ਨਵੀਂ ਦਿੱਲੀ (ਇੰਟ.)–ਸਟੀਲ ਅਥਾਰਿਟੀ ਆਫ ਇੰਡੀਆ ਲਿਮਟਡ ਯਾਨੀ ਸੇਲ ਨੇ ਪਿਛਲੇ ਵਿੱਤੀ ਸੀਲ (2019-20) ਵਿਚ 2,000 ਕਰੋੜ ਰੁਪਏ ਤੋਂ ਵੱਧ ਦਾ ਮੁਨਾਫਾ ਕਮਾਇਆ। ਸੇਲ ਨੇ ਇਸ ਪ੍ਰਾਪਤੀ ਨੂੰ ਆਪਣੇ ਰਸਾਲੇ ਸੇਲ ਨਿਊਜ਼ ਦੀ ਕਵਰ ਸਟੋਰੀ ਬਣਾਇਆ ਹੈ। ਸੇਲ ਨੇ ਇਹ ਮੁਨਾਫਾ ਅਜਿਹੇ ਸਮੇਂ 'ਚ ਕਮਾਇਆ ਹੈ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਬਾਜ਼ਾਰ ਦੀ ਸਥਿਤੀ ਚੁਣੌਤੀਪੂਰਣ ਸੀ।
ਸੇਲ ਦੇ ਚੇਅਰਮੈਨ ਅਨਿਲ ਕੁਮਾਰ ਚੌਧਰੀ ਕਹਿੰਦੇ ਹਨ ਕਿ ਚੁਣੌਤੀਪੂਰਣ ਸਮੇਂ ਦੇ ਬਾਵਜੂਦ ਸੇਲ ਲਗਾਤਾਰ ਦੂਜੇ ਸਾਲ ਵੀ ਮੁਨਾਫਾ ਕਮਾਉਣ 'ਚ ਸਫਲ ਰਹੀ। ਇਸ 'ਚ ਸਰਕਾਰ ਦੀਆਂ ਸਹਿਯੋਗਪੂਰਣ ਪਾਲਿਸੀਆਂ ਦਾ ਵੱਡਾ ਯੋਗਦਾਨ ਰਿਹਾ। ਸਰਕਾਰ ਦੀ ਆਤਮ ਨਿਰਭਰ ਭਾਰਤ ਮੁਹਿੰਮ ਅਤੇ ਲੋਕਲ ਫਾਰ ਵੋਕਲ ਦੀ ਅਪੀਲ ਨਾਲ ਘਰੇਲੂ ਸਟੀਲ ਕੰਜੰਪਸ਼ਨ ਨੂੰ ਬੂਸਟ ਕੀਤਾ।
ਸਟੀਲ ਅਥਾਰਿਟੀ ਆਫ ਇੰਡੀਆ ਲਿਮਟਡ ਨੇ ਵਿੱਤੀ ਸਾਲ 2019-20 'ਚ ਨਾ ਸਿਰਫ ਪ੍ਰੋਡਕਸ਼ਨ ਸਗੋਂ ਵਿਕਰੀ 'ਚ ਵੀ ਜ਼ਿਕਰਯੋਗ ਪ੍ਰਦਰਸ਼ਨ ਕੀਤਾ। ਭਾਰਤ 'ਚ ਸਭ ਤੋਂ ਜਿਆਦਾ ਕੱਚੇ ਸਟੀਲ ਦਾ ਉਤਪਾਦਨ ਕਰ ਕੇ ਕੰਪਨੀ ਨੰਬਰ ਵਨ ਪੋਜੀਸ਼ਨ 'ਤੇ ਪਹੁੰਚ ਗਈ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਕਰਜ਼ ਮੋੜਨ 'ਚ ਲਵੇ ਦਿੱਲੀ ਸਰਕਾਰ ਦੀ ਮਦਦ: ਕੇਂਦਰ ਸਰਕਾਰ
NEXT STORY