ਨਵੀਂ ਦਿੱਲੀ — ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਸਾਲ ਤੱਕ ਰਿਲਾਇੰਸ ਇਨਫਰਾਸਟਰੱਕਚਰ ਕਰਜ਼ੇ ਤੋਂ ਮੁਕਤ ਹੋ ਜਾਵੇਗੀ। ਕੰਪਨੀ ਦੇ ਬੋਰਡ ਨੇ ਆਪਣੇ ਮੁੰਬਈ ਬਿਜਲੀ ਕਾਰੋਬਾਰ ਨੂੰ ਅਡਾਨੀ ਸਮੂਹ ਨੂੰ ਵੇਚਣ ਦਾ ਫੈਸਲਾ ਕੀਤਾ ਹੈ।
ਮੀਡੀਆ ਨਾਲ ਗੱਲ ਕਰਦੇ ਹੋਏ ਅਨਿਲ ਅੰਬਾਨੀ ਨੇ ਕਿਹਾ ਕਿ ਕੁਝ ਸਾਲਾਂ 'ਚ ਡਿਫੈਂਸ ਹੀ ਉਨ੍ਹਾਂ ਦਾ ਮੁੱਖ ਕਾਰੋਬਾਰ ਹੋਵੇਗਾ। ਰਿਲਾਇੰਸ ਇਨਫ੍ਰਾ ਨੇ ਕਿਹਾ ਕਿ ਰੈਗੂਲੇਟਰੀ ਕਮਿਸ਼ਨ ਤੋਂ ਮਨਜ਼ੂਰੀ ਮਿਲ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਸ਼ੇਅਰਧਾਰਕਾਂ, ਮਹਾਰਾਸ਼ਟਰ ਬਿਜਲੀ ਰੈਗੂਲੇਟਰੀ ਕਮਿਸ਼ਨ ਅਤੇ ਸੀ.ਸੀ.ਆਈ. ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸੌਦੇ ਨਾਲ 22 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਨੂੰ ਘੱਟ ਕਰਕੇ 7,500 ਕਰੋੜ ਰੁਪਏ ਕਰਨ 'ਤ ਸਹਾਇਤਾ ਮਿਲੇਗੀ।
ਅਨਿਲ ਅੰਬਾਨੀ ਨੇ ਕਿਹਾ,'ਸਾਡੇ ਕੋਲ ਪਹਿਲਾਂ ਦੇ 5000 ਕਰੋੜ ਰੁਪਏ ਦੀ ਰੈਗੂਲੇਟਰੀ ਸੰਪਤੀ ਹੈ। ਦਿੱਲੀ 'ਚ ਵੰਡ ਕਾਰੋਬਾਰ ਨਾਲ 16 ਹਜ਼ਾਰ ਕਰੋੜ ਦੀ ਸਹਾਇਤਾ ਮਿਲੇਗੀ। ਰਿਲਾਇੰਸ ਇਨਫ੍ਰਾ ਦੇ 11 ਰੋਡ ਪ੍ਰੋਜੈਕਟ ਹਨ ਜਿਨ੍ਹਾਂ ਵਿਚ 12 ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਗਿਆ ਹੈ।'
ਰਾਹੁਲ ਗਾਂਧੀ ਵਲੋਂ ਰਾਫੇਲ ਡੀਲ ਮਾਮਲੇ 'ਚ ਉਨ੍ਹਾਂ 'ਤੇ ਲਗਾਏ ਗਏ ਦੋਸ਼ਾਂ 'ਤੇ ਸਫਾਈ ਦਿੰਦੇ ਹੋਏ ਅਨਿਲ ਅੰਬਾਨੀ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜਾ ਸੱਚ ਹੈ ਉਨ੍ਹਾਂ ਦੇ ਸਾਹਮਣੇ ਹੈ। ਅਨਿਲ ਅੰਬਾਨੀ ਨੇ ਕਿਹਾ ਕਿ ਮੁੰਬਈ ਦੇ ਕਾਰੋਬਾਰ ਨੂੰ ਵੇਚਣ ਤੋਂ ਬਾਅਦ ਵੀ ਉਨ੍ਹਾਂ ਦਾ ਪੋਰਟਫੋਲੀਓ ਮਜ਼ਬੂਤ ਰਹੇਗਾ।
ਇੰਡੀਆ ਪੋਸਟ ਪੇਮੈਂਟਸ ਬੈਂਕ ਮੁਨਾਫੇ ਦਾ ਇਕ-ਚੌਥਾਈ ਹਿੱਸਾ ਦੇਵੇਗਾ ਪੇਂਡੂ ਡਾਕ ਸੇਵਕਾਂ ਨੂੰ
NEXT STORY