ਨਵੀਂ ਦਿੱਲੀ–ਖਾਣ ਵਾਲੇ ਤੇਲ ਦੀ ਕੰਪਨੀ ਰੁਚੀ ਸੋਇਆ ਇੰਡਸਟ੍ਰੀਜ਼ ਦਾ ਨਾਂ ਹੁਣ ਪਤੰਜਲੀ ਫੂਡਸ ਲਿਮਟਿਡ ਹੋ ਗਿਆ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਬਾਬਾ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਨੇ 2019 ’ਚ ਰੁਚੀ ਸੋਇਆ ਨੂੰ ਇਕ ਸਲਿਊਸ਼ਨਲ ਪ੍ਰਕਿਰਿਆ ਦੇ ਤਹਿਤ 4,350 ਕਰੋੜ ਰੁਪਏ ’ਚ ਖਰੀਦ ਲਿਆ ਸੀ। ਰੁਚੀ ਸੋਇਆ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਉਸ ਨੂੰ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਤੋਂ ਇਸ ਸਬੰਧ ’ਚ 27 ਜੂਨ 2022 ਨੂੰ ਇਕ ਈ-ਮੇਲ ਪ੍ਰਾਪਤ ਹੋਈ ਸੀ। ਇਸ ਈ-ਮੇਲ ’ਚ ਮਹਾਰਾਸ਼ਟਰ ’ਚ ਮੁੰਬਈ ਦੀ ਕੰਪਨੀ ਰਜਿਸਟਰਾਰ ਨੇ ‘ਨਾਂ ’ਚ ਬਦਲਾਅ ਦਾ ਸਰਟੀਫਿਕੇਟ’ ਜਾਰੀ ਕੀਤਾ ਹੈ, ਜੋ 24 ਜੂਨ 2022 ਤੋਂ ਲਾਗੂ ਹੈ। ਕੰਪਨੀ ਆਪਣੇ ਨਾਂ ’ਚ ਬਦਲਾਅ ਦੇ ਸਬੰਧ ’ਚ ਸ਼ੇਅਰ ਬਾਜ਼ਾਰਾਂ ਨੂੰ ਵੱਖ ਤੋਂ ਜ਼ਰੂਰੀ ਦਸਤਾਵੇਜ਼ ਦਾਖਲ ਕਰ ਰਹੀ ਹੈ।
ਰਿਕਾਰਡ ਪੱਧਰ ’ਤੇ ਪੁੱਜਾ ਕ੍ਰੈਡਿਟ ਕਾਰਡ ਰਾਹੀਂ ਖਰਚਾ, ਬਕਾਇਆ ਭੁਗਤਾਨ ਵੀ 3 ਸਾਲਾਂ ’ਚ ਸਭ ਤੋਂ ਵੱਧ
NEXT STORY