ਜਲੰਧਰ—ਰੇਨੋ ਨੇ ਆਪਣੀ ਨਵੀਂ ਐੱਸ.ਯੂ.ਵੀ. Arkana ਤੋਂ ਪਰਦਾ ਚੁੱਕ ਦਿੱਤਾ ਹੈ। ਇਹ ਇਕ ਕੂਪੇ ਸਟਾਈਲ ਵਾਲੀ ਐੱਸ.ਯੂ.ਵੀ. ਹੈ ਜੋ ਕਿ ਲਾਂਚ ਹੋਣ ਤੋਂ ਬਾਅਦ ਕੰਪਨੀ ਦੀ ਫਲੈਗਸ਼ਿਪ ਐੱਸ.ਯੂ.ਵੀ. ਹੋਵੇਗੀ। 5 ਸੀਟਰ Arkana ਦਾ ਡਿਜ਼ਾਈਨ ਕਾਫੀ ਹੱਦ ਤੱਕ ਰੇਨੋ ਕੈਪਚਰ ਵਰਗਾ ਹੈ। ਹਾਲਾਂਕਿ ਇਸ ਦੇ ਐੱਲ.ਈ.ਡੀ. ਹੈੱਡਲੈਂਪਸ ਦੀ ਲੁੱਕ ਨਵੀਂ Megane ਨਾਲ ਇੰਸਪਾਇਰਅਡ ਹੈ।

ਇਸ ਕਾਰ 'ਚ ਸਲੋਪੀ ਰੂਫਲਾਈਨ ਹੈ ਜੋ ਕਿ ਪਿਛਲੇ ਬੂਟ 'ਚ ਜਾ ਕੇ ਮਿਲਦੀ ਹੈ। ਇਸ ਨਾਲ ਇਹ ਦੇਖਣਾ ਹੋਵੇਗਾ ਕਿ ਹਾਈ ਰਾਈਡਿੰਗ ਕ੍ਰਾਸਓਵਰ ਵਰਗੀ ਲੱਗਦੀ ਹੈ। ਇੰਨਾਂ ਹੀ ਨਹੀਂ, ਇਸ 'ਚ 19 ਇੰਚ ਦੇ ਵੱਡੇ ਅਲਾਏ ਵ੍ਹੀਲਜ਼ ਹੈ ਅਤੇ ਇਸ 'ਚ ਗ੍ਰਾਊਂਡ ਕਲੀਅਰੈਂਸ ਵੀ ਵਧੀਆ ਹੈ। ਰੇਨੋ ਨੂੰ ਡਿਜ਼ਾਈਨ ਕਰਨ ਵਾਲੇ ਲਾਰੇਂਸ ਡੇਨ ਆਕੇਰ ਮੁਤਾਬਕ ਇਹ ਕਾਰ ਸਿਡੈਨ ਅਤੇ ਪਾਵਰਫੁੱਲ ਐੱਸ.ਯੂ.ਵੀ. ਦੋਵਾਂ ਦਾ ਕਾਂਬੀਨੇਸ਼ਨ ਹੈ।

ਰੂਸ 'ਚ ਜੋ ਡਸਟਰ ਅਤੇ ਕੈਚਪਰ ਐੱਸ.ਯੂ.ਵੀ. ਵੇਚੀ ਜਾਂਦੀ ਹੈ ਉਸ ਦੇ ਪਲੇਟਫਾਰਮ ਨੂੰ ਰੀ-ਟੱਚ ਕਰਦੇ ਹੋਏ ਇਸ 'ਚ ਯੂਜ਼ ਕੀਤਾ ਗਿਆ ਹੈ। ਇਸ ਦੀ ਜ਼ਿਆਦਾ ਡੀਟੇਲ ਜਨਤਕ ਨਹੀਂ ਹੋਈ ਹੈ। ਇਸ 'ਚ ਆਲ ਵ੍ਹੀਲ ਡਰਾਈਵ ਫੀਚਰ ਦਿੱਤਾ ਜਾ ਸਕਦਾ ਹੈ। ਰੂਸ 'ਚ ਅਗਲੇ ਸਾਲ ਲਾਂਚ ਹੋਣ ਤੋਂ ਬਾਅਦ ਇਸ ਨੂੰ ਏਸ਼ੀਆਈ ਬਾਜ਼ਾਰਾਂ 'ਚ ਵੀ ਲਿਆਇਆ ਜਾਵੇਗਾ। ਹਾਲਾਂਕਿ ਇਸ ਦੀ ਉਮੀਦ ਘੱਟ ਹੀ ਹੈ ਕਿ ਰੇਨੋ ਇਸ ਗੱਡੀ ਨੂੰ ਭਾਰਤ 'ਚ ਲਾਂਚ ਕਰੇਗੀ।

ਨੋਟਬੰਦੀ ਦੇ ਚੱਲਦੇ ਲੋਕਾਂ ਨੂੰ ਹੋਇਆ ਕਾਫੀ ਨੁਕਸਾਨ : ਕੇਜਰੀਵਾਲ
NEXT STORY