ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਕਾਰਡ ਟੋਕਨਾਈਜ਼ੇਸ਼ਨ 'ਤੇ ਜਾਰੀ ਨਿਯਮ ਭਲਕੇ ਲਾਗੂ ਹੋ ਜਾਣਗੇ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਔਨਲਾਈਨ ਭੁਗਤਾਨ ਕਰਦੇ ਹੋ, ਤਾਂ ਤੁਸੀਂ ਅਸਲ ਕਾਰਡ ਵੇਰਵੇ ਦਿੱਤੇ ਬਿਨਾਂ ਵਰਚੁਅਲ ਕੋਡ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ। ਕਾਰਡ ਟੋਕਨਾਈਜ਼ੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਇਸ ਲਈ ਕੀਤੀ ਗਈ ਹੈ ਤਾ ਜੋ ਗਾਹਕਾਂ ਨੂੰ ਡਾਟਾ ਚੋਰੀ ਅਤੇ ਵਿੱਤੀ ਧੋਖਾਧੜੀ ਤੋਂ ਸੁਰੱਖਿਅਤ ਰੱਖਿਆ ਜਾਵੇਗਾ।
ਜਾਣੋ ਕੀ ਹੈ ਕਾਰਡ ਆਨ ਫਾਈਲ ਟੋਕਨਾਈਜ਼ੇਸ਼ਨ
ਕਾਰਡ ਆਨ ਫਾਈਲ ਟੋਕਨਾਈਜ਼ੇਸ਼ਨ (COFT) ਇੱਕ ਪ੍ਰਕਿਰਿਆ ਹੈ ਜਿਸ 'ਚ ਵਰਚੁਅਲ ਕੋਡ ਕਾਰਡ ਦੇ ਅਸਲ ਵੇਰਵਿਆਂ ਨੂੰ ਬਦਲ ਦੇਵੇਗਾ। ਜਿਸ ਨਾਲ ਕੋਈ ਵੀ ਕਾਰਡ ਦੇ ਅਸਲ ਨੰਬਰ ਨੂੰ ਜਾਣ ਨਹੀਂ ਸਕੇਗਾ। ਉਹ ਕੋਡ ਸਿਰਫ਼ ਉਸ ਖ਼ਾਸ ਕਾਰਡ, ਵਪਾਰੀ ਪੁਆਇੰਟ ਅਤੇ ਕਾਰਡ ਉਪਭੋਗਤਾ ਲਈ ਹੋਵੇਗਾ।
ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ, 1 ਅਕਤੂਬਰ, 2022 ਤੋਂ, ਭੁਗਤਾਨ ਸੇਵਾਵਾਂ, ਵਾਲਿਟ, ਔਨਲਾਈਨ ਵਪਾਰੀ ਕਾਰਡ ਨਾਲ ਸਬੰਧਤ ਕੋਈ ਵੀ ਸੰਵੇਦਨਸ਼ੀਲ ਉਪਭੋਗਤਾ ਜਾਣਕਾਰੀ ਅਤੇ ਕਾਰਡ ਦੇ ਪੂਰੇ ਵੇਰਵਿਆਂ ਨੂੰ ਸੁਰੱਖਿਅਤ ਨਹੀਂ ਰੱਖ ਸਕਣਗੇ ਜਦਕਿ ਕਾਰਡ ਧਾਰਕਾਂ ਲਈ ਕਾਰਡ ਟੋਕਨ ਪ੍ਰਾਪਤ ਕਰਨਾ ਲਾਜ਼ਮੀ ਨਹੀਂ ਹੋਵੇਗਾ। ਪਰ ਇਹ ਔਨਲਾਈਨ ਲੈਣ-ਦੇਣ ਦਾ ਇੱਕ ਸੁਰੱਖਿਅਤ ਢੰਗ ਹੈ ਕਿਉਂਕਿ ਇਸ ਵਿੱਚ ਅਸਲ ਕਾਰਡ ਵੇਰਵਿਆਂ ਨੂੰ ਸਾਂਝਾ ਕਰਨ ਦੀ ਲੋੜ ਨਹੀਂ ਹੈ।
ਸਾਉਣੀ ਵਿੱਚ ਝੋਨੇ ਦਾ ਫ਼ਸਲ ਦਾ ਰਕਬਾ ਘਟਿਆ, ਕੇਂਦਰ ਸਰਕਾਰ ਨੂੰ ਲੈਣਾ ਪੈ ਸਕਦੈ ਇਹ ਫ਼ੈਸਲਾ
NEXT STORY