ਨਵੀਂ ਦਿੱਲੀ (ਭਾਸ਼ਾ) - ਸਰਕਾਰੀ ਮਾਲਕੀ ਵਾਲੀ ਸਟੀਲ ਕੰਪਨੀ ਸਟੀਲ ਅਥਾਰਟੀ ਆਫ ਇੰਡੀਆ (ਸੇਲ) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੇ ਨਾਂ ਦੇ ਫਰਜ਼ੀ ਲਿੰਕਾਂ ਬਾਰੇ ਦਿੱਲੀ ਪੁਲਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਸੇਲ ਨੇ ਟਵੀਟ ਕੀਤਾ, "ਸਾਡੇ ਧਿਆਨ ਵਿੱਚ ਆਇਆ ਹੈ ਕਿ ਅਣਪਛਾਤੇ ਵਿਅਕਤੀਆਂ ਦੁਆਰਾ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸੇਲ ਦੇ ਨਾਮ 'ਤੇ ਕਈ ਫਰਜ਼ੀ ਸੰਦੇਸ਼ ਅਤੇ ਲਿੰਕ ਫੈਲਾਏ ਜਾ ਰਹੇ ਹਨ।
ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਕੰਪਨੀ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ SAIL ਦੇ ਨਾਂ 'ਤੇ ਕਈ ਫਰਜ਼ੀ ਲਿੰਕ ਅਤੇ ਮੈਸੇਜ ਭੇਜੇ ਜਾ ਰਹੇ ਹਨ।
ਅਧਿਕਾਰੀ ਨੇ ਕਿਹਾ, "ਇਹ ਫਰਜ਼ੀ ਸੰਦੇਸ਼ ਹਨ ਅਤੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਅਜਿਹੇ ਲਿੰਕ ਨਾ ਖੋਲ੍ਹੇ ਜਾਣ ਅਤੇ ਨਾ ਹੀ ਕਿਸੇ ਹੋਰ ਨੂੰ ਭੇਜੇ ਜਾਣ।"
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਭ ਤੋਂ ਜ਼ਿਆਦਾ ਸੈਲਰੀ ਲੈਣ ਵਾਲੇ CEO ਬਣੇ Elon Musk, ਲਕਸ਼ਮੀ ਮਿੱਤਲ ਨੂੰ ਵੀ ਛੱਡਿਆ ਪਿੱਛੇ
NEXT STORY