ਨਵੀਂ ਦਿੱਲੀ(ਅਨਸ)-ਸਮਾਰਟਫੋਨ ਉਤਪਾਦਨ ਤੇ ਉਸ ਨੂੰ ਦੁਨੀਆ ਭਰ 'ਚ ਵੇਚਣ ਦੇ ਮਾਮਲੇ 'ਚ ਪਹਿਲਾ ਸਥਾਨ ਰੱਖਣ ਵਾਲੇ ਚੀਨ 'ਚ ਪਹਿਲੀ ਵਾਰ ਸਾਲ 2017 'ਚ ਇਸ ਕਾਰੋਬਾਰ 'ਚ ਸਾਲ-ਦਰ-ਸਾਲ ਆਧਾਰ 'ਤੇ 4 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਕੁਲ 45.9 ਕਰੋੜ ਹੈਂਡਸੈੱਟ ਦੀ ਵਿਕਰੀ ਹੋਈ ਹੈ।
ਸਿੰਗਾਪੁਰ ਦੀ ਮਾਰਕੀਟ ਰਿਸਰਚ ਫਰਮ ਕੈਨਾਲਿਸ ਨੇ ਵੀਰਵਾਰ ਦੇਰ ਰਾਤ ਜਾਰੀ ਆਪਣੀ ਰਿਪੋਰਟ 'ਚ ਕਿਹਾ ਕਿ ਇਸ ਗਿਰਾਵਟ ਦਾ ਮੁੱਖ ਕਾਰਨ ਚੀਨ ਦੀ ਸਮਾਰਟਫੋਨ ਦੀ ਵਿਕਰੀ 'ਚ ਸਾਲ 2017 ਦੀ ਚੌਥੀ ਤਿਮਾਹੀ 'ਚ ਸਾਲ-ਦਰ-ਸਾਲ ਆਧਾਰ 'ਤੇ ਸਭ ਤੋਂ ਕਮਜ਼ੋਰ ਪ੍ਰਦਰਸ਼ਨ ਰਿਹਾ। ਇਸ ਦੌਰਾਨ 14 ਫ਼ੀਸਦੀ ਦੀ ਗਿਰਾਵਟ ਨਾਲ ਕੁਲ 11.3 ਕਰੋੜ ਸਮਾਰਟਫੋਨ ਦੀ ਵਿਕਰੀ ਹੋਈ। ਆਪਣੇ ਘਰੇਲੂ ਬਾਜ਼ਾਰ 'ਚ ਚੀਨੀ ਕੰਪਨੀ ਹੁਆਵੇਈ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ ਰਿਹਾ ਅਤੇ ਸਾਲ 2017 ਦੀ ਚੌਥੀ ਤਿਮਾਹੀ 'ਚ ਕੰਪਨੀ ਨੇ ਕੁਲ 2.4 ਕਰੋੜ ਸਮਾਰਟਫੋਨ ਦੀ ਵਿਕਰੀ ਕੀਤੀ ਅਤੇ ਪੂਰੇ ਸਾਲ 'ਚ 9 ਕਰੋੜ ਸਮਾਰਟਫੋਨ ਦੀ ਵਿਕਰੀ ਕੀਤੀ।
ਕੈਨਾਲਿਸ ਦੇ ਜਾਂਚ ਵਿਸ਼ਲੇਸ਼ਕ ਮੋ ਜਿਯਾ ਨੇ ਇਕ ਬਿਆਨ 'ਚ ਕਿਹਾ ਕਿ ਹਾਨਰ ਦਾ ਪ੍ਰਦਰਸ਼ਨ ਹੁਆਵੇਈ ਦਾ ਪੂਰਕ ਹੈ ਪਰ ਹੁਆਵੇਈ ਦੀ ਕੁਲ ਵਿਕਰੀ 'ਚ ਇਸ ਦਾ ਯੋਗਦਾਨ ਅੱਧੇ ਤੋਂ ਜ਼ਿਆਦਾ ਹੈ। ਹੁਆਵੇਈ ਅਤੇ ਹਾਨਰ ਵਿਚਾਲੇ ਮੁਕਾਬਲੇਬਾਜ਼ੀ ਵਧਦੀ ਜਾ ਰਹੀ ਹੈ। ਹੁਆਵੇਈ ਨੂੰ ਅੱਗੇ ਜਾ ਕੇ ਆਪਣੇ ਬਰਾਂਡ ਤੋਂ ਹੀ ਖੁਦ ਨੂੰ ਹੋਣ ਵਾਲੇ ਨੁਕਸਾਨ ਦਾ ਤੋੜ ਕੱਢਣਾ ਹੋਵੇਗਾ। ਪਿਛਲੇ ਸਾਲ ਓਪੋ ਅਤੇ ਵੀਵੋ ਦੇ ਸਮਾਰਟਫੋਨ ਦੀ ਵਿਕਰੀ 'ਚ ਕ੍ਰਮਵਾਰ 16 ਤੇ 7 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਓਪੋ ਨੇ ਕੁਲ 1.9 ਕਰੋੜ ਅਤੇ ਵੀਵੋ ਨੇ 1.7 ਕਰੋੜ ਸਮਾਰਟਫੋਨਸ ਦੀ ਵਿਕਰੀ ਕੀਤੀ।
ਗੰਨਾ ਉਤਪਾਦਕਾਂ ਦਾ ਖੰਡ ਮਿੱਲਾਂ 'ਤੇ 7,826 ਕਰੋੜ ਬਕਾਇਆ
NEXT STORY