ਨਵੀਂ ਦਿੱਲੀ- ਕੋਵਿਡ-19 ਵਿਰੁੱਧ ਲੜਾਈ ਵਿਚ ਸਭ ਤੋਂ ਪਹਿਲਾਂ ਸਾਹਮਣੇ ਆਉਣ ਵਾਲੀ ਰੈਮਡੇਸਿਵਿਰ ਡਰੱਗ ਦੀ ਮੰਗ ਬਾਜ਼ਾਰ ਵਿਚ ਇੰਨੀ ਕੁ ਵੱਧ ਗਈ ਹੈ ਕਿ ਕਈ ਜਗ੍ਹਾ ਇਸ ਦੇ ਸਟਾਕ ਦੀ ਘਾਟ ਹੋਣ ਦੀਆਂ ਖ਼ਬਰਾਂ ਹਨ। ਮਹਾਰਾਸ਼ਟਰ ਵਿਚ ਇਸ ਐਂਟੀ-ਵਾਇਰਲ ਡਰੱਗ ਦੀ ਘਾਟ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 'ਸਨ ਫਾਰਮਾ' ਦੇ ਮੁਖੀ ਨੂੰ ਨਾਗਪੁਰ ਲਈ 10,000 'ਰੈਮਡੇਸਿਵਿਰ' ਇੰਜੈਕਸ਼ਨ ਉਪਲਬਧ ਕਰਾਉਣ ਲਈ ਕਿਹਾ ਹੈ। ਉੱਥੇ ਹੀ, ਬਿਆਨ ਮੁਤਾਬਕ, ਫਾਰਮਾ ਕੰਪਨੀ ਨੇ ਸ਼ਨੀਵਾਰ ਨੂੰ ਤੁਰੰਤ 5,000 ਟੀਕੇ ਅਤੇ ਬਾਕੀ 5,000 ਅਗਲੇ ਦੋ-ਤਿੰਨ ਦਿਨਾਂ ਵਿਚ ਉਪਲਬਧ ਕਰਾਉਣ ਦਾ ਭਰੋਸਾ ਦਿੱਤਾ ਹੈ।
ਰੈਮਡੇਸਿਵਿਰ ਨੂੰ ਕੋਵਿਡ-19 ਖਿਲਾਫ਼ ਲੜਾਈ ਵਿਚ ਇਕ ਮਹੱਤਵਪੂਰਨ ਐਂਟੀ-ਵਾਇਰਲ ਦਵਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਪ੍ਰਮੁੱਖ ਡਾਕਟਰਾਂ ਦਾ ਕਹਿਣਾ ਹੈ ਕਿ ਲੋਕਾਂ ਵਿਚ ਐਂਟੀ-ਵਾਇਰਲ ਰੈਮਡੇਸਿਵਿਰ ਖ਼ਰੀਦਣ ਦੀ ਮਚੀ ਕਾਹਲੀ ਬੇਬੁਨਿਆਦ ਹੈ ਕਿਉਂਕਿ ਕੋਵਿਡ-19 ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦੇ ਬਚਾਅ ਵਿਚ ਇਸ ਦਾ ਬਹੁਤ ਘੱਟ ਜਾਂ ਕੋਈ ਅਸਰ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ- FD 'ਤੇ ਕਮਾਈ ਦਾ ਮੌਕਾ, ਇੰਨਾ ਵਿਆਜ ਦੇ ਰਹੇ ਨੇ ਇਹ ਟਾਪ-10 ਸਰਕਾਰੀ ਬੈਂਕ
ਕਮਜ਼ੋਰ ਲੀਵਰ, ਕਿਡਨੀ ਦੀ ਸਮੱਸਿਆ ਵਾਲੇ ਲੋਕ ਤੇ ਗਰਭਤੀ ਮਹਿਲਾਵਾਂ ਅਤੇ 12 ਸਾਲਾਂ ਤੋਂ ਛੋਟੇ ਬੱਚਿਆਂ 'ਤੇ ਇਸ ਦਾ ਗਲ਼ਤ ਅਸਰ ਹੋ ਸਕਦਾ ਹੈ। ਡਾਕਟਰ ਦੀ ਮਨਜ਼ੂਰੀ ਬਿਨਾਂ ਇਸ ਨੂੰ ਨਹੀਂ ਲੈਣਾ ਚਾਹੀਦਾ। ਪਿਛਲੇ ਸਾਲ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਵਿਚ ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ. ਸੀ. ਐੱਮ. ਆਰ.) ਨੇ ਕਿਹਾ ਸੀ ਕਿ ਇਹ ਦਵਾਈ ਉਦੋਂ ਹੀ ਥੋੜ੍ਹੀ ਫਾਇਦੇਮੰਦ ਹੈ ਜੇਕਰ ਲਾਗ ਦੇ ਪਹਿਲੇ 10 ਦਿਨਾਂ ਵਿਚ ਵਰਤੀ ਜਾਵੇ। ਇਸ ਨਾਲ ਸਿਰਫ਼ ਇਹ ਹੋ ਸਕਦਾ ਹੈ ਕਿ ਦੋ ਜਾਂ ਤਿੰਨ ਦਿਨ ਹਸਪਤਾਲ ਨਾ ਦਾਖ਼ਲ ਹੋਣਾ ਪਵੇ ਪਰ ਇਸ ਵਿਚ ਮੌਤ ਦਰ ਨੂੰ ਘਟਾਉਣ ਦੀ ਸਮਰੱਥਾ ਨਹੀਂ ਹੈ। ਇਸ ਦੀ ਵਰਤੋਂ 'ਤੇ ਪਾਬੰਦੀਆਂ ਹਨ।
ਇਹ ਵੀ ਪੜ੍ਹੋ- ਸੋਨੇ 'ਚ ਉਛਾਲ, ਹੁਣ ਹੀ ਨਿਵੇਸ਼ ਦਾ ਮੌਕਾ, ਦੀਵਾਲੀ ਤੱਕ ਹੋ ਸਕਦੈ ਇੰਨਾ ਮੁੱਲ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਬਜਾਜ ਨੇ ਮਹਿੰਗੇ ਕੀਤੇ ਮੋਟਰਸਾਈਕਲ, ਹੁਣ ਇੰਨੀ ਢਿੱਲੀ ਹੋਵੇਗੀ ਜੇਬ
NEXT STORY