ਨਵੀਂ ਦਿੱਲੀ–ਮਹਿੰਗਾਈ ’ਤੇ ਕਾਬੂ ਪਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਪਿਛਲੇ ਸਾਲ ਮਈ ਤੋਂ ਸਖਤ ਮੁਦਰਾ ਨੀਤੀ ਅਪਣਾ ਰਿਹਾ ਸੀ। ਇਸ ਦਾ ਅਸਰ ਹੁਣ ਮਹਿੰਗਾਈ ਦੇ ਅੰਕੜਿਆਂ ’ਚ ਦਿਖਾਈ ਦੇ ਰਿਹਾ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲਾ ਨੇ ਅੱਜ ਕੰਜਿਊਮਰ ਪ੍ਰਾਈਸ ਇੰਡੈਕਸ ’ਤੇ ਆਧਾਰਿਤ ਰਿਟੇਲ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ। ਇਸ ’ਚ ਮਹਿੰਗਾਈ ਦੇ ਮੋਰਚੇ ’ਤੇ ਰਾਹਤ ਮਿਲੀ ਹੈ। ਮਾਰਚ 2023 'ਚ ਇਹ 6 ਫੀਸਦੀ ਤੋਂ ਹੇਠਾਂ ਰਹੀ ਹੈ ਜੋ ਇਸ ਦਾ 15 ਮਹੀਨਿਆਂ ਦਾ ਹੇਠਲਾ ਪੱਧਰ ਹੈ। ਪ੍ਰਚੂਨ ਮਹਿੰਗਾਈ ਮਾਰਚ ’ਚ 5.66 ਫੀਸਦੀ ’ਤੇ ਆ ਗਈ। ਮੁੱਖ ਤੌਰ ’ਤੇ ਖਾਣ ਵਾਲਾ ਸਾਮਾਨ ਸਸਤਾ ਹੋਣ ਨਾਲ ਮਹਿੰਗਾਈ ਦਰ ਘਟੀ ਹੈ।
ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਮਾਰਚ ’ਚ ਮਹਿੰਗਾਈ ਦਾ ਅੰਕੜਾ ਆਰ. ਬੀ. ਆਈ. ਦੇ ਤਸੱਲੀਬਖਸ਼ ਪੱਧਰ ਦੀ ਉੱਪਰਲੀ ਸੀਮਾ 6 ਫੀਸਦੀ ਦੇ ਅੰਦਰ ਹੈ। ਆਰ. ਬੀ. ਆਈ. ਨੂੰ ਮਹਿੰਗਾਈ 3 ਤੋਂ 6 ਫੀਸਦੀ ਦਰਮਿਆਨ ਰੱਖਣ ਦੀ ਜ਼ਿੰਮਵਾਰੀ ਮਿਲੀ ਹੋਈ ਹੈ। ਕੰਜਿਊਰ ਪ੍ਰਾਈਸ ਇੰਡੈਕਸ (ਸੀ.ਪੀ.ਆਈ.) ’ਤੇ ਆਧਾਰਿਤ ਪ੍ਰਚੂਨ ਮਹਿੰਗਾਈ ਫਰਵਰੀ 2023 'ਚ 6.44 ਫੀਸਦੀ ਅਤੇ ਇਕ ਸਾਲ ਪਹਿਲਾਂ ਮਾਰਚ ’ਚ 6.95 ਫੀਸਦੀ ਸੀ।
ਇਹ ਵੀ ਪੜ੍ਹੋ- ਸੇਬੀ ਨੇ AIF ਨੂੰ ਨਿਵੇਸ਼ਕਾਂ ਨੂੰ ‘ਡਾਇਰੈਕਟ ਪਲਾਨ’ ਦਾ ਬਦਲ ਦੇਣ ਲਈ ਕਿਹਾ
ਨੈਸ਼ਨਲ ਸਟੈਟਿਕਸ ਆਫਿਸ ਮੁਤਾਬਕ ਖਾਣ ਵਾਲੇ ਉਤਪਾਦਾਂ ਦੀ ਮਹਿੰਗਾਈ ਮਾਰਚ ’ਚ 4.79 ਫੀਸਦੀ ਰਹੀ। ਇਹ ਅੰਕੜਾ ਫਰਵਰੀ ’ਚ 5.95 ਫੀਸਦੀ ਅਤੇ ਇਕ ਸਾਲ ਪਹਿਲਾਂ ਇਸੇ ਮਿਆਦ ’ਚ 7.68 ਫੀਸਦੀ ਸੀ। ਅਨਾਜ, ਦੁੱਧ ਅਤੇ ਫਲਾਂ ਦੀਆਂ ਕੀਮਤਾਂ ’ਚ ਵਾਧੇ ਕਾਰਣ ਪ੍ਰਚੂਨ ਮਹਿੰਗਾਈ ਦਸੰਬਰ 2022 ’ਚ 5.7 ਫੀਸਦੀ ਤੋਂ ਵਧ ਕੇ ਫਰਵਰੀ 2023 ’ਚ 6.4 ਫੀਸਦੀ ਹੋ ਗਈ ਸੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਿੱਤੀ ਸਾਲ 2023-24 ਵਿਚ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦੇ 5.2 ਫੀਸਦੀ ’ਤੇ ਰਹਿਣ ਦਾ ਅਨੁਮਾਨ ਲਗਾਇਆ ਹੈ।
ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਉਦਯੋਗਿਕ ਉਤਪਾਦਨ 5.6 ਫੀਸਦੀ ਵਧਿਆ
ਦੇਸ਼ ਦਾ ਉਦਯੋਗਿਕ ਉਤਪਾਦਨ ਇਸ ਸਾਲ ਫਰਵਰੀ ਮਹੀਨੇ ’ਚ 5.6 ਫੀਸਦੀ ਵਧਿਆ। ਅਧਿਕਾਰਕ ਅੰਕੜਿਆਂ ਮੁਤਾਬਕ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਦੇ ਆਧਾਰ ’ਤੇ ਮਾਪਿਆ ਜਾਣ ’ਤੇ ਉਦਯੋਗਿਕ ਉਤਪਾਦਨ ਫਰਵਰੀ 2022 ’ਚ 1.2 ਫੀਸਦੀ ਵਧਿਆ ਸੀ।
ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਦੇ ਅੰਕੜਿਆਂ ਮੁਤਾਬਕ ਨਿਰਮਾਣ ਖੇਤਰ ਦਾ ਉਤਪਾਦਨ ਇਸ ਸਾਲ ਫਰਵਰੀ ’ਚ 5.3 ਫੀਸਦੀ ਰਿਹਾ। ਸਮੀਖਿਆ ਅਧੀਨ ਮਹੀਨੇ ’ਚ ਕੋਲ ਉਤਪਾਦਨ 4.6 ਫੀਸਦੀ ਅਤੇ ਬਿਜਲੀ ਉਤਪਾਦਨ ’ਚ 8.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਦਾ ਦਿਹਾਂਤ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਦਾ ਦਿਹਾਂਤ
NEXT STORY