ਬਿਜ਼ਨੈੱਸ ਡੈਸਕ—ਰਿਲਾਇੰਸ ਇੰਡਸਟਰੀਜ਼ ਲਿਮਟਿਡ ਤਿਮਾਹੀ ਨਤੀਜੇ ਦੌਰਾਨ 10 ਹਜ਼ਾਰ ਕਰੋੜ ਦਾ ਮੁਨਾਫਾ ਕਮਾਉਣ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਤਿਮਾਹੀ ਦਾ ਕੰਸੋਲਿਟੇਡਿਟ ਰੈਵਿਨਿਊ ਪਿਛਲੇ ਸਾਲ ਦੇ ਮੁਕਾਬਲੇ 55.9 ਫੀਸਦੀ ਵਧ ਕੇ 1,71,336 ਕਰੋੜ ਦੇ ਰਿਕਾਰਡ ਪੱਧਰ 'ਤੇ ਪਹੁੰਚਿਆ। ਉੱਥੇ ਤਿਮਾਹੀ ਦਾ ਕੰਸੋਲਿਡੇਟਿਡ ਸ਼ੁੱਧ ਲਾਭ ਪਿਛਲੇ ਸਾਲ ਦੇ ਮੁਕਾਬਲੇ 8.8 ਫੀਸਦੀ ਵਧ ਕੇ 10,251 ਕਰੋੜ ਰੁਪਏ ਰਿਹਾ।
ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਤਿਮਾਹੀ ਨਤੀਜਿਆਂ 'ਚ ਇਹ ਵੀ ਗੱਸ ਸਾਹਮਣੇ ਆਈ ਹੈ ਕਿ ਰਿਲਾਇੰਸ ਦੇ ਗਾਹਕਾਂ ਨੇ ਪਿਛਲੇ 3 ਮਹੀਨਿਆਂ 'ਚ 864 ਕਰੋੜ ਜੀ.ਬੀ. ਡਾਟਾ ਇਸਤੇਮਾਲ ਕਰ ਲਿਆ ਹੈ। ਜਿਓ ਦੇ ਗਾਹਕਾਂ ਨੇ ਹਰ ਮਹੀਨੇ ਔਸਤਨ 10.8 ਜੀ.ਬੀ. ਡਾਟਾ ਇਸਤੇਮਾਲ ਕੀਤਾ ਹੈ ਅਤੇ 794 ਮਿੰਟ ਵੌਇਸ ਕਾਲਿੰਗ ਕੀਤੀ ਹੈ। ਉੱਥੇ ਜਿਓ ਦੇ ਗਾਹਕਾਂ ਨੇ ਕੁਲ ਮਿਲਾ ਕੇ 63,406 ਕਰੋੜ ਮਿੰਟ ਗੱਲਾਂ ਕੀਤੀਆਂ ਹਨ। ਰਿਲਾਇੰਸ ਜਿਓ ਨੇ 31 ਦਸੰਬਰ 2018 ਤੱਕ 28 ਕਰੋੜ 10 ਲੱਖ ਗਾਹਕਾਂ ਨੂੰ ਜੋੜਿਆ ਹੈ। ਉੱਥੇ ਵਿੱਤ ਸਾਲ 2018-19 ਦੀ ਤੀਸਰੀ ਤਿਮਾਹੀ ਦੀ ਗੱਲ ਕਰੀਏ ਤਾਂ ਇਸ ਦੌਰਾਨ ਜਿਓ ਦੇ ਗਾਹਕਾਂ ਦੀ ਗਿਣਤੀ 'ਚ 2 ਕਰੋੜ 79 ਲੱਖ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਤੀਸਰੀ ਤਿਮਾਹੀ 'ਚ ਜਿਓ ਦਾ ਪ੍ਰਤੀ ਗਾਹਕ ਮਾਲਿਆ ਜਾਂ ARPU 130 ਰੁਪਏ ਪ੍ਰਤੀ ਗਾਹਕ ਰਿਹਾ।
ਦੱਸਣਯੋਗ ਹੈ ਕਿ ਅਜੇ ਹਾਲ ਹੀ 'ਚ ਆਏ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੇ ਨਵੇਂ ਅੰਕੜਿਆਂ ਮੁਤਾਬਕ ਦਸੰਬਰ 2018 'ਚ ਰਿਲਾਇੰਸ ਜਿਓ ਦੀ 4ਜੀ ਡਾਊਨਲੋਡ ਸਪੀਡ 18.7 ਮੈਗਾਬਾਈਟ ਪ੍ਰਤੀ ਸੈਕਿੰਡ (ਐੱਮ.ਬੀ.ਪੀ.ਐੱਸ.) ਰਹੀ ਜੋ ਹੋਰ ਦੂਰਸੰਚਾਰ ਕੰਪਨੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਸ ਤਰ੍ਹਾਂ 4ਜੀ ਡਾਊਨਲੋਡ ਸਪੀਡ ਦੇ ਮਾਮਲੇ 'ਚ ਹੋਰ ਕੰਪਨੀਆਂ ਦੇ ਮੁਕਾਬਲੇ ਜਿਓ ਲਗਾਤਾਰ 12ਵੇਂ ਮਹੀਨੇ ਵੀ ਅੱਵਲ ਰਹੀ।
ਵਿਦੇਸ਼ੀ ਕਰੰਸੀ ਭੰਡਾਰ 14 ਹਫ਼ਤਿਆਂ ਦੇ ਉੱਚੇ ਪੱਧਰ 'ਤੇ
NEXT STORY