ਬਿਜਨੈੱਸ ਡੈਸਕ- ਡਿਊਸ਼ ਬੈਂਕ ਦਾ ਅਨੁਮਾਨ ਹੈ ਕਿ ਅਗਸਤ 'ਚ ਭਾਰਤ ਦੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਭਾਵ ਖੁਦਰਾ ਮਹਿੰਗਾਈ ਸਾਲਾਨਾ ਅਧਾਰ 'ਤੇ 6.9 ਫੀਸਦੀ ਰਹਿ ਸਕਦੀ ਹੈ। ਉਧਰ ਕੋਰ ਇੰਫਲੈਸ਼ਨ ਭਾਵ ਥੋਕ ਮਹਿੰਗਾਈ 6 ਫੀਸਦੀ ਰਹਿ ਸਕਦੀ ਹੈ। ਭਾਰਤ ਦੇ ਮਹਿੰਗਾਈ ਦੇ ਅੰਕੜੇ ਸੋਮਵਾਰ ਆਉਣਗੇ। ਡਿਊਸ਼ ਬੈਂਕ ਨੇ ਕਿਹਾ ਕਿ ਹਾਲ ਦੇ ਹਫ਼ਤਿਆਂ ਦੌਰਾਨ ਬ੍ਰੈਂਟ ਕਰੂਡ ਆਇਲ ਦੀਆਂ ਕੀਮਤਾਂ 'ਚ ਕਾਫੀ ਗਿਰਾਵਟ ਆਈ ਹੈ ਪਰ ਇਸ ਦੀ ਸੀ.ਪੀ.ਆਈ. 'ਤੇ ਅਨੁਕੂਲ ਅਸਰ ਘੱਟ ਰਹੇਗਾ ਕਿਉਂਕਿ ਫਿਊਲ ਆਈਟਮਸ ਨੂੰ ਇਸ 'ਚ ਮਾਮੂਲੀ ਵੇਟ ਹਾਸਲ ਹੈ। ਉਧਰ ਬੈਂਕ ਨੇ ਕਿਹਾ ਕਿ ਸਤੰਬਰ-ਨਵੰਬਰ ਦੀ ਮਿਆਦ ਲਈ ਨਾ-ਪੱਕੀ ਸੀਜ਼ਨਲਿਟੀ ਦੇ ਕਾਰਨ ਖਾਧ ਪਦਾਰਥਾਂ ਦੀ ਮਹਿੰਗਾਈ ਦਾ ਖਤਰਾ ਬਣਿਆ ਹੋਇਆ ਹੈ। ਡਿਊਸ਼ ਬੈਂਕ ਦੇ ਚੀਫ ਇਕੋਨਾਮਿਸਟ (ਭਾਰਤ ਅਤੇ ਦੱਖਣੀ ਏਸ਼ੀਆ) ਕੌਸ਼ਿਕ ਦਾਸ ਨੇ ਕਿਹਾ ਕਿ ਇਸ ਮਿਆਦ 'ਚ ਪ੍ਰਮੁੱਖ ਸਬਜ਼ੀਆਂ ਦੀਆਂ ਕੀਮਤਾਂ ਵਧੀਆਂ ਹਨ।
ਮੌਸਮੀ ਕਾਰਨ ਤੋਂ ਪਰੇ ਦਾਸ ਨੇ ਦੱਸਿਆ ਕਿ ਸਾਲਾਨਾ ਆਧਾਰ 'ਤੇ ਦਾਲਾਂ ਦੀ ਬਿਜਾਈ 5 ਫੀਸਦੀ ਘਟੀ ਹੈ। ਉਨ੍ਹਾਂ ਕਿਹਾ ਕਿ ਇਹ ਯਕੀਕਨ ਰਿਸਕ ਫੈਕਟਰ ਹੋ ਸਕਦੇ ਹਨ, ਜਿਸ ਨਾਲ ਖਾਧ ਮਹਿੰਗਾਈ ਉੱਚੀਆਂ ਰਹਿ ਸਕਦੀਆਂ ਹਨ। ਇਸ ਦੇ ਚੱਲਦੇ ਸੀ.ਪੀ.ਆਈ ਵਧ ਕੇ 7 ਫੀਸਦੀ ਦੇ ਪੱਧਰ ਦੇ ਨੇੜੇ ਪਹੁੰਚ ਸਕਦੀ ਹੈ।
ਆਰ.ਬੀ.ਆਈ ਹੁਣ ਵਧਾਏਗਾ ਰੈਪੋ ਰੇਟ
ਦਾਸ ਨੇ ਕਿਹਾ ਕਿ ਰਿਜ਼ਰਵ ਬੈਂਕ ਅੱਗੇ ਦੀਆਂ ਦਰਾਂ ਵਧਾਉਂਦਾ ਰਹੇਗਾ। ਇਸ ਵਿੱਤ ਸਾਲ 'ਚ ਅਜੇ ਤੱਕ 75 ਬੀ.ਪੀ.ਐੱਸ ਤੋਂ 85 ਬੀ.ਪੀ.ਐੱਸ ਤੱਕ ਦੇ ਵਾਧੇ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਰ.ਬੀ.ਆਈ. ਸਤੰਬਰ ਮੀਟਿੰਗ 'ਚ ਦਰਾਂ 'ਚ ਘੱਟ ਵਾਧਾ ਕਰੇਗੀ, ਕਿਉਂਕਿ ਇਸ ਤੋਂ ਪਹਿਲਾਂ ਹੀ ਦਰਾਂ ਖਾਸੀਆਂ ਵਧੀ ਚੁੱਕੀਆਂ ਹਨ।
RBI ਨੇ ਇਨ੍ਹਾਂ 5 ਬੈਂਕਾਂ 'ਤੇ ਲਗਾਇਆ ਲੱਖਾਂ ਦਾ ਜੁਰਮਾਨਾ, ਦੇਖੋ ਪੂਰੀ ਸੂਚੀ
NEXT STORY