ਨਵੀਂ ਦਿੱਲੀ—ਰਿਲਾਇੰਸ ਇੰਡਸਟਰੀਜ਼ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਆਪਣੇ ਸਾਰੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ ਇਸ 'ਚ ਹਸਪਤਾਲ, ਖੁਦਰਾ ਦੁਕਾਨਾਂ ਅਤੇ ਦੂਰਸੰਚਾਰ ਸੇਵਾ ਕੰਪਨੀ ਦੇ ਕਰਮਚਾਰੀ ਸ਼ਾਮਲ ਨਹੀਂ ਹੋਣਗੇ। ਇਨ੍ਹਾਂ 'ਚੋਂ ਘੱਟ ਕਰਮਚਾਰੀਆਂ ਨਾਲ ਕੰਮ ਚਲਾਇਆ ਜਾਵੇਗਾ। ਪੈਟਰੋਲ ਤੋਂ ਲੈ ਕੇ ਦੂਰਸੰਚਾਰ ਖੇਤਰ 'ਚ ਕੰਮ ਕਰ ਰਹੀ ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ ਦੇ ਘਰ ਤੋਂ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ। ਇਹ ਵਿਵਸਥਾ ਦੇਸ਼ ਅਤੇ ਵਿਦੇਸ਼ 'ਚ ਤਾਇਨਾਨ ਕੰਪਨੀ ਦੇ ਕਰਮਚਾਰੀਆਂ 'ਤੇ ਲਾਗੂ ਹੋਵੇਗੀ। ਇਹ ਵਿਵਸਥਾ 31 ਮਾਰਚ ਤੱਕ ਪ੍ਰਭਾਵੀ ਰਹੇਗੀ। ਹਾਲਾਂਕਿ ਗਰੁੱਪ ਕਾਰਜ ਸਥਲ ਅਤੇ ਨਿਊਨਤਮ ਗਿਣਤੀ 'ਚ ਕਰਮਚਾਰੀ ਰੱਖੇਗਾ ਤਾਂ ਜੋ ਕੰਮਕਾਜ ਸੁਚਾਰੂ ਬਣਾਏ ਰੱਖਿਆ ਜਾ ਸਕਦਾ ਹੈ।
ਡਾਲਰ ਦੇ ਮੁਕਾਬਲੇ ਰੁਪਿਆ ਅੱਜ ਰਿਕਾਰਡ ਹੇਠਲੇ ਪੱਧਰ 'ਤੇ ਖੁੱਲ੍ਹਿਆ
NEXT STORY