ਨਵੀਂ ਦਿੱਲੀ— ਨਵੰਬਰ 'ਚ ਆਇਸ਼ਰ ਮੋਟਰਜ਼ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਮਹੀਨੇ ਆਇਸ਼ਰ ਮੋਟਰਜ਼ ਦੀ ਕੁੱਲ ਵਪਾਰਕ ਵਾਹਨ ਵਿਕਰੀ 54 ਫੀਸਦੀ ਵਧ ਕੇ 4916 'ਤੇ ਰਹੀ ਹੈ। ਜਦੋਂ ਕਿ ਕੰਪਨੀ ਨੇ ਨਵੰਬਰ 2016 'ਚ 3176 ਵਾਹਨ ਵੇਚੇ ਸਨ।
ਉੱਥੇ ਹੀ ਆਇਸ਼ਰ ਮੋਟਰਜ਼ ਦੀ ਰਾਇਲ ਐਨਫੀਲਡ ਬਾਈਕ ਨੇ ਇਕ ਵਾਰ ਫਿਰ ਦਮ ਦਿਖਾਇਆ ਹੈ। ਨੌਜਵਾਨਾਂ ਦੀ ਪਸੰਦ ਬੁਲੇਟ 350ਸੀਸੀ ਦਾ ਜਲਵਾ ਨਵੰਬਰ ਮਹੀਨੇ 'ਚ ਵੀ ਕਾਇਮ ਰਿਹਾ। ਇਸ ਦੌਰਾਨ ਬੁਲੇਟ 350ਸੀਸੀ ਦੇ 65,751 ਮਾਡਲ ਵਿਕੇ, ਜੋ ਪਿਛਲੇ ਸਾਲ ਨਵੰਬਰ ਮਹੀਨੇ 'ਚ 52,359 ਵਿਕੇ ਸਨ। ਸਾਲ-ਦਰ-ਸਾਲ ਆਧਾਰ 'ਤੇ ਅਪ੍ਰੈਲ ਤੋਂ ਨਵੰਬਰ 2017 ਤਕ ਕੰਪਨੀ ਦੇ ਇਨ੍ਹਾਂ ਮਾਡਲਾਂ ਦੀ ਸੇਲ 'ਚ 27 ਫੀਸਦੀ ਦਾ ਵਾਧਾ ਹੋਇਆ ਹੈ। ਅਪ੍ਰੈਲ ਤੋਂ ਨਵੰਬਰ ਮਹੀਨੇ ਤਕ ਕੰਪਨੀ ਨੇ ਬੁਲੇਟ 350ਸੀਸੀ ਦੇ ਕੁੱਲ 4,92,158 ਮਾਡਲ ਵੇਚੇ ਹਨ। ਇਨ੍ਹਾਂ ਤੋਂ ਇਲਵਾ 350ਸੀਸੀ ਤੋਂ ਉਪਰ ਦੇ ਮਾਡਲਾਂ ਦੀ ਵਿਕਰੀ ਨੂੰ ਮਿਲਾ ਕੇ ਇਕੱਲੇ ਨਵੰਬਰ ਮਹੀਨੇ 'ਚ ਕੰਪਨੀ ਦੇ ਕੁੱਲ 70,126 ਮਾਡਲ ਵਿਕੇ ਹਨ, ਜਦੋਂ ਕਿ ਅਪ੍ਰੈਲ ਤੋਂ ਨਵੰਬਰ ਤਕ ਉਸ ਨੇ ਸਾਰੇ ਮਾਡਲਾਂ ਨੂੰ ਮਿਲਾ ਕੇ ਕੁੱਲ 5,26,481 ਮਾਡਲ ਵੇਚੇ ਹਨ। ਇਸ ਤਰ੍ਹਾਂ ਕੰਪਨੀ ਦੀ ਬਾਈਕ ਹਿੱਸੇਦਾਰੀ 'ਚ 22 ਫੀਸਦੀ ਸੇਲ ਵਧੀ ਹੈ।
ਬਾਜ਼ਾਰ 'ਚ ਗਿਰਾਵਟ, ਸੈਂਸੈਕਸ 316 ਅੰਕ ਡਿੱਗ ਕੇ 32832 'ਤੇ ਹੋਇਆ ਬੰਦ
NEXT STORY