ਮੁੰਬਈ (ਭਾਸ਼ਾ) - ਘਰੇਲੂ ਬਾਜ਼ਾਰਾਂ ਵਿਚ ਨਕਾਰਾਤਮਕ ਰੁਖ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਚਾਰ ਪੈਸੇ ਟੁੱਟ ਕੇ 83.32 ਦੇ ਪੱਧਰ 'ਤੇ ਆ ਗਿਆ। ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੇ ਲਗਾਤਾਰ ਨਿਕਾਸੀ ਦਾ ਅਸਰ ਘਰੇਲੂ ਮੁਦਰਾ 'ਤੇ ਵੀ ਪਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 83.31 'ਤੇ ਖੁੱਲ੍ਹਿਆ। ਇਹ ਬਾਅਦ ਵਿੱਚ 83.32 ਨੂੰ ਛੂਹ ਗਿਆ, ਜੋ ਕਿ ਇਸਦੀ ਪਿਛਲੀ ਬੰਦ ਕੀਮਤ ਤੋਂ ਚਾਰ ਪੈਸੇ ਦੀ ਗਿਰਾਵਟ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੀਆਂ ਦੀ ਸਹੂਲਤ ਲਈ ਲਾਂਚ ਕੀਤਾ ਆਨਲਾਈਨ ਪੋਰਟਲ
ਇਹ ਵੀ ਪੜ੍ਹੋ : CBDT ਵਿਭਾਗ ਦੀ ਵੱਡੀ ਕਾਰਵਾਈ, ਇਸ ਕਾਰਨ ਰੱਦ ਕੀਤੇ 11.5 ਕਰੋੜ ਪੈਨ ਕਾਰਡ
ਸ਼ੁੱਕਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 83.28 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਦੁਨੀਆ ਦੀਆਂ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.04 ਫੀਸਦੀ ਡਿੱਗ ਕੇ 105.82 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.93 ਫੀਸਦੀ ਘੱਟ ਕੇ 80.67 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਪਿਛਲੇ ਸੈਸ਼ਨ 'ਚ 190.06 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਇਹ ਵੀ ਪੜ੍ਹੋ : ਮਾਰਕੀਟ ’ਚ ਦੀਵਾਲੀ ਦੀਆਂ ਰੌਣਕਾਂ , ਰੂਪ ਚੌਦਸ ਮੌਕੇ ਵਿਕੇ 15,000 ਕਰੋੜ ਦੇ ਬਿਊਟੀ ਪ੍ਰੋਡਕਟਸ
ਇਹ ਵੀ ਪੜ੍ਹੋ : ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਬਾਜ਼ਾਰਾਂ ਵਿੱਚ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ, ਨਿਫਟੀ 82.8 ਅੰਕ ਡਿੱਗਿਆ
NEXT STORY