ਨਵੀਂ ਦਿੱਲੀ—ਸਰਕਾਰ ਨੇ ਜੀ. ਐੱਸ. ਟੀ. ਆਰ-2 ਅਤੇ ਜੀ. ਐੱਸ. ਟੀ. ਆਰ-3 ਫਾਈਲ ਕਰਨ ਦੀ ਆਖਰੀ ਤਾਰੀਕ ਵਧਾ ਦਿੱਤੀ ਹੈ। ਵਿੱਤੀ ਮੰਤਰਾਲੇ ਨੇ ਦੱਸਿਆ ਕਿ ਇਸ ਸੰਬੰਧ 'ਚ ਛੇਤੀ ਹੀ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ। ਦੱਸਿਆ ਜਾਂਦਾ ਹੈ ਕਿ 31 ਅਕਤੂਬਰ ਨੂੰ ਕਰੀਬ 30.81 ਲੱਖ ਟੈਕਸਦਾਤਾਵਾਂ ਨੂੰ ਜੁਲਾਈ ਮਹੀਨੇ ਲਈ ਜੀ. ਐੱਸ. ਟੀ. ਆਰ-2 ਫਾਈਲ ਕਰਨੀ ਸੀ ਪਰ ਹੁਣ ਇਸ 'ਚ ਥੋੜ੍ਹਾ ਵਿਸਤਾਰ ਦੇ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਜੀ. ਐੱਸ. ਟੀ. ਆਰ-1 ਫਾਈਲਿੰਗ ਦੀ ਆਖਿਰੀ ਤਾਰੀਕ 'ਚ ਵਿਸਤਾਰ ਦਿੱਤਾ ਗਿਆ ਸੀ।
Government extends the last date of filing of GSTR-2 for July, 2017 to 30th November, 2017; For details, https://t.co/5fmcupsrom
— Ministry of Finance (@FinMinIndia) October 30, 2017
ਇਹ ਹਨ ਨਵੀਂਆਂ ਤਰੀਕਾਂ
ਹੁਣ ਜਿਨ੍ਹਾਂ ਟੈਕਸਦਾਤਾਵਾਂ ਲਈ ਰਾਹਤ ਭਰੀ ਗੱਲ ਹੈ ਜਿਨ੍ਹਾਂ ਨੇ ਅਜੇ ਤੱਕ ਇਸ ਨੂੰ ਫਾਈਲ ਨਹੀਂ ਕੀਤਾ ਸੀ। ਉਧਰ ਜੀ. ਐੱਸ. ਟੀ. ਆਰ-3 ਦੀ ਫਾਈਲਿੰਗ ਲਈ ਵੀ ਆਖਰੀ ਤਾਰੀਕ 'ਚ ਵਿਸਤਾਰ ਦਿੱਤਾ ਗਿਆ ਹੈ। ਹੁਣ ਜੁਲਾਈ ਮਹੀਨੇ ਲਈ ਜੀ. ਐੱਸ. ਟੀ. ਆਰ-3 ਫਾਈਲਿੰਗ ਦੀ ਆਖਰੀ ਤਾਰੀਕ 11 ਦਸੰਬਰ 2017 ਹੋਵੇਗੀ। ਪਹਿਲਾਂ ਇਹ ਤਾਰੀਕ 10 ਨਵੰਬਰ ਨਿਰਧਾਰਿਤ ਸੀ।
ਸ਼ੇਅਰ ਬਾਜ਼ਾਰ ਦਾ ਨਵਾਂ ਰਿਕਾਰਡ, ਸੈਂਸੈਕਸ 33266 ਤਾਂ ਨਿਫਟੀ ਵੀ 10,364 'ਤੇ ਬੰਦ
NEXT STORY