ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮਾਲੀ ਸਾਲ 2024-25 ਦੀ ਦੂਜੀ ਛਿਮਾਹੀ ’ਚ ਆਪਣੇ ਭੰਡਾਰ ’ਚ ਲੱਗਭਗ 25 ਟਨ ਸੋਨਾ ਵਧਾਇਆ ਹੈ। ਇਸ ਮਿਆਦ ’ਚ ਸੋਨੇ ਦੀਆਂ ਕੀਮਤਾਂ ’ਚ ਵਾਧਾ ਵੇਖਿਆ ਗਿਆ ਸੀ। ਅੱਜ ਜਾਰੀ ਸਰਕਾਰੀ ਅੰਕੜੀਆਂ ਤੋਂ ਇਹ ਜਾਣਕਾਰੀ ਮਿਲੀ।
ਇਹ ਵੀ ਪੜ੍ਹੋ : ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ ਹੈ ਆਖਰੀ ਤਾਰੀਖ
ਕੇਂਦਰੀ ਬੈਂਕ ਕੋਲ ਹੁਣ ਆਪਣੇ ਭੰਡਾਰ ’ਚ 879.59 ਟਨ ਸੋਨਾ ਹੈ, ਜਦੋਂ ਕਿ ਸਤੰਬਰ 2024 ਦੇ ਅੰਤ ’ਚ ਉਸ ਕੋਲ 854.73 ਟਨ ਸੋਨਾ ਸੀ। ਮਾਲੀ ਸਾਲ 2024-25 ’ਚ ਕੇਂਦਰੀ ਬੈਂਕ ਨੇ ਆਪਣੇ ਭੰਡਾਰ ’ਚ ਸੋਨੇ ਦੀ ਮਾਤਰਾ 57 ਟਨ ਹੋਰ ਵਧਾਈ, ਜਿਸ ਮਿਆਦ ਦੌਰਾਨ ਸੋਨੇ ਦੀਆਂ ਕੀਮਤਾਂ ’ਚ 30 ਫ਼ੀਸਦੀ ਦੀ ਤੇਜ਼ੀ ਵੇਖੀ ਗਈ ਸੀ। ਇਹ ਪਿਛਲੇ 7 ਸਾਲਾਂ ’ਚ ਸਭ ਤੋਂ ਵੱਡਾ ਸਾਲਾਨਾ ਵਾਧਾ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ
ਭੰਡਾਰ ਕੀਤੀ ਗਈ ਕੀਮਤੀ ਧਾਤੂ ਦੀ ਮਾਤਰਾ ਵਧ ਕੇ ਹੋਈ 511.99 ਟਨ
ਕੇਂਦਰੀ ਬੈਂਕ ਵੱਲੋਂ ਵਿਦੇਸ਼ੀ ਕਰੰਸੀ ਭੰਡਾਰ ਦੇ ਪ੍ਰਬੰਧਨ ’ਤੇ ਛਿਮਾਹੀ ਰਿਪੋਰਟ ਅਨੁਸਾਰ ਸਥਾਨਕ ਤੌਰ ’ਤੇ ਭੰਡਾਰ ਕੀਤੀ ਗਈ ਕੀਮਤੀ ਧਾਤੂ ਦੀ ਮਾਤਰਾ ਮਾਮੂਲੀ ਰੂਪ ’ਚ ਵਧ ਕੇ 511.99 ਟਨ ਹੋ ਗਈ। ਸਥਾਨਕ ਤਿਜ਼ੌਰੀਆਂ ’ਚ ਰੱਖੇ ਸੋਨੇ ਤੋਂ ਇਲਾਵਾ 348.62 ਟਨ ਸੋਨਾ ਬੈਂਕ ਆਫ ਇੰਗਲੈਂਡ ਅਤੇ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ (ਬੀ. ਆਈ. ਐੱਸ.) ਦੇ ਕੋਲ ਸੀ ਅਤੇ 18.98 ਟਨ ਸੋਨਾ ਜਮ੍ਹਾ ਦੇ ਰੂਪ ’ਚ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : RBI ਦੀ ICICI, BOB ਸਮੇਤ ਕਈ ਹੋਰਾਂ 'ਤੇ ਸਖ਼ਤ ਕਾਰਵਾਈ, ਲਗਾਇਆ ਭਾਰੀ ਜੁਰਮਾਨਾ
ਇਹ ਜ਼ਿਕਰਯੋਗ ਹੈ ਕਿ ਮਾਲੀ ਸਾਲ 2025 ਦੀ ਪਹਿਲੀ ਛਿਮਾਹੀ ’ਚ ਰਿਜ਼ਰਵ ਬੈਂਕ ਨੇ ਸਥਾਨਕ ਤਿਜ਼ੌਰੀਆਂ ’ਚ ਵੱਡੀ ਮਾਤਰਾ ’ਚ ਸੋਨਾ ਟਰਾਂਸਫਰ ਕੀਤਾ ਸੀ। ਸਥਾਨਕ ਤਿਜ਼ੌਰੀਆਂ ’ਚ ਭੰਡਾਰ ਕੀਤੇ ਗਏ ਸੋਨੇ ਦੀ ਕੁੱਲ ਮਾਤਰਾ 30 ਸਤੰਬਰ ਤੱਕ 510.46 ਟਨ ਸੀ, ਜੋ 31 ਮਾਰਚ, 2024 ਨੂੰ 408 ਟਨ ਤੋਂ ਵੱਧ ਹੈ। ਗਲੋਬਲ ਪੱਧਰ ’ਤੇ ਵਧਦੇ ਭੂ-ਸਿਆਸੀ ਤਣਾਅ ਦੇ ਸਮੇਂ ਹੋ ਰਹੀ ਸੋਨੇ ਦੀ ਆਵਾਜਾਈ ਨੂੰ ਸਾਲ 1991 ਦੇ ਬਾਅਦ ਤੋਂ ਭਾਰਤ ਵੱਲੋਂ ਕੀਤੀ ਗਈ ਸੋਨੇ ਦੀ ਸਭ ਤੋਂ ਵੱਡੀ ਆਵਾਜਾਈ ’ਚੋਂ ਇਕ ਕਿਹਾ ਗਿਆ ਸੀ।
ਕੁੱਲ ਵਿਦੇਸ਼ੀ ਕਰੰਸੀ ਭੰਡਾਰ ’ਚ ਸੋਨੇ ਦਾ ਹਿੱਸਾ 11.70 ਫ਼ੀਸਦੀ
ਰਿਪੋਰਟ ’ਚ ਕਿਹਾ ਗਿਆ ਹੈ ਕਿ ਕੁੱਲ ਵਿਦੇਸ਼ੀ ਕਰੰਸੀ ਭੰਡਾਰ ’ਚ ਸੋਨੇ ਦਾ ਹਿੱਸਾ 6 ਮਹੀਨੇ ਪਹਿਲਾਂ 9.32 ਫ਼ੀਸਦੀ ਤੋਂ ਵਧ ਕੇ ਮਾਰਚ 2025 ਦੇ ਅੰਤ ਤੱਕ 11.70 ਫ਼ੀਸਦੀ ਹੋ ਗਿਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੁੱਲ ਵਿਦੇਸ਼ੀ ਕਰੰਸੀ ਭੰਡਾਰ ਸਤੰਬਰ 2024 ਦੇ ਅੰਤ ਦੇ 705.78 ਅਰਬ ਡਾਲਰ ਤੋਂ ਘਟ ਕੇ ਮਾਰਚ 2025 ’ਚ 668.33 ਅਰਬ ਡਾਲਰ ਰਹਿ ਗਿਆ। ਇਹ ਭੰਡਾਰ ਹੁਣ 10.5 ਮਹੀਨਿਆਂ ਦੀ ਦਰਾਮਦ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਰੱਥ ਹਨ, ਜਦੋਂ ਕਿ ਸਤੰਬਰ 2024 ’ਚ ਇਹ 11.8 ਮਹੀਨਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਥਿਤੀ ਨਾਲੋਂ ਘੱਟ ਹੈ।
ਇਹ ਵੀ ਪੜ੍ਹੋ : PNB-Bandhan Bank ਨੇ FD ਦੀਆਂ ਵਿਆਜ ਦਰਾਂ 'ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪਾਕਿਸਤਾਨ ਅਰਥਵਿਵਸਥਾ ਨੂੰ ਲੱਗੇਗਾ ਝਟਕਾ, ਭਾਰਤ ’ਤੇ ਨਹੀਂ ਹੋਵੇਗਾ ਅਸਰ'
NEXT STORY