ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 09 ਜੂਨ ਨੂੰ ਖਤਮ ਹਫਤੇ 'ਚ 1.15 ਕਰੋੜ ਡਾਲਰ ਘੱਟ ਕੇ 381.16 ਅਰਬ ਡਾਲਰ ਰਹਿ ਗਿਆ ਹੈ। ਇਸ ਤੋਂ ਪਹਿਲਾਂ 2 ਜੂਨ ਨੂੰ ਖਤਮ ਹਫਤੇ 'ਚ ਇਹ 2.40 ਅਰਬ ਡਾਲਰ ਵੱਧ ਕੇ 381.17 ਅਰਬ ਡਾਲਰ ਦੇ ਹੁਣ ਤੱਕ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਸੀ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ 9 ਜੂਨ ਨੂੰ ਖਤਮ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਘਟਕ ਵਿਦੇਸ਼ੀ ਮੁਦਰਾ ਪਰਿਸੰਪਤੀ 'ਚ 83 ਲੱਖ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 357.28 ਅਰਬ ਡਾਲਰ 'ਤੇ ਆ ਗਿਆ ਹੈ। ਸੋਨਾ ਭੰਡਾਰ 20.10 ਅਰਬ ਡਾਲਰ 'ਤੇ ਸਥਿਰ ਰਿਹਾ।
ਇਸ ਸਮੀਖਿਆ ਹਫਤੇ ਦੌਰਾਨ 'ਚ ਕੌਮਾਂਤਰੀ ਮੁਦਰਾ ਫੰਡ ਦੇ ਕੋਲ ਰਿਜ਼ਰਵਡ ਨਿਧੀ 19 ਲੱਖ ਡਾਲਰ ਘੱਟ ਕੇ 2.31 ਅਰਬ ਡਾਲਰ ਅਤੇ ਵਿਸ਼ੇਸ਼ ਨਿਕਾਸੀ ਅਧਿਕਾਰ 13 ਲੱਖ ਡਾਲਰ ਘੱਟ ਕੇ 1.47 ਅਰਬ ਡਾਲਰ ਰਹਿ ਗਿਆ।
ਜੈਟ ਏਅਰਵੇਜ਼ ਜਹਾਜ਼ 'ਚ ਪੈਦਾ ਹੋਇਆ ਬੱਚਾ ਜ਼ਿੰਦਗੀ ਭਰ ਕਰੇਗਾ ਮੁਫਤ ਹਵਾਈ ਯਾਤਰਾ
NEXT STORY