ਨਵੀਂ ਦਿੱਲੀ (ਇੰਟ.) – ਕੋਰੋਨਾ ਦੀ ਦੂਜੀ ਲਹਿਰ ਰੋਕਣ ਲਈ ਲਗਾਏ ਗਏ ਲਾਕਡਾਊਨ ਤੋਂ ਬਾਅਦ ਅਫਵਾਹ ਦਾ ਬਾਜ਼ਾਰ ਗਰਮ ਹੋ ਗਿਆ ਹੈ। ਲਾਕਡਾਊਨ ਨੂੰ ਲੈ ਕੇ ਅਫਵਾਹ ਦਾ ਅਸਰ ਸ਼ਹਿਰੀ ਅਤੇ ਗ੍ਰਾਮੀਣ ਖੇਤਰ ’ਤੇ ਬਰਾਬਰ ਰੂਪ ਨਾਲ ਹੋਇਆ ਹੈ। ਗ੍ਰਾਸਰੀ ਸ਼ਾਪ ਚਲਾਉਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਫਵਾਹ ਕਾਰਨ ਕਰਿਆਨੇ ਦੀਆਂ ਵਸਤਾਂ ਦੀ ਵਿਕਰੀ ’ਚ ਕਰੀਬ 20 ਫੀਸਦੀ ਦਾ ਵਾਧਾ ਹੋਇਆ ਹੈ। ਇਸ ਕਾਰਨ ਕੀਮਤ ’ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਖਾਣ ਵਾਲੇ ਤੇਲਾਂ ਤੋਂ ਲੈ ਕੇ ਮਸਾਲਿਆਂ ਦੇ ਰੇਟ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮੁੱਖ ਜ਼ਰੂਰੀ ਵਸਤਾਂ ਦੀ ਕੀਮਤ 5 ਤੋਂ ਲੈ ਕੇ 20 ਫੀਸਦੀ ਤੱਕ ਵਧ ਗਈ ਹੈ।
ਲੋਕਾਂ ਨੂੰ ਡਰ ਹੈ ਕਿ ਆਉਣ ਵਾਲੇ ਦਿਨਾਂ ’ਚ ਜ਼ਰੂਰੀ ਸਾਮਾਨ ਦੀ ਕਿੱਲਤ ਹੋਣ ਵਾਲੀ ਹੈ। ਇਸ ਲਈ ਉਹ ਜ਼ਰੂਰੀ ਵਸਤਾਂ ਨੂੰ ਵਧੇਰੇ ਮਾਤਰਾ ’ਚ ਖਰੀਦ ਕੇ ਸਟਾਕ ਕਰ ਰਹੇ ਹਨ। ਹਾਲਾਂਕਿ ਅਸਲ ਸਥਿਤੀ ਅਜਿਹੀ ਨਹੀਂ ਹੈ। ਐੱਫ. ਐੱਮ. ਸੀ. ਜੀ. ਕੰਪਨੀ ਆਈ. ਟੀ. ਸੀ., ਪਾਰਲੇ ਪ੍ਰੋਡਕਟਸ, ਸੀ. ਜੀ. ਕਾਰਪ, ਮੇਰਿਕੋ ਅਤੇ ਇਮਾਮੀ ਨੇ ਕਿਹਾ ਕਿ ਪਿਛਲੇ ਸਾਲ ਲਾਗੂ ਲਾਕਡਾਊਨ ਦੇ ਤਜ਼ਰਬੇ ਨਾਲ ਜ਼ਰੂਰੀ ਉਤਪਾਦਾਂ ਦੀ ਸਪਲਾਈ ਕਰਨ ’ਚ ਉਹ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਕੋਲ ਜ਼ਰੂਰੀ ਵਸਤਾਂ ਦਾ ਭੰਡਾਰ ਹੈ। ਉਹ ਸਪਲਾਈ ਨੂੰ ਬਣਾਈ ਰੱਖਣ ’ਚ ਪੂਰੀ ਤਰ੍ਹਾਂ ਸਮਰੱਥ ਹਨ।
ਕੰਪਨੀਆਂ ਨੇ ਉਤਪਾਦਾਂ ਦੀ ਸੌਖਾਲੀ ਉਪਲਬਧਤਾ ’ਤੇ ਦਿੱਤਾ ਜ਼ੋਰ
ਆਈ. ਟੀ. ਸੀ. ਦੇ ਇਕ ਬੁਲਾਰੇ ਨੇ ਕਿਹਾ ਕਿ ਸਾਰੇ ਸਪਲਾਈ ਚੈਨਲਾਂ ’ਚ ਖਪਤਕਾਰਾਂ ਲਈ ਉਤਪਾਦਾਂ ਦੀ ਉਪਲਬਧਤਾ ਬਣੀ ਰਹੇ, ਇਸ ਲਈ ਆਈ. ਟੀ. ਸੀ. ਨੇ ਜ਼ਰੂਰੀ ਕਦਮ ਚੁੱਕੇ ਹਨ। ਮਹਾਮਾਰੀ ਦੌਰਾਨ ਕੰਪਨੀ ਨੇ ਆਪ੍ਰੇਟਿੰਗ ਜਾਰੀ ਰੱਖਣ ਲਈ ਮਜ਼ਬੂਤ ਨੀਤੀਆਂ ਤਿਆਰ ਕੀਤੀਆਂ ਹਨ। ਬਾਜ਼ਾਰ ’ਚ ਕਿਸੇ ਵੀ ਤਰ੍ਹਾਂ ਦੀਆਂ ਰੁਕਾਵਟਾਂ ਅਤੇ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਵੀ ਸੰਗਠਨਾਤਮਕ ਢਾਂਚੇ ਨੂੰ ਤਿਆਰ ਕੀਤਾ ਗਿਆ ਹੈ। ਮੇਰਿਕੋ ਦੇ ਬੁਲਾਰੇ ਵੀ ਕਿਹਾ ਕਿ ਕੰਪਨੀ ਇਸ ਸਾਲ ਬਿਹਤਰ ਤਿਆਰੀ ’ਚ ਹੈ। ਇਮਾਮੀ ਦੇ ਡਾਇਰੈਕਟਰ ਹਰਸ਼ ਵੀ. ਅੱਗਰਵਾਲ ਨੇ ਇਸ ਸਬੰਧ ’ਚ ਕਿਹਾ ਕਿ ਫਿਲਹਾਲ ਸਾਨੂੰ ਕਿਸੇ ਤਰ੍ਹਾਂ ਦੇ ਪ੍ਰਭਾਵ ਦਾ ਖਦਸ਼ਾ ਨਹੀਂ ਹੈ ਪਰ ਅਸੀਂ ਸਥਿਤੀ ’ਤੇ ਨਜ਼ਰ ਰੱਖੀ ਹੋਈ ਹੈ।
ਜਮ੍ਹਾਖੋਰਾਂ ਖਿਲਾਫ ਕਾਰਵਾਈ ਦਾ ਆਦੇਸ਼
ਕੇਂਦਰ ਸਰਕਾਰ ਨੇ ਸੂਬਿਆਂ ਨੂੰ ਖੁਰਾਕ ਪਦਾਰਥਾਂ ਅਤੇ ਦਵਾਈਆਂ ਸਮੇਤ ਜ਼ਰੂਰੀ ਵਸਤਾਂ ਦੀ ਜਮ੍ਹਾਖੋਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਸੂਬਿਆਂ ਨੂੰ ਜਾਗਰੂਕਤਾ ਮੁਹਿੰਮ ਚਲਾਉਣ ਨੂੰ ਕਿਹਾ ਗਿਆ ਹੈ, ਜਿਸ ਨਾਲ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਲੋਕ ਘਬਰਾ ਕੇ ਨਾ ਕਰਨ। ਮੰਗ/ਸਪਲਾਈ ਅਸੰਤੁਲਨ ਦੀ ਸਥਿਤੀ ਤੋਂ ਬਚਣ ਲਈ ਪ੍ਰਭਾਵੀ ਨਿਗਰਾਨੀ ਟੀਮ ਬਣਾਉਣ ਦਾ ਵੀ ਨਿਰਦੇਸ਼ ਕੇਂਦਰ ਵਲੋਂ ਸੂਬਾ ਸਰਕਾਰਾਂ ਨੂੰ ਦਿੱਤਾ ਗਿਆ ਹੈ।
ਆਕਸੀਜਨ ਦੀ ਸਪਲਾਈ ’ਚ ਰੁੁਕਾਵਟ ਪਈ ਤਾਂ ਅਧਿਕਾਰੀ ਹੋਣਗੇ ਜਵਾਬਦੇਹ, ਆਫਤ ਪ੍ਰਬੰਧਨ ਕਾਨੂੰਨ ਲਾਗੂ
NEXT STORY