ਨਵੀਂ ਦਿੱਲੀ—ਕਾਰੋਬਾਰ ਦੇ ਦੌਰਾਨ ਸ਼ੇਅਰ ਬਾਜ਼ਾਰ ਅੱਜ ਇਕ ਨਵਾਂ ਰਿਕਾਰਡ ਬਣਾ ਕੇ ਬੰਦ ਹੋਇਆ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 108.94 ਅੰਕ ਭਾਵ 0.33 ਫੀਸਦੀ ਚੜ੍ਹ ਕੇ 33,266.16 'ਤੇ ਬੰਦ ਹੋਇਆ। ਕਾਰੋਬਾਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਸੈਂਸੈਕਸ 102.88 ਅੰਕ ਭਾਵ 0.31 ਫੀਸਦੀ ਚੜ੍ਹ ਕੇ 33260.10 'ਤੇ ਅਤੇ ਨਿਫਟੀ 30.90 ਅੰਕ ਚੜ੍ਹ ਕੇ 10353.90 'ਤੇ ਖੁੱਲ੍ਹਿਆ ਹੈ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 1 ਫੀਸਦੀ ਤੋਂ ਜ਼ਿਆਦਾ ਵਧ ਕੇ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1 ਫੀਸਦੀ ਤੋਂ ਜ਼ਿਆਦਾ ਵਧ ਕੇ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 1.25 ਫੀਸਦੀ ਤੱਕ ਮਜ਼ਬੂਤ ਹੋ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਤੇਜ਼ੀ
ਬੈਂਕਿੰਗ, ਆਟੋ, ਫਾਰਮਾ, ਰਿਐਲਟੀ, ਕੈਪੀਟਲ ਗੁਡਸ, ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਜਮ੍ਹ ਕੇ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 0.6 ਫੀਸਦੀ ਵਧ ਕੇ 24,988.5 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਪੀ. ਐੱਸ. ਯੂ ਬੈਂਕ ਇੰਡੈਕਸ 'ਚ 1.25 ਫੀਸਦੀ, ਆਟੋ ਇੰਡੈਕਸ 'ਚ 1 ਫੀਸਦੀ ਅਤੇ ਫਾਰਮਾ ਇੰਡੈਕਸ 'ਚ 1.1 ਫੀਸਦੀ ਦਾ ਵਾਧਾ ਦਰਜ ਕੀਤੀ ਗਿਆ ਹੈ। ਬੀ. ਐੱਸ. ਈ. ਦੇ ਰਿਐਲਟੀ ਇੰਡੈਕਸ 'ਚ 2 ਫੀਸਦੀ , ਕੈਪੀਟਲ ਗੁਡਸ ਇੰਡੈਕਸ 'ਚ 1 ਫੀਸਦੀ ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 2.4 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 1.1 ਫੀਸਦੀ ਦੀ ਮਜ਼ਬੂਤੀ ਆਈ ਹੈ। ਹਾਲਾਂਕਿ ਅੱਜ ਐੱਫ. ਐੱਮ. ਸੀ. ਜੀ., ਆਈ. ਟੀ. ਅਤੇ ਮੈਟਲ ਸ਼ੇਅਰਾਂ 'ਚ ਦਬਾਅ ਨਜ਼ਰ ਆਇਆ। ਨਿਫਟੀ ਦਾ ਐੱਫ. ਐੱਮ. ਸੀ. ਜੀ. ਇੰਡੈਕਸ 0.7 ਡਿਗ ਕੇ ਬੰਦ ਹੋਇਆ ਹੈ।
ਸੈਂਸੈਕਸ-ਨਿਫਟੀ ਦਾ ਨਵਾਂ ਰਿਕਾਰਡ
ਕਾਰੋਬਾਰ ਦੌਰਾਨ ਸੈਂਸੈਕਸ 33332.06, ਤਾਂ ਨਿਫਟੀ 10,383.75 ਦੇ ਨਵੇਂ ਰਿਕਾਰਡ ਹਾਈਇਸਟ ਲੈਵਲ ਤੱਕ ਪਹੁੰਚਣ 'ਚ ਕਾਮਯਾਬ ਹੋਏ। ਸ਼ੁੱਕਰਵਾਰ ਨੂੰ ਨਿਫਟੀ 10,366.15 ਦੇ ਹਾਈ 'ਤੇ ਪਹੁੰਚਿਆ ਸੀ। ਪਰ ਬਾਜ਼ਾਰ 'ਚ ਜਾਰੀ ਤੇਜ਼ੀ ਦੇ ਚੱਲਦੇ ਨਿਫਟੀ ਨੇ ਅੱਜ ਇਸ ਲੈਵਲ ਨੂੰ ਪਾਰ ਕਰਦੇ ਹੋਏ 10,383.15 ਦਾ ਨਵਾਂ ਰਿਕਾਰਡ ਹਾਈਏਸਟਲ ਲੈਵਲ ਬਣਾਇਆ।
ਬਾਜ਼ਾਰ 'ਚ ਤੇਜ਼ੀ ਦੇ ਕਾਰਨ
ਸਤੰਬਰ ਕੁਆਟਰ ਦੇ ਨਤੀਜੇ ਚੰਗੇ ਆ ਰਹੇ ਹਨ। ਇਸ ਨਾਲ ਮਾਰਕਿਟ ਦੇ ਵਾਧੇ ਨੂੰ ਸਪੋਰਟ ਮਿਲ ਰਹੀ ਹੈ। ਓ. ਐੱਨ. ਜੀ. ਸੀ., ਮਾਰੂਤੀ, ਰਿਲਾਇੰਸ ਇੰਡੈਸਟਰੀਜ਼, ਐੱਚ. ਯੂ. ਐੱਲ, ਲਿਊਪਿਨ ਅਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਨਤੀਜੇ ਚੰਗੇ ਰਹੇ ਹਨ। ਸਰਕਾਰੀ ਬੈਂਕਾਂ ਲਈ 2.11 ਲੱਖ ਕਰੋੜ ਰੁਪਏ ਦੇ ਰਿਕੈਪਿਟਲਾਈਜੇਸ਼ਨ ਪਲਾਨ ਅਤੇ 7 ਲੱਖ ਕਰੋੜ ਰੁਪਏ ਦੇ ਭਾਰਤਮਾਲਾ ਪ੍ਰਾਜੈਕਟ ਨਾਲ ਮਾਰਕਿਟ ਨੂੰ ਬੂਸਟਰ ਡੋਜ ਮਿਲਿਆ ਹੈ। ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਨੇ ਵੀ ਬਾਜ਼ਾਰ ਦੀ ਧਾਰਣਾ ਨੂੰ ਬਲ ਦਿੱਤਾ।
ਮਾਰੂਤੀ ਸੁਜ਼ੂਕੀ ਆਲਟਾਈਮ ਹਾਈ 'ਤੇ
ਸਤੰਬਰ ਕੁਆਟਰ 'ਚ ਮਾਰੂਤੀ ਸੁਜ਼ੂਕੀ ਦੇ ਨਤੀਜੇ ਚੰਗੇ ਰਹਿਣ ਕਾਰਨ ਕਾਰੋਬਾਰ 'ਚ ਸਟਾਕ 2 ਫੀਸਦੀ ਤੋਂ ਜ਼ਿਆਦਾ ਵਧਿਆ। ਬੀ. ਐੱਸ. ਈ. 'ਤੇ ਮਾਰੂਤੀ ਦਾ ਸਟਾਕ 2.07 ਫੀਸਦੀ ਵਧ ਕੇ 82.82.85 ਦੇ ਆਲਟਾਈਮ 'ਤੇ ਪਹੁੰਚ ਗਿਆ।
ਟਾਪ ਗੇਨਰਸ
ਭਾਰਤੀ ਇੰਟਰਾਟੈੱਲ, ਯਸ਼ ਬੈਂਕ, ਲਿਊਪਿਨ, ਟਾਟਾ ਮੋਟਰਸ, ਜੈੱਟ ਏਅਰਵੇਜ਼
ਟਾਪ ਲੂਜਰਸ
ਐੱਚ. ਸੀ. ਐੱਲ., ਟੇਕ, ਐੱਚ. ਯੂ. ਐੱਲ, ਆਈ. ਟੀ. ਸੀ., ਟਾਟਾ ਸਟੀਲ, ਵਿਪਰੋ।
ਕਾਰ ਖਰੀਦਣ ਦਾ ਹੈ ਪਲਾਨ, ਨਵੇਂ ਸਾਲ 'ਚ ਲੋਨ ਹੋ ਸਕਦੈ ਸਸਤਾ
NEXT STORY