਹਨ। ਉਨ੍ਹਾਂ ਦੇ ਪਿਤਾ ਅਜੇ ਪਿਰਾਮਲ ਗਰੁੱਪ ਦੇ ਚੇਅਰਮੈਨ ਹਨ। ਪੀਰਾਮਲ ਗਰੁੱਪ ਦੀ ਨੈੱਟ ਵਰਥ 72 ਹਜ਼ਾਰ ਕਰੋੜ ਰੁਪਏ ਹੈ। ਅਜੇ ਪੀਰਾਮਲ ਗਰੁੱਪ ਅਤੇ ਸ਼੍ਰੀਰਾਮ ਗਰੁੱਪ ਦੇ ਚੇਅਰਮੈਨ ਹਨ। ਇਨ੍ਹਾਂ ਦੋਵਾਂ ਗਰੁੱਪ ਦਾ ਮਾਰਕਿਟ ਕੈਪ 72500 ਕਰੋੜ (10 ਅਰਬ ਡਾਲਰ) ਹੈ। ਇਹ ਗਰੁੱਪ ਫਾਰਮਾ, ਫਾਈਨੈਂਸ਼ਿਅਲ ਸਰਵਸਿਸ, ਰਿਅਲ ਅਸਟੇਟ, ਗਲਾਸ ਪੈਕੇਜਿੰਗ ਅਤੇ ਇਨਫਾਰਮੇਸ਼ਨ ਸਰਵਿਸਿਜ਼ ਦੇ ਕਾਰੋਬਾਰ 'ਚ ਹੈ।
ਰਨ ਫਾਰ ਯੂਨਿਟੀ : ਏਕਤਾ ਦਾ ਸੰਦੇਸ਼ ਲੈ ਕੇ ਦੌੜ ਰਿਹੈ ਪੂਰਾ ਹਿੰਦੋਸਤਾਨ
NEXT STORY