ਗੈਜੇਟ ਡੈਸਕ– ਨੌਜਵਾਨਾਂ ’ਚ ਬੇਹੱਦ ਲੋਕਪ੍ਰਸਿੱਧ ਸੋਸ਼ਲ ਨੈੱਟਵਰਕਿੰਗ ਐਪ ਟਿਕਟੌਕ ਦੀ ਭਾਰਤ ’ਚ ਵਾਪਸ ਲਿਆਉਣ ਦੀ ਤਿਆਰੀ ਹੋ ਰਹੀ ਹੈ। ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਇਸ ਨੂੰ ਖਰੀਦਣ ’ਤੇ ਵਿਚਾਰ ਕਰ ਰਹੇ ਹਨ। ਰਾਇਟਰਸ ਦੀ ਇਕ ਰਿਪੋਰਟ ਮੁਤਾਬਕ, ਦੋਵਾਂ ਕੰਪਨੀਆਂ ਵਿਚਾਲੇ ਗੱਲਬਾਤ ਜਾਰੀ ਹੈ।
ਰਿਪੋਰਟ ਮੁਤਾਬਕ, ਟਿਕਟੌਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਅਤੇ ਮੁਕੇਸ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਵਿਚਾਲੇ ਗੱਲਬਾਤ ਬੇਹੱਦ ਸ਼ੁਰੂਆਤੀ ਦੌਰ ’ਚ ਹੈ। ਦੋਵੇਂ ਕੰਪਨੀਆਂ ਅਜੇ ਕਿਸੇ ਵੀ ਸੌਦੇ ’ਤੇ ਨਹੀਂ ਪਹੁੰਚੀਆਂ। ਖ਼ਬਰ ਇਹ ਵੀ ਹੈ ਕਿ ਟਿਕਟੌਕ ਦੇ ਸੀ.ਈ.ਓ. ਕੇਵਿਨ ਮੇਅਰ ਨੇ ਰਿਲਾਇੰਸ ਦੇ ਵੱਡੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਹਾਲਾਂਕਿ, ਇਸ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।
ਜ਼ਿਕਰਯੋਗ ਹੈ ਕਿ ਗਲਵਾਨ ਘਾਟੀ ’ਚ ਭਾਰਤੀ ਫੌਜ ਦੇ 20 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਸਰਕਾਰ ਨੇ ਟਿਕਟੌਕ ਸਮੇਤ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ। ਭਾਰਤ ’ਚ ਟਿਕਟੌਕ ਦੇ ਬੈਨ ਹੋਣ ਤੋਂ ਬਾਅਦ ਇਸ ਐਪ ਦੀ ਸਥਿਤੀ ਕਾਫੀ ਵਿਗੜਦੀ ਨਜ਼ਰ ਆ ਰਹੀ ਹੈ। ਹਾਲਾਤ ਇਹ ਹੋ ਗਏ ਹਨ ਕਿ ਕਈ ਹੋਰ ਦੇਸ਼ ਵੀ ਇਸ ਐਪ ’ਤੇ ਬੈਨ ਲਗਾਉਣ ’ਤੇ ਵਿਚਾਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਮਾਈਕ੍ਰੋਸਾਫਟ ਕੰਪਨੀ ਦੁਆਰਾ ਟਿਕਟੌਕ ਨੂੰ ਖਰੀਦਣ ਦੀ ਖ਼ਬਰ ਸਾਹਮਣੇ ਆਈ ਸੀ। ਹਾਲਾਂਕਿ, ਮਾਈਕ੍ਰੋਸਾਫਟ ਵੀ ਇਕ ਅਮਰੀਕੀ ਕੰਪਨੀ ਹੈ ਜਿਸ ਦੇ ਚਲਦੇ ਕਈ ਵਿਵਾਦ ਖੜ੍ਹੇ ਹੋ ਗਏ ਸਨ। ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ’ਚ ਟਿਕਟੌਕ ਐਪ ਨੂੰ ਬੈਨ ਕਰਨ ਦੀ ਗੱਲ ਕਹੀ ਸੀ। ਅਜਿਹੇ ’ਚ ਟਿਕਟੌਕ ਦੇ ਸਾਹਮਣੇ ਸਾਰੇ ਰਸਤੇ ਬੰਦ ਹੁੰਦੇ ਵਿਖਾਈ ਦੇ ਰਹੇ ਹਨ।
BSNL ਦੇ ਧਮਾਕੇਦਾਰ ਪਲਾਨ ਦੀ ਹੋਈ ਵਾਪਸੀ, ਮਿਲੇਗਾ 400GB ਡਾਟਾ
NEXT STORY