ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਾਂ ਨੂੰ ਗਾਹਕਾਂ ਦੇ ਲਾਕਰਾਂ ਦੀ ਸੁਰੱਖਿਆ ਤੈਅ ਕਰਨ ਤੇ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤਣ ਲਈ ਕਿਹਾ ਹੈ। ਬੀਤੇ ਦਿਨੀਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ।
ਜੇਤਲੀ ਨੇ ਕਿਹਾ ਕਿ ਬੈਂਕਾਂ ਨੂੰ ਰਿਜ਼ਰਵ ਬੈਂਕ ਨੇ ਸਲਾਹ ਦਿੱਤੀ ਹੈ ਕਿ ਉਹ ਲਾਕਰਾਂ ਦੀ ਸੁਰੱਖਿਆ ਲਈ ਜਵਾਬਦੇਹ ਹਨ। ਬੈਂਕ ਨੂੰ ਲਾਕਰਾਂ ਦੀ ਸੁਰੱਖਿਆ ਸਬੰਧੀ ਕੋਈ ਵੀ ਢਿੱਲ ਨਹੀਂ ਵਰਤਣੀ ਚਾਹੀਦੀ। ਅਜਿਹਾ ਕੋਈ ਵੀ ਕੰਮ ਬੈਂਕਾਂ ਨੂੰ ਨਹੀਂ ਕਰਨਾ ਚਾਹੀਦਾ ਕਿ ਲਾਕਰ ਧਾਰਕ ਵੱਲੋਂ ਸੰਬੰਧਿਤ ਬੈਂਕ 'ਤੇ ਦਾਅਵਾ ਕਰਨ ਦੀ ਕੋਈ ਨੌਬਤ ਆ ਜਾਵੇ।
ਜੇਤਲੀ ਨੇ ਕਿਹਾ ਕਿ ਵਿੱਤੀ ਸੇਵਾ ਵਿਭਾਗ ਵੱਲੋਂ ਗਾਹਕਾਂ ਦੇ ਬੈਂਕ ਲਾਕਰਾਂ 'ਚੋਂ ਸਾਮਾਨ ਦੀ ਚੋਰੀ ਦੀ ਪੂਰਤੀ ਲਈ ਕੋਈ ਵੀ ਵਿਸ਼ੇਸ਼ ਸਰਕੂਲਰ ਜਾਰੀ ਨਹੀਂ ਕੀਤਾ ਗਿਆ ਹੈ। ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੂੰ ਇਸ ਸਾਲ ਮਈ 'ਚ ਗਾਹਕਾਂ ਨੂੰ ਲਾਕਰ ਦੀ ਸੇਵਾ ਪ੍ਰਦਾਨ ਕਰਨ ਸਬੰਧੀ ਬੈਂਕਾਂ ਵਿਰੁੱਧ ਸ਼ਿਕਾਇਤਾਂ ਮਿਲੀਆਂ ਸਨ। ਸੀ. ਸੀ. ਆਈ. ਬੈਂਕਾਂ ਵੱਲੋਂ ਆਪਣੇ ਗਾਹਕਾਂ ਨੂੰ ਲਾਕਰ ਸੇਵਾ ਦੇਣ ਦੇ ਮਾਮਲੇ 'ਚ ਕਥਿਤ ਗਰੁੱਪਬੱਧ ਹੋਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।
ਲਾਕਰਾਂ ਦੀ ਸੁਰੱਖਿਆ ਲਈ ਬੈਂਕਾਂ ਨੂੰ ਜ਼ਿੰਮੇਵਾਰ ਮੰਨੇ ਜਾਣ ਦੇ ਮਾਮਲੇ 'ਚ ਬੈਂਕਿੰਗ ਖੇਤਰ ਦੇ ਇਕ ਚੋਟੀ ਦੇ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਨਿਰਦੇਸ਼ ਬੈਂਕਾਂ ਲਈ ਇਕ ਵੱਡੀ ਚੁਣੌਤੀ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਲਾਕਰ ਦੇ ਅੰਦਰ ਕੀ ਪਿਆ ਹੈ, ਇਸ ਦੀ ਜਾਣਕਾਰੀ ਸਿਰਫ ਖਪਤਕਾਰ ਨੂੰ ਹੁੰਦੀ ਹੈ। ਇਸ ਹਾਲਤ 'ਚ ਉਸ ਨੂੰ ਬੈਂਕ ਲਈ ਪੂਰਾ ਜ਼ਿੰਮੇਵਾਰ ਕਰਾਰ ਦੇਣਾ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ। ਲਾਕਰ ਦੀ ਸੁਰੱਖਿਆ ਬੈਂਕਾਂ ਵੱਲੋਂ ਮੌਜੂਦਾ ਸਮੇਂ 'ਚ ਮੁਹੱਈਆ ਕਰਵਾਏ ਜਾ ਰਹੇ ਸੁਰੱਖਿਆ ਕਵਰ ਤੋਂ ਬਾਹਰ ਹੈ।
ਸਾਈਬਰ ਸੁਰੱਖਿਆ ਵੀ ਮਜ਼ਬੂਤ ਕੀਤੀ ਜਾਵੇ
ਰਿਜ਼ਰਵ ਬੈਂਕ ਨੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ ਹੈ। ਇਸ ਲਈ ਉਸ ਨੇ ਸਮੇਂ-ਸਮੇਂ 'ਤੇ ਇਸ ਦੀ ਜਾਂਚ ਕਰਦੇ ਰਹਿਣ ਲਈ ਕਿਹਾ ਹੈ ਤਾਂ ਜੋ ਖਪਤਕਾਰਾਂ ਨੂੰ ਧੋਖਾਦੇਹੀ ਤੋਂ ਬਚਾਇਆ ਜਾ ਸਕੇ।
ਪਹਿਲਾਂ ਨਾਂਹ ਕੀਤੀ ਸੀ
ਇਸ ਸਾਲ ਇਕ ਜੂਨ ਨੂੰ ਆਰ. ਬੀ. ਆਈ. ਸਮੇਤ 19 ਸਰਕਾਰੀ ਬੈਂਕਾਂ ਨੇ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਦੇ ਜਵਾਬ 'ਚ ਕਿਹਾ ਸੀ ਕਿ ਲਾਕਰ 'ਚ ਰੱਖੇ ਸਾਮਾਨ ਦੀ ਚੋਰੀ ਹੋਣ ਜਾਂ ਬਰਬਾਦ ਹੋਣ ਲਈ ਬੈਂਕ ਜ਼ਿੰਮੇਵਾਰ ਨਹੀਂ ਹਨ।
ਉਬੇਰ ਦੀਆਂ ਮੁਸੀਬਤਾਂ ਵਧੀਆਂ, ਕਲਾਨਿਕ 'ਤੇ ਨਿਵੇਸ਼ਕ ਨੇ ਦਰਜ ਕੀਤਾ ਮੁਕੱਦਮਾ
NEXT STORY