ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਐਕਸਚੇਂਜ ਦਰ ’ਚ ਉਤਰਾਅ-ਚੜ੍ਹਾਅ ਨੂੰ ਕੰਟਰੋਲ ਕਰਨ ਅਤੇ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਏ ਦੇ ਮੁੱਲ ’ਚ ਗਿਰਾਵਟ ਨੂੰ ਰੋਕਣ ਲਈ ਅਗਸਤ ’ਚ 7.7 ਅਰਬ ਅਮਰੀਕੀ ਡਾਲਰ ਵੇਚੇ।
ਇਹ ਵੀ ਪੜ੍ਹੋ : ਦੀਵਾਲੀ ਤੋਂ ਬਾਅਦ ਘਟਣਗੀਆਂ Gold ਦੀਆਂ ਕੀਮਤਾਂ ਜਾਂ ਬਣੇਗਾ ਨਵਾਂ ਰਿਕਾਰਡ? ਜਾਣੋ ਮਾਹਰਾਂ ਦੀ ਰਾਏ
ਇਹ ਵੀ ਪੜ੍ਹੋ : ਜੈਨ ਸਮੁਦਾਏ ਨੇ ਖਰੀਦੀਆਂ 186 ਲਗਜ਼ਰੀ ਕਾਰਾਂ , ਕਰੋੜਾਂ ਰੁਪਏ ਦੇ ਕੀਤੀ ਮੋਟੀ ਬਚਤ, ਜਾਣੋ ਪੂਰਾ ਮਾਮਲਾ
ਆਰ. ਬੀ. ਆਈ. ਦੇ ਨਵੇਂ ਬੁਲੇਟਿਨ ’ਚ ਪ੍ਰਕਾਸ਼ਿਤ ਅਮਰੀਕੀ ਡਾਲਰ ਦੀ ਵਿਕਰੀ/ਖਰੀਦ ਦੇ ਅੰਕੜਿਆਂ ਅਨੁਸਾਰ ਅਗਸਤ ’ਚ ਕੇਂਦਰੀ ਬੈਂਕ ਦੀ ਅਮਰੀਕੀ ਡਾਲਰ ਦੀ ਸ਼ੁੱਧ ਵਿਕਰੀ 7.69 ਅਰਬ ਅਮਰੀਕੀ ਡਾਲਰ ਰਹੀ, ਜੋ ਪਿਛਲੇ ਮਹੀਨੇ ਦੀ ਤੁਲਨਾ ’ਚ ਲੱਗਭਗ 3 ਗੁਣਾ ਹੈ। ਅੰਕੜਿਆਂ ਅਨੁਸਾਰ, ਕੇਂਦਰੀ ਬੈਂਕ ਨੇ ਜੁਲਾਈ ਅਤੇ ਅਗਸਤ ’ਚ ਅਮਰੀਕੀ ਡਾਲਰ ਨਹੀਂ ਖਰੀਦੇ। ਆਰ. ਬੀ. ਆਈ. ਦਾ ਐਲਾਨਿਆ ਰੁਖ ਇਹ ਹੈ ਕਿ ਉਹ ਰੁਪਏ-ਡਾਲਰ ਐਕਸਚੇਂਜ ਦਰ ਦੇ ਕਿਸੇ ਪੱਧਰ ਜਾਂ ਘੇਰੇ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਸਗੋਂ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਸਿਰਫ ਉਦੋਂ ਦਖਲ ਦਿੰਦਾ ਹੈ, ਜਦੋਂ ਬਹੁਤ ਜ਼ਿਆਦਾ ਅਸਥਿਰਤਾ ਹੋਵੇ।
ਇਹ ਵੀ ਪੜ੍ਹੋ : ਦੀਵਾਲੀ 'ਤੇ ਮੂਧੇ ਮੂੰਹ ਡਿੱਗੀਆਂ ਚਾਂਦੀ ਦੀਆਂ ਕੀਮਤਾਂ ; ਜਾਣੋ ਦਿੱਲੀ ਸਮੇਤ ਹੋਰ ਸ਼ਹਿਰਾਂ 'ਚ ਭਾਅ
ਇਹ ਵੀ ਪੜ੍ਹੋ : ਤਿਉਹਾਰਾਂ ਦਰਮਿਆਨ FSSAI ਦਾ ਵੱਡਾ ਖੁਲਾਸਾ: KFC, McDonald’s ਸਮੇਤ 12 ਮਸ਼ਹੂਰ ਰੈਸਟੋਰੈਂਟਾਂ ਦੇ ਸੈਂਪਲ ਫੇਲ੍ਹ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Jaguar Land Rover 'ਤੇ ਸਾਈਬਰ ਹਮਲੇ ਨਾਲ £1.9 ਬਿਲੀਅਨ ਦਾ ਨੁਕਸਾਨ
NEXT STORY