ਨਵੀਂ ਦਿੱਲੀ- ਨਿਵੇਸ਼ਕਾਂ ਲਈ ਖ਼ੁਸ਼ਖ਼ਬਰੀ ਹੈ, ਜੋ ਆਈ. ਪੀ. ਓ. ਦਾ ਇੰਤਜ਼ਾਰ ਕਰ ਰਹੇ ਹਨ। ਜਲਦ ਹੀ, ਬਾਜ਼ਾਰ ਵਿਚ ਕਈ ਆਈ. ਪੀ. ਓ. ਦਸਤਕ ਦੇਣ ਵਾਲੇ ਹਨ। ਨਿਵੇਸ਼ ਬੈਂਕਿੰਗ ਸੂਤਰਾਂ ਨੇ ਕਿਹਾ ਕਿ ਅਗਲੇ ਤਿੰਨ ਤੋਂ ਪੰਜ ਹਫ਼ਤਿਆਂ ਵਿਚ ਕੁੱਲ ਮਿਲਾ ਕੇ 4,000 ਕਰੋੜ ਰੁਪਏ ਦੇ ਚਾਰ ਆਈ. ਪੀ. ਓ. ਆਉਣ ਵਾਲੇ ਹਨ।
ਇਸ ਵਿਚ ਉਹ ਕੰਪਨੀਆਂ ਸ਼ਾਮਲ ਹਨ ਜਿਨ੍ਹਾਂ ਨੇ ਰਕਮ ਜੁਟਾਉਣ ਦੀ ਆਪਣੀਆਂ ਯੋਜਨਾਵਾਂ ਨੂੰ ਫਿਲਹਾਲ ਲਈ ਟਾਲ ਦਿੱਤਾ ਸੀ। ਹੁਣ ਜੋ ਕੰਪਨੀਆਂ ਬਾਜ਼ਾਰ ਵਿਚ ਉਤਰਨ ਦੀਆਂ ਯੋਜਨਾ ਬਣਾ ਰਹੀਆਂ ਹਨ ਉਨ੍ਹਾਂ ਵਿਚ ਸ਼ਯਾਮ ਮੈਟਲਿਕਸ, ਡੋਡਲਾ ਡੇਅਰੀ, ਕ੍ਰਿਸ਼ਣਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿੰਜ (ਕੇ. ਆਈ. ਐੱਮ. ਐੱਸ.) ਹਾਸਪਿਟਲਜ਼ ਤੇ ਕਲੀਨ ਸਾਇੰਸਿਜ਼ ਐਂਡ ਟੈਕਨਾਲੋਜੀ ਸ਼ਾਮਲ ਹਨ।
ਸਟਾਕ ਮਾਰਕੀਟ ਵਿਚ ਹਾਲ ਹੀ ਦੀ ਉਥਲ-ਪੁਥਲ ਚਿੰਤਾ ਦਾ ਵਿਸ਼ਾ ਹੈ ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਈ. ਪੀ. ਓ. ਨੂੰ ਲੈ ਕੇ ਧਾਰਨਾ ਅਜੇ ਵੀ ਚੰਗੀ ਹੈ। ਬੈਂਕਰਾਂ ਨੇ ਕਿਹਾ ਕਿ ਕਈ ਨਵੇਂ ਨਿਵੇਸ਼ਕਾਂ ਨੇ ਹਾਲ ਹੀ ਵਿਚ ਜਾਰੀ ਹੋਏ ਆਈ. ਪੀ. ਓਜ਼. ਵਿਚ ਦਿਲਚਸਪੀ ਲਈ ਸੀ, ਜੋ ਸ਼ੇਅਰ ਜਾਰੀ ਕਰਨ ਵਾਲੀਆਂ ਕੰਪਨੀਆਂ ਦਾ ਆਤਮਵਿਸ਼ਵਾਸ ਵਧਾਉਂਦਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਤਰਾਅ-ਚੜ੍ਹਾਅ ਦੇ ਬਾਵਜੂਦ ਬਾਜ਼ਾਰ ਨੇ ਬਹੁਤ ਜ਼ਿਆਦਾ ਫਾਇਦਾ ਨਹੀਂ ਗੁਆਇਆ ਹੈ। ਇਸ ਤੋਂ ਇਲਾਵਾ ਮਿਡ ਤੇ ਸਮਾਲਕੈਪ ਸ਼ੇਅਰਾਂ ਨੇ ਇਸ ਸਾਲ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਜ਼ਿਆਦਾਤਰ ਨਵੇਂ ਸ਼ੇਅਰ ਮਿਡ ਤੇ ਸਮਾਲਕੈਪ ਸ਼੍ਰੇਣੀ ਵਿਚ ਆਉਂਦੇ ਹਨ।
ਇਹ ਵੀ ਪੜ੍ਹੋ- ਪਬਜੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਬੈਟਲਗ੍ਰਾਊਂਡ ਦਾ ਰਜਿਸਟ੍ਰੇਸ਼ਨ ਹੋ ਰਿਹੈ ਸ਼ੁਰੂ
ਲਿਸਟਿੰਗ ਦੇ ਦਿਨ 34 ਫ਼ੀਸਦੀ ਰਿਟਰਨ ਦੇ ਚੁੱਕੇ ਨੇ ਆਈ. ਪੀ. ਓ.-
ਉੱਥੇ ਹੀ, ਪਿਛਲੇ ਸਾਲ ਆਈ. ਪੀ. ਓ. ਦੀ ਰਹੀ ਮਜਬੂਤ ਮੰਗ ਕੰਪਨੀਆਂ ਨੂੰ ਬਾਜ਼ਾਰ ਵਿਚ ਉਤਰਨ ਦੀ ਤਾਕਤ ਦੇ ਰਹੀ ਹੈ। ਵਿੱਤੀ ਸਾਲ 2020-21 ਨਿਵੇਸ਼ਕਾਂ ਲਈ ਆਈ. ਪੀ. ਓ. ਵਿਚ ਲਾਭ ਵਾਲਾ ਸਾਲ ਸਾਬਤ ਹੋਇਆ ਹੈ ਅਤੇ 70 ਫ਼ੀਸਦੀ ਤੋਂ ਜ਼ਿਆਦਾ ਕੰਪਨੀਆਂ ਨੇ ਸੂਚੀਬੱਧਤਾ ਦੇ ਦਿਨ ਨਿਵੇਸ਼ਕਾਂ ਨੂੰ ਫਾਇਦਾ ਪਹੁੰਚਾਇਆ ਹੈ। ਲਿਸਟਿੰਗ ਦੇ ਦਿਨ ਔਸਤ ਫਾਇਦਾ 34 ਫ਼ੀਸਦੀ ਰਿਹਾ ਹੈ, ਜੋ ਪੰਜ ਸਾਲ ਦਾ ਸਰਵਉੱਚ ਪੱਧਰ ਹੈ। ਪਿਛਲੇ ਵਿੱਤੀ ਸਾਲ ਦੌਰਾਨ ਕੁੱਲ 31 ਆਈ. ਪੀ. ਓ. ਬਾਜ਼ਾਰ ਵਿਚ ਦੇਖਣ ਨੂੰ ਮਿਲੇ। ਇਨ੍ਹਾਂ ਵਿਚੋਂ 22 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਇਸ਼ੂ ਪ੍ਰਾਈਸ ਤੋਂ ਜ਼ਿਆਦਾ ਰਹੀ। ਹਾਲਾਂਕਿ, ਹਾਲ ਹੀ ਦੇ ਕੁਝ ਆਈ. ਪੀ. ਓ. ਵਿਚ ਸੁਸਤ ਦਿਲਚਸਪੀ ਦੇਖਣ ਨੂੰ ਮਿਲੀ ਪਰ ਨਿਵੇਸ਼ ਬੈਂਕਰਾਂ ਨੇ ਕਿਹਾ ਕਿ ਨਿਵੇਸ਼ਕ ਠੋਸ ਆਧਾਰ ਅਤੇ ਸਹੀ ਮੁਲਾਂਕਣ ਵਾਲੀਆਂ ਕੰਪਨੀਆਂ ਵਿਚ ਨਿਵੇਸ਼ ਕਰਨਗੇ।
ਇਹ ਵੀ ਪੜ੍ਹੋ- RBI ਵੱਲੋਂ 5 ਦਿਨ ਮਿਲੇਗਾ ਸਸਤਾ ਸੋਨਾ, ਸਰਕਾਰ ਨੇ ਦਿੱਤਾ ਇੰਨਾ ਡਿਸਕਾਊਂਟ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਕੋਰੋਨਾ ਖ਼ੌਫ਼ ਕਾਰਨ ਕੰਪਨੀਆਂ ਦੀ ਵਧੀ ਪਰੇਸ਼ਾਨੀ, ਰਣਨੀਤੀ ਬਦਲਣ ਲਈ ਹੋਈਆਂ ਮਜਬੂਰ
NEXT STORY