ਨਵੀਂ ਦਿੱਲੀ - ਦੇਸ਼ ਵਿਚ ਯਾਤਰਾ ਕਰਨ ਵਾਲੇ ਹਵਾਈ ਯਾਤਰੀਆਂ ਨੂੰ ਹੁਣ ਮੋਟੀ ਰਕਮ ਖਰਚਣੀ ਪਵੇਗੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਈ ਕਿਰਾਏ ਦੀ ਹੇਠਲੀ ਅਤੇ ਉਪਰਲੀ ਸੀਮਾ ਵਿਚ 9.83 ਤੋਂ 12.82 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਹੈ, ਜਿਸ ਨਾਲ ਘਰੇਲੂ ਹਵਾਈ ਯਾਤਰਾ ਹੋਰ ਮਹਿੰਗੀ ਹੋ ਜਾਵੇਗੀ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਕਾਰਨ ਲੱਗੇ ਦੋ ਮਹੀਨੇ ਦੇ ਲਾਕਡਾਊਨ ਦੇ ਬਾਅਦ ਪੰਜ ਮਈ 20202 ਨੂੰ ਹਵਾਈ ਸੇਵਾਵਾਂ ਦੇ ਬਹਾਲ ਹੋਣ ਦੇ ਨਾਲ ਸਰਕਾਰ ਨੇ ਉਡਾਣ ਮਿਆਦ ਦੇ ਆਧਾਰ 'ਤੇ ਹਵਾਈ ਕਿਰਾਇਆ 'ਤੇ ਹੇਠਲੀ ਅਤੇ ਉੱਪਰਲੀ ਸੀਮਾ ਲਗਾਈ ਸੀ। ਕੋਵਿਡ-19 ਨਾਲ ਸਬੰਧਿਤ ਯਾਤਰਾ ਪਾਬੰਦੀਆਂ ਦੇ ਕਾਰਨ ਆਰਥਿਕ ਤੌਰ 'ਤੇ ਸੰਘਰਸ਼ ਕਰ ਰਹੀਆਂ ਏਅਰਲਾਈਨ ਦੀ ਮਦਦ ਲਈ ਹੇਠਲੀ ਸੀਮਾ ਲਗਾਈ ਸੀ। ਇਸ ਦੇ ਨਾਲ ਹੀ ਉੱਪਰਲੀ ਸੀਮਾ ਇਸ ਲਈ ਲਗਾਈ ਸੀ ਤਾਂ ਜੋ ਸੀਟਾਂ ਦੀ ਮੰਗ ਜ਼ਿਆਦਾ ਹੋਣ ਦੀ ਸਥਿਤੀ ਵਿਚ ਯਾਤਰੀਆਂ ਕੋਲੋਂ ਭਾਰੀ ਚਾਰਜ ਨਾ ਲਿਆ ਜਾਏ।
ਜਾਣੋ ਕਿੰਨੀਆਂ ਵਧੀਆਂ ਕੀਮਤਾਂ
12 ਅਗਸਤ 2021 ਦੇ ਇਕ ਆਦੇਸ਼ ਵਿਚ ਮੰਤਰਾਲੇ ਨੇ 40 ਮਿੰਟ ਦੀ ਉਡਾਣ ਦੇ ਕਿਰਾਏ ਦੀ ਹੇਠਲੀ ਸੀਮਾ ਨੂੰ 2,600 ਰੁਪਏ ਤੋਂ ਵਧਾ ਕੇ 2,900 ਰੁਪਏ ਕਰ ਦਿੱਤਾ ਭਾਵ ਇਸ ਵਿਚ 11.53 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ 40 ਮਿੰਟਾਂ ਦੀ ਮਿਆਦ ਦੀ ਉਡਾਣ ਲਈ ਉੱਪਰਲੀ ਸੀਮਾ ਨੂੰ 12.82 ਫ਼ੀਸਦੀ ਵਧਾ ਕੇ 8,800 ਰੁਪਏ ਕਰ ਦਿੱਤਾ ਗਿਆ। ਇਸੇ ਤਰ੍ਹਾਂ 40-60 ਮਿੰਟ ਦੀ ਮਿਆਦ ਵਾਲੀਆਂ ਉਡਾਣਾਂ ਲਈ ਹੇਠਲੀ ਸੀਮਾ ਹੁਣ ਤੱਕ 3,300 ਰੁਪਏ ਦੀ ਬਜਾਏ 3,700 ਰੁਪਏ ਹੋਵੇਗੀ।
ਵੀਰਵਾਰ ਨੂੰ ਇਨ੍ਹਾਂ ਉਡਾਣਾਂ ਲਈ ਕਿਰਾਏ ਦਾ ਉੱਪਰਲੀ ਹੱਦ 12.24 ਫ਼ੀਸਦੀ ਤੋਂ ਵਧਾ ਕੇ 11,000 ਰੁਪਏ ਕਰ ਦਿੱਤੀ ਗਈ। ਇਸ ਤੋਂ ਇਲਾਵਾ 60-90 ਮਿੰਟ ਦੀ ਮਿਆਦ ਵਾਲੀਆਂ ਉਡਾਣਾਂ ਦੇ ਕਿਰਾਏ ਦੀ ਹੇਠਲੀ ਸੀਮਾ 4,500 ਰੁਪਏ ਹੋਵੇਗੀ ਭਾਵ ਇਸ ਵਿਚ 12.5 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਵੀਰਵਾਰ ਨੂੰ ਇਨ੍ਹਾਂ ਉਡਾਣਾਂ ਦੇ ਕਿਰਾਏ ਦੀ ਉੱਪਰਲੀ ਸੀਮਾ 12.82 ਫ਼ੀਸਦੀ ਵਧਾ ਕੇ 13,200 ਰੁਪਏ ਕਰ ਦਿੱਤੀ ਗਈ ਹੈ। ਮੰਤਰਾਲੇ ਦੇ ਆਦੇਸ਼ ਅਨੁਸਾਰ ਹੁਣ 90-120, 120-150, 150-180 ਅਤੇ 180-210 ਮਿੰਟ ਦੀ ਘਰੇਲੂ ਉਡਾਣਾਂ ਲਈ ਕ੍ਰਮਵਾਰ 5,300 ਰੁਪਏ, 6,700 ਰੁਪਏ, 8,300 ਰੁਪਏ ਅਤੇ 9,800 ਰੁਪਏ ਦੀ ਹੇਠਲੀ ਸੀਮਾ ਹੋਵੇਗੀ।
ਨਵੇਂ ਆਦੇਸ਼ ਦੇ ਅਨੁਸਾਰ, 120-150 ਮਿੰਟ ਦੀ ਉਡਾਣਾਂ ਲਈ ਕਿਰਾਏ ਦੀ ਘੱਟ ਸੀਮਾ ਨੂੰ 9.83 ਫੀਸਦੀ ਵਧਾ ਕੇ 6,700 ਰੁਪਏ ਕਰ ਦਿੱਤਾ ਗਿਆ ਹੈ। ਮੰਤਰਾਲੇ ਦੇ ਆਦੇਸ਼ ਦੇ ਅਨੁਸਾਰ, ਹੁਣ 90-120, 120-150, 150-180 ਅਤੇ 180-210 ਮਿੰਟਾਂ ਦੀ ਘਰੇਲੂ ਉਡਾਣਾਂ ਦੇ ਕਿਰਾਏ ਦੀ ਉਪਰਲੀ ਸੀਮਾ ਵਿੱਚ 12.3 ਫੀਸਦੀ, 12.42 ਫੀਸਦੀ, 12.74 ਫੀਸਦੀ ਅਤੇ 12.39 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਮੰਤਰਾਲੇ ਨੇ ਆਪਣੇ ਆਦੇਸ਼ ਵਿਚ ਕਿਹਾ ਸੀ ਕਿ ਦੇਸ਼ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Spicejet ਦੇ ਯਾਤਰੀਆਂ ਨੂੰ ਹੁਣ ਉਡਾਣ ਦੌਰਾਨ ਮਿਲਣਗੀਆਂ ਇਹ ਸਹੂਲਤਾਂ, ਨਹੀਂ ਹੋਵੇਗੀ ਸਮੇਂ ਦੀ ਬਰਬਾਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਿਜ਼ਰਵ ਬੈਂਕ ਦਾ ਸੋਨਾ ਭੰਡਾਰ ਵਧ ਕੇ 706 ਟਨ ਹੋਇਆ
NEXT STORY