ਨਵੀਂ ਦਿੱਲੀ - ਸਰਕਾਰ ਨੇ ਡਾਕ ਵਿਭਾਗ ਦੇ ਪੂਰਨ ਮਲਕੀਅਤ ਵਾਲੇ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈ. ਪੀ. ਪੀ. ਬੀ.) ਦੇ ਮੁਨਾਫੇ ਦਾ ਇਕ-ਚੌਥਾਈ ਹਿੱਸਾ ਪੇਂਡੂ ਡਾਕ ਸੇਵਕਾਂ ਨੂੰ ਕਮਿਸ਼ਨ ਦੇ ਰੂਪ 'ਚ ਦੇਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ 1 ਸਤੰਬਰ ਨੂੰ ਇਕ ਪ੍ਰੋਗਰਾਮ 'ਚ ਆਈ. ਪੀ. ਪੀ. ਬੀ. ਦੀ ਰਸਮੀ ਸ਼ੁਰੂਆਤ ਕਰਨਗੇ। ਉਸੇ ਦਿਨ ਦੇਸ਼ ਭਰ 'ਚ ਇਸ ਦੀਆਂ 650 ਬ੍ਰਾਂਚਾਂ ਅਤੇ 3250 ਡਾਕਘਰਾਂ 'ਚ ਸੇਵਾ ਕੇਂਦਰਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਸਾਲ ਦੇ ਆਖਿਰ ਤੱਕ ਦੇਸ਼ ਦੇ 1.55 ਲੱਖ ਡਾਕਘਰਾਂ 'ਚ ਇਹ ਸੇਵਾ ਸ਼ੁਰੂ ਹੋ ਜਾਵੇਗੀ। ਸੰਚਾਰ ਮੰਤਰੀ ਮਨੋਜ ਸਿਨ੍ਹਾ ਨੇ ਦੱਸਿਆ ਕਿ ਆਈ. ਪੀ. ਪੀ. ਬੀ. ਨੂੰ ਜਿੰਨਾ ਵੀ ਮੁਨਾਫਾ ਹੋਵੇਗਾ, ਉਸ ਦਾ 25 ਫੀਸਦੀ ਪੇਂਡੂ ਡਾਕ ਸੇਵਕਾਂ ਨੂੰ ਕਮਿਸ਼ਨ ਦੇ ਰੂਪ 'ਚ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਪੇਂਡੂ ਡਾਕ ਸੇਵਕਾਂ ਨੂੰ ਸਿੱਧੇ ਕਮਿਸ਼ਨ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਫੈਸਲੇ ਨਾਲ ਉਨ੍ਹਾਂ ਨੂੰ ਤੁਰੰਤ ਕਮਿਸ਼ਨ ਦੇਣਾ ਸੰਭਵ ਹੋ ਸਕੇਗਾ, ਜੋ ਉਨ੍ਹਾਂ ਦੇ ਹੌਸਲੇ ਲਈ ਬਿਹਤਰ ਹੋਵੇਗਾ।
ਘਰ ਖਰੀਦਦਾਰਾਂ ਦੀ ਵਧੇਗੀ ਮੁਸ਼ਕਲ, ਆਮਰਪਾਲੀ ਨੇ ਗਾਇਬ ਕੀਤੇ 2500 ਕਰੋੜ ਰੁਪਏ
NEXT STORY