ਬਿਜ਼ਨੈੱਸ ਡੈਸਕ - ਜਿੰਦਲ ਸਟੀਲ ਲਿਮਟਿਡ ਨੇ ਛੱਤੀਸਗੜ੍ਹ ਦੇ ਰਾਏਗੜ੍ਹ ’ਚ ਸਟੀਲ ਸਲੈਗ ਨਾਲ ਬਣੀ ਦੁਨੀਆ ਦੀ ਸਭ ਤੋਂ ਲੰਮੀ ਸੜਕ ਤਿਆਰ ਕਰ ਕੇ ਗਿੰਨੀਜ਼ ਵਰਲਡ ਰਿਕਾਰਡ ’ਚ ਜਗ੍ਹਾ ਬਣਾਈ ਹੈ। ਕੰਪਨੀ ਨੇ ਇਹ ਉਪਲੱਬਧੀ ਸੀ. ਐੱਸ. ਆਈ. ਆਰ.-ਕੇਂਦਰੀ ਸੜਕ ਖੋਜ ਸੰਸਥਾਨ (ਸੀ. ਐੱਸ. ਆਈ. ਆਰ.-ਸੀ. ਆਰ. ਆਰ. ਆਈ.) ਦੇ ਸਹਿਯੋਗ ਨਾਲ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਬਦਲ ਜਾਵੇਗਾ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਦਾ ਪੂਰਾ ਸਿਸਟਮ ! ਸਰਕਾਰ ਨੇ ਲਾਂਚ ਕੀਤਾ 'ਭੂ-ਆਧਾਰ'
ਕਰੀਬ 1.85 ਕਿਲੋਮੀਟਰ ਲੰਮੀ ਅਤੇ ਚਾਰ ਲੇਨ ਵਾਲੀ ਇਸ ਸੜਕ ਦੇ ਨਿਰਮਾਣ ’ਚ ਲੱਗਭਗ 2 ਲੱਖ ਟਨ ਪ੍ਰਾਸੈੱਸਡ ਸਟੀਲ ਸਲੈਗ ਦੀ ਵਰਤੋਂ ਕੀਤੀ ਗਈ ਹੈ। ਸਟੀਲ ਸਲੈਗ ਇਸਪਾਤ ਬਣਾਉਣ ਦੌਰਾਨ ਨਿਕਲਣ ਵਾਲਾ ਠੋਸ ਉਦਯੋਗਿਕ ਉਪ-ਉਤਪਾਦ ਹੈ। ਵਿਗਿਆਨਕ ਪ੍ਰਕਿਰਿਆ ਨਾਲ ਇਸ ਨੂੰ ਸੜਕ ਨਿਰਮਾਣ ਲਈ ਉਪਯੋਗੀ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦੇ ਪ੍ਰੋਟੀਨ ਪਾਊਡਰ 'ਚੋਂ ਨਿਕਲੇ ਕੀੜੇ, IAS ਅਧਿਕਾਰੀ ਤੁਕਾਰਾਮ ਮੁੰਡੇ ਨੂੰ ਕੀਤੀ ਇਹ ਅਪੀਲ
ਜਿੰਦਲ ਸਟੀਲ ਦੇ ਚੇਅਰਮੈਨ ਨਵੀਨ ਜਿੰਦਲ ਨੇ ਕਿਹਾ ਕਿ ਇਹ ਉਪਲੱਬਧੀ ਦੱਸਦੀ ਹੈ ਕਿ ਵਿਗਿਆਨ, ਤਕਨੀਕ ਅਤੇ ਉਦਯੋਗ ਮਿਲ ਕੇ ਉਦਯੋਗਿਕ ਉਪ-ਉਤਪਾਦਾਂ ਨੂੰ ਰਾਸ਼ਟਰ ਨਿਰਮਾਣ ਲਈ ਉਪਯੋਗੀ ਸਾਧਨ ’ਚ ਬਦਲ ਸਕਦੇ ਹਨ। ਕੇਂਦਰੀ ਵਿਗਿਆਨ ਅਤੇ ਤਕਨੀਕੀ ਮੰਤਰੀ ਜਤਿੰਦਰ ਸਿੰਘ ਨੇ ਵੀ ਪ੍ਰਾਜੈਕਟ ਨੂੰ ਵਿਗਿਆਨਕ ਇਨੋਵੇਸ਼ਨ ਦਾ ਚੰਗਾ ਉਦਾਹਰਣ ਦੱਸਿਆ। ਉਨ੍ਹਾਂ ਕਿਹਾ ਕਿ ਸਟੀਲ ਸਲੈਗ ਦਾ ਸੜਕ ਨਿਰਮਾਣ ’ਚ ਇਸਤੇਮਾਲ ਦੇਸ਼ ਦੀ ਸਵਦੇਸ਼ੀ ਤਕਨੀਕੀ ਸਮਰੱਥਾ ਨੂੰ ਦਰਸਾਉਂਦਾ ਹੈ। ਕੰਪਨੀ ਅਨੁਸਾਰ ਸਟੀਲ ਸਲੈਗ ਨਾਲ ਬਣੀਆਂ ਸੜਕਾਂ ਰਵਾਇਤੀ ਨਿਰਮਾਣ ਸਮੱਗਰੀ ਦੇ ਮੁਕਾਬਲੇ 30 ਤੋਂ 40 ਫੀਸਦੀ ਤੱਕ ਸਸਤੀਆਂ ਹੋ ਸਕਦੀਆਂ ਹਨ ਅਤੇ ਇਨ੍ਹਾਂ ਦੀ ਉਮਰ ਆਮ ਬਿਟੂਮਿਨਸ ਸੜਕਾਂ ਦੇ ਮੁਕਾਬਲੇ 3 ਗੁਣਾ ਤੱਕ ਵੱਧ ਹੋ ਸਕਦੀ ਹੈ। ਇਸ ਨਾਲ ਸੜਕ ਦੀ ਮੁਰੰਮਤ ਅਤੇ ਰੱਖ-ਰੱਖਾਅ ’ਤੇ ਹੋਣ ਵਾਲਾ ਖਰਚ ਵੀ ਘੱਟ ਹੋ ਸਕਦਾ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਇਹ ਵੀ ਪੜ੍ਹੋ : ਗਣਪਤੀ ਬੱਪਾ ਦੀ ਸਜਾਵਟ ਨੇ ਵਧਾਈ ਸੋਨੇ-ਚਾਂਦੀ ਦੀ ਚਮਕ, 4,000 ਕਰੋੜ ਦੇ ਕਾਰੋਬਾਰ ਦਾ ਅੰਦਾਜ਼ਾ
ਇਹ ਵੀ ਪੜ੍ਹੋ : 'ਆਪਣੀ-ਆਪਣੀ ਕਰੰਸੀ 'ਚ ਕਰੋ ਵਪਾਰ..!' BRICS 'ਚ ਡਾਲਰ ਨੂੰ ਕੀਤਾ ਗਿਆ Ignore
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤ ਨੂੰ ਯੂਰਪੀਅਨ ਯੂਨੀਅਨ ’ਚ ਹਰ ਸਾਲ 16.41 ਲੱਖ ਟਨ ਇਸਪਾਤ ਵੇਚਣ ਦਾ ਕੋਟਾ ਮਿਲੇਗਾ
NEXT STORY