ਨਵੀਂ ਦਿੱਲੀ - ਬੈਟਰੀ ਵਾਲੀਆਂ ਕਾਰਾਂ ਦਾ ਦੌਰ ਸ਼ੁਰੂ ਹੋ ਗਿਆ ਹੈ, ਪਰ ਇਹ ਡੀਜ਼ਲ ਅਤੇ ਪੈਟਰੋਲ ਦੀਆਂ ਕਾਰਾਂ ਨਾਲੋਂ ਵੀ ਮਹਿੰਗੀਆਂ ਹਨ। ਇਹੀ ਕਾਰਨ ਹੈ ਕਿ ਲੋਕ ਇਲੈਕਟ੍ਰਿਕ ਕਾਰਾਂ ਖ਼ਰੀਦਣ ਤੋਂ ਪਹਿਲਾਂ ਲੰਮਾ ਸੋਚ ਵਿਚਾਰ ਕਰ ਰਹੇ ਹਨ। ਇਨ੍ਹਾਂ ਕਾਰਾਂ ਦੇ ਮਹਿੰਗੇ ਹੋਣ ਦਾ ਕਾਰਨ ਇਨ੍ਹਾਂ ਦੀਆਂ ਬੈਟਰੀਆਂ ਹੀ ਹਨ। ਇਨ੍ਹਾਂ ਵਿੱਚ ਲਿਥੀਅਮ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਧਰਤੀ ਉੱਤੇ ਲਿਥੀਅਮ ਦੀ ਮਾਤਰਾ ਸੀਮਤ ਹੈ। ਇਸੇ ਕਰਕੇ ਲਿਥੀਅਮ ਮਹਿੰਗਾ ਹੈ।
ਇਹ ਵੀ ਪੜ੍ਹੋ : Diwali Offer: ਇਨ੍ਹਾਂ 3 ਵੱਡੇ ਬੈਂਕਾਂ ਨੇ Home ਅਤੇ Car ਲੋਨ ਨੂੰ ਲੈ ਕੇ ਕੀਤਾ ਆਫ਼ਰਸ ਦਾ ਐਲਾਨ
ਪਰ ਹੁਣ ਬੈਟਰੀਆਂ ਸਮੁੰਦਰੀ ਲੂਣ ਤੋਂ ਬਣਾਈਆਂ ਜਾਣਗੀਆਂ। ਸਮੁੰਦਰ ਵਿੱਚ ਸੋਡੀਅਮ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਇਸ ਲਈ ਇਨ੍ਹਾਂ ਤੋਂ ਬਣੀਆਂ ਬੈਟਰੀਆਂ ਸਸਤੀਆਂ ਹੋਣਗੀਆਂ, ਪਰ ਇਨ੍ਹਾਂ ਦੀ ਵਰਤੋਂ ਕਾਰਾਂ ਅਤੇ ਮੋਬਾਈਲਾਂ ਵਿੱਚ ਨਹੀਂ ਕੀਤੀ ਜਾ ਸਕੇਗੀ। ਸਮੁੰਦਰੀ ਲੂਣ ਤੋਂ ਬੈਟਰੀਆਂ ਬਣਾਉਣ ਦਾ ਵਿਚਾਰ ਨਵਾਂ ਹੈ। ਇੰਜੀਨੀਅਰ ਇਸ ਦੇ ਲਈ ਡਿਜ਼ਾਈਨ ਵਿਚ ਬਦਲਾਅ ਲਈ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਵੋਡਾਫੋਨ ਆਈਡੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਆਮਦਨ ਕਰ ਵਿਭਾਗ ਵਾਪਸ ਕਰੇਗਾ 1128 ਕਰੋੜ
ਚੀਨ ਦੀਆਂ ਫੈਕਟੀਆਂ ਵਿਚ ਇਸ ਨੂੰ ਲੈ ਕੇ ਕੰਮ ਸ਼ੁਰੂ ਹੋ ਗਿਆ ਹੈ। ਜਦੋਂ ਤੋਂ ਦੁਨੀਆ ਵਿੱਚ ਬੈਟਰੀਆਂ ਦੀ ਕ੍ਰਾਂਤੀ ਆਈ ਹੈ, ਇਹ ਪਹਿਲੀ ਵਾਰ ਹੈ ਜਦੋਂ ਲਿਥੀਅਮ ਦੀ ਥਾਂ ਕਿਸੇ ਹੋਰ ਤੱਤ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪਰ ਇਸ ਵਿੱਚ ਸਭ ਤੋਂ ਵੱਡੀ ਮੁਸ਼ਕਲ ਇਸ ਦਾ ਭਾਰ ਹੈ। ਜਿਥੇ ਲਿਥੀਅਮ ਦੇ ਇੱਕ ਪਰਮਾਣੂ ਵਿੱਚ 3 ਪ੍ਰੋਟੋਨ ਅਤੇ 3 ਨਿਊਟ੍ਰੋਨ ਹੁੰਦੇ ਹਨ, ਉਸੇ ਸਮਰੱਥਾ ਦੇ ਸੋਡੀਅਮ ਦੇ ਇੱਕ ਪਰਮਾਣੂ ਵਿੱਚ 11 ਪ੍ਰੋਟੋਨ, 12 ਨਿਊਟ੍ਰੋਨ ਅਤੇ 1 ਇਲੈਕਟ੍ਰੋਨ ਸੈੱਲ ਹੋਣਗੇ। ਇਸ ਕਰਕੇ, ਲਿਥੀਅਮ ਦੀ ਸਮਰੱਥਾ ਵਾਲੀ ਸੋਡਿਅਮ ਦੀ ਬੈਟਰੀ ਜ਼ਿਆਦਾ ਵੱਡੀ ਅਤੇ ਭਾਰੀ ਹੋਵੇਗਾ।
ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID
ਇਹੀ ਕਾਰਨ ਹੈ ਕਿ ਇਸਦੀ ਵਰਤੋਂ ਮੋਬਾਈਲਾਂ ਅਤੇ ਕਾਰਾਂ ਵਿੱਚ ਨਹੀਂ ਕੀਤੀ ਜਾ ਸਕਦੀ, ਪਰ ਇਸਦੀ ਵਰਤੋਂ ਗਰਿੱਡਾਂ, ਘਰਾਂ, ਜਹਾਜ਼ਾਂ ਅਤੇ ਲਾਰੀਆਂ ਵਿੱਚ ਕੀਤੀ ਜਾਵੇਗੀ। ਇਸ ਕਾਰਨ ਕਾਰਾਂ ਅਤੇ ਮੋਬਾਈਲਾਂ ਲਈ ਲਿਥੀਅਮ ਦੀ ਜ਼ਿਆਦਾ ਕਮੀ ਨਹੀਂ ਹੋਵੇਗੀ। ਹਾਲਾਂਕਿ ਚੀਨੀ ਕਾਰ ਨਿਰਮਾਤਾ ਕੰਪਨੀ ਚੈਰੀ ਆਪਣੀ ਜਲਦ ਹੀ ਆਈਕਾਰ ਬ੍ਰਾਂਡ ਦੀਆਂ ਲਾਂਚ ਹੋਣ ਵਾਲੀਆਂ ਕਾਰਾਂ 'ਚ ਲਿਥੀਅਮ ਬੈਟਰੀ ਦੇ ਨਾਲ ਕੇਟਲ ਕੰਪਨੀ ਦੀ ਸੋਡੀਅਮ ਬੈਟਰੀਆਂ ਦੀ ਵਰਤੋਂ ਕਰਨ ਜਾ ਰਹੀ ਹੈ।
ਚੀਨ ਨੇ ਸੋਡੀਅਮ ਬੈਟਰੀਆਂ ਲਈ ਬਣਾਈ ਹੈ ਪੰਜ ਸਾਲਾ ਯੋਜਨਾ
ਚੀਨ ਨੇ 2021 ਤੋਂ ਹੀ ਬੈਟਰੀਆਂ ਲਈ ਪੰਜ ਸਾਲਾ ਯੋਜਨਾ ਬਣਾਈ ਹੈ। ਇਸ 'ਚ ਚੀਨ ਅਜਿਹੇ ਤੱਤਾਂ 'ਤੇ ਖੋਜ ਕਰ ਰਿਹਾ ਹੈ, ਜਿਨ੍ਹਾਂ ਤੋਂ ਬੈਟਰੀਆਂ ਬਣਾਈਆਂ ਜਾ ਸਕਦੀਆਂ ਹਨ। ਬੈਂਚਮਾਰਕ ਮਿਨਰਲ ਇੰਟੈਲੀਜੈਂਸ, ਲੰਡਨ ਦੀ ਇੱਕ ਫਰਮ, ਰਿਪੋਰਟ ਕਰਦੀ ਹੈ ਕਿ ਵਰਤਮਾਨ ਵਿੱਚ 36 ਚੀਨੀ ਕੰਪਨੀਆਂ ਸੋਡੀਅਮ ਬੈਟਰੀਆਂ ਦੇ ਨਿਰਮਾਣ 'ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿਚ ਫੁਜਿਆਨ ਸਥਿਤ ਕੈਸਲ ਕੰਪਨੀ ਸਭ ਤੋਂ ਅੱਗੇ ਹੈ।
ਇਹ ਵੀ ਪੜ੍ਹੋ : ਮਹਿੰਗਾਈ 'ਤੇ ਵਾਰ : 27 ਰੁਪਏ ਕਿਲੋ ਆਟਾ ਤੇ 60 ਰੁਪਏ ਕਿਲੋ ਦਾਲ ਦੀ ਦੇਸ਼ ਭਰ 'ਚ ਵਿਕਰੀ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਲਡ ETF 'ਚ ਨਿਵੇਸ਼ਕਾਂ ਦੀ ਵਧੀ ਦਿਲਚਸਪੀ, ਅਕਤੂਬਰ 'ਚ 841 ਕਰੋੜ ਰੁਪਏ ਆਏ
NEXT STORY