ਬਿਜ਼ਨੈੱਸ ਡੈਸਕ : ਜੂਨ 2021 ਤਿਮਾਹੀ ਦੇ ਅਖੀਰ ਤੱਕ ਕੀਮਤਾਂ ’ਚ ਵਾਧੇ ਤੋਂ ਬਾਅਦ ਭਾਰਤੀ ਸੀਮੈਂਟ ਕੰਪਨੀਆਂ ਬਾਅਦ ਦੇ ਮਹੀਨਿਆਂ ’ਚ ਵਾਧੇ ਨੂੰ ਬਣਾਈ ਰੱਖਣ ’ਚ ਅਸਮਰੱਥ ਰਹੀਆਂ। ਇਹ ਮਕਾਨ ਬਣਾਉਣ ਵਾਲਿਆਂ ਲਈ ਥੋੜੀ ਰਾਹਤ ਦੇਣ ਵਾਲੀ ਗੱਲ ਹੈ ਕਿ ਅਗਸਤ 2021 ’ਚ ਅਖਿਲ ਭਾਰਤੀ ਔਸਤ ਸੀਮੈਂਟ ਦੀ ਕੀਮਤ ਪਿਛਲੇ ਮਹੀਨੇ ਦੀ ਤੁਲਨਾ ’ਚ ਲਗਭਗ 3 ਫੀਸਦੀ ਡਿੱਗ ਕੇ 328 ਰੁਪਏ ਪ੍ਰਤੀ 50 ਕਿਲੋਗ੍ਰਾਮ ਹੋ ਗਈ, ਜਿਸ ਕਾਰਨ ਪੂਰਬੀ ਖੇਤਰ ’ਚ ਕੀਮਤਾਂ ’ਚ 6 ਫੀਸਦੀ ਦੀ ਗਿਰਾਵਟ ਆਈ। ਬਾਕੀ ਖੇਤਰਾਂ ’ਚ ਕੀਮਤਾਂ ’ਚ 1-3 ਫੀਸਦੀ ਦੀ ਗਿਰਾਵਟ ਆਈ ਹੈ।
ਕਮਜ਼ੋਰ ਮੰਗ ਕਾਰਨ ਡਿਗੀਆਂ ਕੀਮਤਾਂ
ਤੇਜ਼ ਮੁਕਾਬਲੇਬਾਜ਼ੀ ਅਤੇ ਕਮਜ਼ੋਰ ਮਾਨਸੂਨ ਕੀਮਤਾਂ ਦੇ ਰੁਝਾਨ ਦੇ ਪ੍ਰਮੁੱਖ ਕਾਰਨ ਸਨ। ਪੂਰਬੀ ਖੇਤਰ ’ਚ ਮੌਜੂਦਾ ਵੱਡੇ ਖਿਡਾਰੀਆਂ ਦੀ ਸਮਰੱਥਾ ’ਚ ਵਾਧਾ, ਰੇਤ ਦੀ ਵਧਦੀ ਕੀਮਤ ਅਤੇ ਸੂਬਾ ਸਰਕਾਰਾਂ ਦੀ ਕਮਜ਼ੋਰ ਮੰਗ ਕਾਰਨ ਅਗਸਤ ’ਚ ਕੀਮਤਾਂ ’ਚ ਸਭ ਤੋਂ ਵੱਧ ਗਿਰਾਵਟ ਆਈ। ਇਹ ਅਨੁਮਾਨ ਹੈ ਕਿ ਵਿੱਤੀ ਸਾਲ 2022-23 ਦਰਮਿਆਨ ਭਾਰਤ ਦੇ ਸੀਮੈਂਟ ਉਦਯੋਗ ਦੀ ਵਾਧੇ ਦੀ ਸਮਰੱਥਾ ਦਾ 44 ਫੀਸਦੀ ਪੂਰਬੀ ਖੇਤਰ ’ਚ ਹੋਵੇਗਾ। ਇਹ ਇਸ ਖੇਤਰ ’ਚ ਵਧਦੀ ਮੁਕਾਬਲੇਬਾਜ਼ੀ ਦੀ ਤੇਜ਼ੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : LIC ਪਾਲਸੀ ਧਾਰਕਾਂ ਲਈ ਅਹਿਮ ਖ਼ਬਰ, 30 ਸਤੰਬਰ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਲਾਜ਼ਮੀ
ਕੀਮਤਾਂ ’ਚ ਆ ਸਕਦੈ ਉਛਾਲ\
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਗਸਤ ’ਚ ਮੰਗ ਕਾਫੀ ਸਥਿਰ ਰਹੀ ਹੈ। ਉਹ ਸਤੰਬਰ ਤਿਮਾਹੀ ਲਈ ਚੰਗੀ ਤਰ੍ਹਾਂ ਸਥਾਪਿਤ ਸੀਮੈਂਟ ਕੰਪਨੀਆਂ ਲਈ ਵਾਲਿਊਮ ’ਚ ਸਾਲ-ਦਰ-ਸਾਲ ਦੋ ਅੰਕਾਂ ਦੇ ਵਾਧੇ ਦੀ ਉਮੀਦ ਕਰਦੇ ਹਨ। ਪਿਛਲੇ ਸਾਲ ’ਚ ਹੇਠਲੇ ਆਧਾਰ ਨੂੰ ਦੇਖਦੇ ਹੋਏ ਅਖਿਲ ਭਾਰਤੀ ਔਸਤ ਸੀਮੈਂਟ ਦੀ ਕੀਮਤ ਇਕ ਸਾਲ ਪਹਿਲਾਂ ਦੇ ਪੱਧਰ ਤੋਂ 5.6 ਫੀਸਦੀ ਵੱਧ ਸੀ। ਕਿਉਂਕਿ ਮਾਨਸੂਨ ਦੀ ਮਿਆਦ ਘਟਦੀ ਹੈ ਅਤੇ ਮੰਗ ’ਚ ਕਾਫੀ ਸੁਧਾਰ ਹੁੰਦਾ ਹੈ, ਇਸ ਲਈ ਕੰਪਨੀਆਂ ਦੀ ਵਧਦੀ ਇਨਪੁੱਟ ਲਾਗਤ ਨਾਲ ਨਜਿੱਠਣ ਲਈ ਸਤੰਬਰ ਅਤੇ ਉਸ ਤੋਂ ਬਾਅਦ ਦੇ ਮਹੀਨਿਆਂ ’ਚ ਸੀਮੈਂਟ ਦੀਆਂ ਕੀਮਤਾਂ ’ਚ ਵਾਧੇ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਕਰਜ਼ 'ਚ ਡੁੱਬੇ ਅਨਿਲ ਅੰਬਾਨੀ ਨੂੰ ਸੁਪਰੀਮ ਕੋਰਟ ਤੋਂ ਰਾਹਤ, ਦਿੱਲੀ ਮੈਟਰੋ ਨੂੰ ਕਰਨਾ ਪਵੇਗਾ 5800 ਕਰੋੜ ਦਾ ਭੁਗਤਾਨ
ਜੂਨ ਮਹੀਨੇ ’ਚ ਵਧ ਗਈਆਂ ਸਨ ਕੀਮਤਾਂ
ਜ਼ਿਕਰਯੋਗ ਹੈ ਕਿ ਦੇਸ਼ ਭਰ ’ਚ ਜੂਨ ’ਚ ਸੀਮੈਂਟ ਦੀਆਂ ਕੀਮਤਾਂ ’ਚ ਤੇਜ਼ੀ ਆਈ ਸੀ। ਕੋਟਕ ਇੰਸਟੀਚਿਊਸ਼ਨਲ ਇਕਵਿਟੀਜ਼ ਵਲੋਂ ਲੇਟੈਸਟ ਡੀਲਰਸ ਚੈਨਲ ਚੈੱਕ ਦੇ ਮੁਤਾਬਕ ਅਖਿਲ ਭਾਰਤੀ ਕੀਮਤਾਂ ਮਹੀਨੇ-ਦਰ-ਮਹੀਨੇ ਆਧਾਰ ’ਤੇ 4 ਫੀਸਦੀ ਵਧ ਕੇ 376 ਰੁਪਏ ਪ੍ਰਤੀ 50 ਕਿਲੋਗ੍ਰਾਮ ਹੋ ਗਈਆਂ ਸਨ। ਜੇ ਦੱਖਣੀ ਭਾਰਤ ’ਚ ਸੀਮੈਂਟ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਮਹੀਨੇ-ਦਰ-ਮਹੀਨੇ ਆਧਾਰ ’ਤੇ 11 ਫੀਸਦੀ ਦੇ ਵਾਧੇ ਨਾਲ 415 ਰੁਪਏ ਪ੍ਰਤੀ ਬੈਗ ਹੋ ਗਿਆ ਸੀ।
ਇਹ ਵੀ ਪੜ੍ਹੋ : ਹੁਣ ਬਿਨਾਂ ਬੈਂਕ ਖਾਤੇ ਤੋਂ ਵੀ ਮਿਲੇਗਾ 'ਲਾਕਰ', ਹੋਣਗੀਆਂ ਇਹ ਸ਼ਰਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗਣੇਸ਼ ਚਤੁਰਥੀ ਦੇ ਮੌਕੇ ਅੱਜ ਸ਼ੇਅਰ ਬਾਜ਼ਾਰ ਵਿੱਚ ਨਹੀਂ ਹੋ ਸਕੇਗਾ ਕਾਰੋਬਾਰ
NEXT STORY