ਨਵੀਂ ਦਿੱਲੀ -ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਅੱਜ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਭਾਰਤ ਦੇ ਸਾਹਮਣੇ 3.3 ਫਸੀਦੀ ਮਾਲੀਆ ਘਾਟੇ ਦੇ ਟੀਚੇ ਨੂੰ ਪਾਰ ਕਰ ਜਾਣ ਦਾ ਜੋਖਮ ਹੈ। ਉਸ ਨੇ ਕਿਹਾ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਥੋੜ੍ਹੇ ਸਮੇਂ ਲਈ ਮਾਲੀਆ ਦਬਾਅ ਵਧੇਗਾ। ਏਜੰਸੀ ਨੇ ਕਿਹਾ ਕਿ ਚਾਲੂ ਖਾਤੇ ਦਾ ਘਾਟਾ ਵਧੇਗਾ ਪਰ ਇਹ ਦੇਸ਼ ਦੀ ਬਾਹਰੀ ਸਥਿਤੀ ਨੂੰ ਮਜ਼ਬੂਤ ਨਹੀਂ ਕਰ ਸਕੇਗਾ। ਮੂਡੀਜ਼ ਨੇ ਕਿਹਾ,''ਕੁਝ ਵਸਤੂਆਂ 'ਤੇ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਦੀਆਂ ਦਰਾਂ ਘੱਟ ਕਰਨ ਅਤੇ ਕੁਝ ਫਸਲਾਂ ਦੇ ਘੱਟੋ-ਘਟ ਸਮਰਥਨ ਮੁੱਲ 'ਚ ਵਾਧੇ ਤੋਂ ਬਾਅਦ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਥੋੜ੍ਹੇ ਸਮੇਂ ਲਈ ਮਾਲੀਆ ਦਬਾਅ 'ਚ ਵਾਧਾ ਕਰਨਗੀਆਂ। ਸਾਨੂੰ ਇਸ ਗੱਲ ਦਾ ਜੋਖਮ ਦਿਸਦਾ ਹੈ ਕਿ ਮਾਲੀਆ ਘਾਟਾ ਬਜਟ ਮੁਲਾਂਕਣ ਦੇ ਮੁਕਾਬਲੇ 'ਚ ਜ਼ਿਆਦਾ ਰਹੇਗਾ।''
ਵਿਦੇਸ਼ੀ ਨਿਵੇਸ਼ਕਾਂ ਨੇ ਹੁਣ ਤੱਕ ਕੱਢੇ 28 ਕਰੋੜ ਡਾਲਰ
NEXT STORY