ਨਵੀਂ ਦਿੱਲੀ–ਸਪਲਾਈ ਸਬੰਧੀ ਚਿੰਤਾਵਾਂ ਕਾਰਨ ਕਣਕ ਤੋਂ ਬਾਅਦ ਹੁਣ ਦੇਸ਼ ’ਚ ਚੌਲਾਂ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ। ਪੂਰੇ ਦੇਸ਼ ’ਚ ਚੌਲਾਂ ਦੀ ਔਸਤ ਪ੍ਰਚੂਨ ਕੀਮਤ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 6.31 ਫੀਸਦੀ ਦੀ ਤੇਜ਼ੀ ਨਾਲ 37.7 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਕ ਸਰਕਾਰੀ ਅੰਕੜੇ ਤੋਂ ਇਹ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ-ਅਨਿਲ ਅੰਬਾਨੀ 'ਤੇ 420 ਕਰੋੜ ਦੇ ਟੈਕਸ ਚੋਰੀ ਦਾ ਇਲਜ਼ਾਮ, ਆਮਦਨ ਵਿਭਾਗ ਨੇ ਭੇਜਿਆ ਨੋਟਿਸ
ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪੂਰੇ ਦੇਸ਼ ’ਚ ਕਣਕ ਦਾ ਔਸਤ ਪ੍ਰਚੂਨ ਮੁੱਲ 22 ਅਗਸਤ ਨੂੰ ਕਰੀਬ 22 ਫੀਸਦੀ ਵਧ ਕੇ 31.04 ਰੁਪਏ ਪ੍ਰਤੀ ਕਿਲੋ ਹੋ ਗਿਆ ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 25.41 ਰੁਪਏ ਪ੍ਰਤੀ ਕਿਲੋ ਸੀ। ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਕਣਕ ਦੇ ਆਟੇ ਦਾ ਔਸਤ ਪ੍ਰਚੂਨ ਮੁੱਲ 17 ਫੀਸਦੀ ਤੋਂ ਜ਼ਿਆਦਾ ਵਧ ਕੇ 35.17 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 30.04 ਰੁਪਏ ਪ੍ਰਤੀ ਕਿਲੋ ਸੀ।
ਚੌਲਾਂ ਦੀ ਪ੍ਰਚੂਨ ਕੀਮਤ ’ਚ ਵਾਧੇ ਕਾਰਨ ਚਾਲੂ ਸਾਉਣੀ ਸੈਸ਼ਨ ’ਚ ਪਿਛਲੇ ਹਫਤੇ ਤੱਕ ਝੋਨੇ ਦੀ ਬਿਜਾਈ 8.25 ਫੀਸਦੀ ਘੱਟ ਰਹਿਣ ਅਤੇ ਦੇਸ਼ ਦੇ ਉਤਪਾਦਨ ’ਚ ਸੰਭਾਵਿਤ ਗਿਰਾਵਟ ਦੀ ਖਬਰ ਹੈ। ਮਾਹਰਾਂ ਨੇ ਕਿਹਾ ਕਿ ਝੋਨੇ ਦੀ ਬਿਜਾਈ ਦੇ ਰਕਬੇ ’ਚ ਮੌਜੂਦਾ ਕਮੀ ’ਤੇ ਗੌਰ ਕਰਦੇ ਹੋਏ ਦੇਸ਼ ਦਾ ਕੁੱਲ ਚੌਲ ਉਤਪਾਦਨ ਸਾਉਣੀ ਸੀਜ਼ਨ 2022-23 (ਜੁਲਾਈ-ਜੂਨ) ਲਈ 11.2 ਕਰੋੜ ਟਨ ਦੇ ਨਿਰਧਾਰਤ ਟੀਚੇ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ-ਮਾਰਚ ਤੱਕ 6 ਫੀਸਦੀ ਹੇਠਾਂ ਆ ਸਕਦੀ ਹੈ ਮਹਿੰਗਾਈ, RBI ਇਸ ਸਾਲ ਦੇ ਅੰਤ ਤੱਕ ਵਧਾ ਸਕਦੈ ਰੈਪੋ ਰੇਟ
ਉਨ੍ਹਾਂ ਨੇ ਕਿਹਾ ਕਿ ਫਿਰ ਵੀ ਚੌਲਾਂ ਦੀਆਂ ਪ੍ਰਚੂਨ ਕੀਮਤਾਂ ’ਚ ਵਾਧਾ ਕਣਕ ਜਿੰਨਾ ਨਹੀਂ ਹੈ ਕਿਉਂਕਿ ਕੇਂਦਰ ਕੋਲ 396 ਲੱਖ ਟਨ ਦਾ ਵਿਸ਼ਾਲ ਭੰਡਾਰ ਪਿਆ ਹੈ ਅਤੇ ਕੀਮਤਾਂ ’ਚ ਤੇਜ਼ ਵਾਧੇ ਦੇ ਸਮੇਂ ਸਥਿਤੀਆਂ ’ਚ ਦਖਲ ਦੇਣ ਲਈ ਇਸ ਭੰਡਾਰ ਦੀ ਵਰਤੋਂ ਕਰ ਸਕਦਾ ਹੈ।
ਕਣਕ ਦੇ ਮਾਮਲੇ ’ਚ ਫਸਲ ਸਾਲ 2021-22 ’ਚ ਘਰੇਲੂ ਉਤਪਾਦਨ ’ਚ ਲਗਭਗ 3 ਫੀਸਦੀ ਦੀ ਕਮੀ ਹੋਣ ਕਾਰਨ ਥੋਕ ਅਤੇ ਪ੍ਰਚੂਨ ਬਾਜ਼ਾਰ ਦੋਹਾਂ ’ਚ ਇਸ ਦੀਆਂ ਕੀਮਤਾਂ ਦਬਾਅ ’ਚ ਆ ਗਈਆਂ ਹਨ। ਲੂ ਚੱਲਣ ਕਾਰਨ ਕਣਕ ਦੇ ਉਤਪਾਦਨ ’ਚ ਗਿਰਾਵਟ ਆਈ ਹੈ, ਜਿਸ ਦੇ ਨਤੀਜੇ ਵਜੋਂ ਪੰਜਾਬ ਅਤੇ ਹਰਿਆਣਾ ਵਰਗੇ ਉੱਤਰੀ ਸੂਬਿਆਂ ’ਚ ਅਨਾਜ ਸੁੰਗੜ ਗਏ ਸਨ।
ਇਹ ਵੀ ਪੜ੍ਹੋ-ਸਤੰਬਰ 'ਚ ਰੈਪੋ ਦਰ 'ਚ 0.25 ਫੀਸਦੀ ਦਾ ਵਾਧਾ ਕਰ ਸਕਦੈ ਰਿਜ਼ਰਵ ਬੈਂਕ
ਮਾਨਸੂਨ ’ਚ ਕਮੀ ਕਾਰਨ ਘਟਿਆ ਰਕਬਾ
ਇਸ ਦਰਮਿਆਨ ਉਦਯੋਗ ਸੰਸਥਾ ਰੋਲਰ ਆਟਾ ਮਿੱਲਰਜ਼ ਫੈੱਡਰੇਸ਼ਨ ਨੇ ਪਿਛਲੇ ਕੁੱਝ ਦਿਨਾਂ ਦੌਰਾਨ ਕਣਕ ਦੀ ਗੈਰ-ਉਪਲਬਧਤਾ ਅਤੇ ਕੀਮਤ ’ਚ ਭਾਰੀ ਵਾਧੇ ਬਾਰੇ ਚਿੰਤਾ ਪ੍ਰਗਟਾਈ ਹੈ। ਖੇਤੀਬਾੜੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਝੋਨੇ ਨੂੰ ਇਸ ਸਾਉਣੀ ਸੀਜ਼ਨ ਦੇ 18 ਅਗਸਤ ਤੱਕ 343.70 ਲੱਖ ਹੈਕਟੇਅਰ ਰਕਬੇ ’ਚ ਬੀਜਿਆ ਗਿਆ ਹੈ, ਜਦ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ 374.63 ਲੱਖ ਹੈਕਟੇਅਰ ’ਚ ਝੋਨੇ ਦੀ ਬਿਜਾਈ ਕੀਤੀ ਗਈ ਸੀ। ਮਾਨਸੂਨ ’ਚ ਕਮੀ ਕਾਰਨ ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਓਡਿਸ਼ਾ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਕੁੱਝ ਹੋਰ ਸੂਬਿਆਂ ’ਚ ਖੇਤੀ ਦਾ ਰਕਬਾ ਘੱਟ ਹੋਣ ਦੀ ਸੂਚਨਾ ਦਿੱਤੀ ਗਈ ਹੈ। ਝੋਨਾ ਮੁੱਖ ਸਾਉਣੀ ਫਸਲ ਹੈ, ਜਿਸ ਦੀ ਬਿਜਾਈ ਜੂਨ ’ਚ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਨਾਲ ਸ਼ੁਰੂ ਹੁੰਦੀ ਹੈ। ਦੇਸ਼ ਦੇ ਕੁੱਲ ਚੌਲਾਂ ਦੇ ਉਤਪਾਦਨ ਦਾ 80 ਫੀਸਦੀ ਸਾਉਣੀ ਮੌਸਮ ਤੋਂ ਪ੍ਰਾਪਤ ਹੁੰਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਛੇ ਪੈਸੇ ਚੜ੍ਹਿਆ
NEXT STORY