ਨਵੀਂ ਦਿੱਲੀ—ਸੂਚਨਾ ਤਕਨਾਲੋਜੀ ਖੇਤਰ ਦੀ ਕੰਪਨੀ ਵਿਪਰੋ ਦਾ ਸ਼ੇਅਰ ਮੁੜ ਖਰੀਦ ਪ੍ਰੋਗਰਾਮ 29 ਨਵੰਬਰ ਤੋਂ ਸ਼ੁਰੂ ਹੋਵੇਗੀ। ਕੰਪਨੀ ਇਹ ਸ਼ੇਅਰ ਮੁੜ ਖਰੀਦ 320 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਕਰ ਰਹੀ ਹੈ। ਇਹ ਮੌਜੂਦਾ ਸ਼ੇਅਰ ਮੁੱਲ 8.6 ਫੀਸਦੀ ਪ੍ਰੀਮੀਅਮ 'ਤੇ ਹੈ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਵਿਪਰੋ ਨੇ ਕਿਹਾ ਕਿ ਉਸ ਨੇ ਦੋ ਰੁਪਏ ਦੇ ਅੰਕਿਤ ਮੁੱਲ ਦੇ 34.37 ਕਰੋੜ ਚੁਕਤਾ ਇਕਵਟੀ ਸ਼ੇਅਰਾਂ ਦੀ ਮੁੜ ਖਰੀਦ ਦਾ ਐਲਾਨ ਕੀਤਾ ਸੀ।
ਇਹ ਕੁਲ ਚੁਕਤਾ ਇਕਵਟੀ ਸ਼ੇਅਰ ਪੂੰਜੀ ਦੇ 7.06 ਫੀਸਦੀ ਦੇ ਬਰਾਬਰ ਹੈ। ਇਸ ਦੀ ਰਿਕਾਰਡ ਦੀ ਤਾਰੀਖ 15 ਸਤੰਬਰ 2017 ਹੈ। ਵਿਪਰੋ 320 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ 'ਤੇ ਸ਼ੇਅਰਾਂ ਦੀ ਵਾਪਸ ਖਰੀਦ ਕਰੇਗੀ। ਇਹ ਸ਼ੇਅਰ ਮੁੜ ਖਰੀਦ 11,000 ਕਰੋੜ ਰੁਪਏ ਦੀ ਹੋਵੇਗੀ।
ਕੰਪਨੀ ਦੇ ਪੇਸ਼ਕਸ਼ ਦਸਤਾਵੇਜ਼ 'ਚ ਕਿਹਾ ਗਿਆ ਹੈ ਕਿ ਪਾਤਰ ਸ਼ੇਅਰਧਾਰਕ 29 ਨਵੰਬਰ 2017 ਤੋਂ 13 ਦਸੰਬਰ 2017 ਤੱਕ ਸ਼ੇਅਰਾਂ ਨੂੰ ਮੁੜ ਖਰੀਦ ਲਈ ਪੇਸ਼ ਕਰ ਸਕਣਗੇ। ਕੰਪਨੀ ਨੇ ਕਿਹਾ ਕਿ ਸ਼ੇਅਰ ਮੁੜ ਖਰੀਦ ਤੋਂ ਪ੍ਰਤੀ ਸ਼ੇਅਰ ਆਮਦਨ ਸੁਧਰੇਗੀ ਅਤੇ ਇਸ ਨਾਲ ਸ਼ੇਅਰਧਾਰਕਾਂ ਨੂੰ ਬਚਤ ਨਕਦੀ ਵਾਪਸ ਮਿਲੇਗੀ।
ਰਾਜਸਥਾਨ 'ਚ ਸ਼ਾਹੀ ਸਵਾਰੀ ਲਈ ਤਿਆਰ ਸੁਪਰ ਲਗਜ਼ਰੀ ਟਰੇਨਾਂ
NEXT STORY