ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਛੇਤੀ ਹੀ ਹੋਰ ਦੇਸ਼ਾਂ ਨਾਲ ਰੁਪਏ ’ਚ ਵਪਾਰ ਦੌਰਾਨ ਐਕਸਪੋਰਟਰਾਂ ਸਾਹਮਣੇ ਆਉਣ ਵਾਲੀਆਂ ਕੁੱਝ ਸਮੱਸਿਆਵਾਂ ਦੇ ਹੱਲ ਲਈ ਬੈਂਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : YouTube ’ਤੇ ਵੀਡੀਓ ਰਾਹੀਂ ਗਲਤ ਨਿਵੇਸ਼ ਸਬੰਧੀ ਸਲਾਹ ਦੇਣ ਵਾਲੀਆਂ 9 ਇਕਾਈਆਂ ’ਤੇ ਰੋਕ ਬਰਕਰਾਰ
ਅਧਿਕਾਰੀ ਨੇ ਕਿਹਾ ਕਿ ਜਿੱਥੋਂ ਤੱਕ ਰੁਪਏ ’ਚ ਕਾਰੋਬਾਰ ਵਿਵਸਥਾ ਦੀ ਗੱਲ ਹੈ, ਸ਼ੁਰੂਆਤ ਵਿਚ ਕੁੱਝ ਤਕਨੀਕੀ ਦਿੱਕਤਾਂ ਆਈਆਂ ਪਰ ਕਈ ਖੇਤਰਾਂ ’ਚ ਲੈਣ-ਦੇਣ ਸ਼ੁਰੂ ਹੋ ਚੁੱਕਾ ਹੈ। ਕੁੱਝ ਐਕਸਪੋਰਟਰਾਂ ਨੇ ਵਪਾਰ ਮੰਤਰਾਲਾ ’ਚ ਸੰਪਰਕ ਕਰ ਕੇ ਦੱਸਿਆ ਕਿ ਈ-ਬੀ. ਆਰ. ਸੀ. (ਇਲੈਕਟ੍ਰਾਨਿਕ ਬੈਂਕ ਪ੍ਰਾਪਤੀ ਸਰਟੀਫਿਕੇਟ) ਜਾਰੀ ਕਰਨ ਦੌਰਾਨ ਕੁੱਝ ਸਮੱਸਿਆ ਆ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਇਸ ਲਈ ਅਸੀਂ ਇਹ ਮੁੱਦਾ ਆਰ. ਬੀ. ਆਈ. ਦੇ ਸਾਹਮਣੇ ਉਠਾਇਆ ਹੈ। ਆਰ. ਬੀ. ਆਈ. ਸਾਰੇ ਬੈਂਕਾਂ ਲਈ ਇਕ ਵਿਸਤ੍ਰਿਤ ਐੱਸ. ਓ. ਪੀ. (ਮਿਆਰੀ ਸੰਚਾਲਨ ਪ੍ਰਕਿਰਿਆ) ਜਾਰੀ ਕਰਨ ਦੀ ਪ੍ਰਕਿਰਿਆ ’ਚ ਹੈ ਤਾਂ ਕਿ ਈ-ਬੀ. ਆਰ. ਸੀ. ਦੀ ਸਿਰਜਣਾ ਸੁਚਾਰੂ ਹੋ ਸਕੇ। ਉਸ ਐੱਸ. ਓ. ਪੀ. ਦੀ ਅਸੀਂ ਜਾਂਚ ਕਰ ਲਈ ਹੈ ਅਤੇ ਆਰ. ਬੀ. ਆਈ. ਇਸ ਨੂੰ ਅਗਲੇ 2-3 ਦਿਨਾਂ ’ਚ ਜਾਰੀ ਕਰ ਦੇਵੇਗਾ।
ਹਾਲਾਂਕਿ ਅਧਿਕਾਰੀ ਨੇ ਕਿਹਾ ਕਿ ਰੁਪਏ ’ਚ ਕਾਰੋਬਾਰ ਦੀ ਲਿਮਟ ਇਹ ਹੈ ਕਿ ਇਹ ਸਿਰਫ ਬਾਰਟਰ ਕਰੰਸੀ ਵਜੋਂ ਹੀ ਕੰਮ ਕਰ ਸਕਦਾ ਹੈ। ਰੱਖਿਆ ਖੇਤਰ ’ਚ ਕਾਰੋਬਾਰ ਕਾਰਣ ਰੂਸ ਕੋਲ ਬਹੁਤ ਸਾਰਾ ਰੁਪਇਆ ਭੰਡਾਰ ਜਮ੍ਹਾ ਹੋ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਯੂਰੋ, ਦਿਰਹਮ, ਯੁਆਨ ਜਾਂ ਡਾਲਰ ’ਚ ਭੁਗਤਾਨ ਕਰਨ ’ਤੇ ਕੋਈ ਰੋਕ ਨਹੀਂ ਹੈ। ਸਰਕਾਰ ਡਾਲਰ ’ਤੇ ਨਿਰਭਰਤਾ ਘੱਟ ਕਰਨ ਲਈ ਹੋਰ ਸਾਂਝੇਦਾਰ ਦੇਸ਼ਾਂ ਨਾਲ ਕਾਰੋਬਾਰ ਰੁਪਏ ’ਚ ਕਰਨ ਨੂੰ ਉਤਸ਼ਾਹ ਦੇ ਰਹੀ ਹੈ।
ਇਹ ਵੀ ਪੜ੍ਹੋ : ਜਨ ਵਿਸ਼ਵਾਸ ਬਿੱਲ ਨੂੰ ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਪ੍ਰਵਾਨਗੀ, ਮਾਮੂਲੀ ਕਾਰੋਬਾਰੀ ਗੜਬੜੀਆਂ ਹੁਣ ਅਪਰਾਧ ਨਹੀਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਆਮ ਆਦਮੀ ਨੂੰ ਰਾਹਤ, ਜੂਨ ’ਚ ਲਗਾਤਾਰ ਤੀਜੇ ਮਹੀਨੇ ਹੇਠਾਂ ਆਈ ਥੋਕ ਮਹਿੰਗਾਈ
NEXT STORY